ਨਵੀਂ ਦਿੱਲੀ: ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਲਈ ਅੱਜ ਬੁੱਧਵਾਰ ਨੂੰ ਚੌਥੀ ਵਾਰ ਬੈਠਕ ਹੋਈ ਹੈ। ਮੇਅਰ ਦੀ ਚੋਣ ਲਈ ਹੁਣ ਤੱਕ ਤਿੰਨ ਮੀਟਿੰਗਾਂ ਸੱਦੀਆਂ ਜਾ ਚੁੱਕੀਆਂ ਹਨ, ਪਰ ਹਰ ਵਾਰ ਹੰਗਾਮੇ ਕਾਰਨ ਮੇਅਰ ਦੀ ਚੋਣ ਨਹੀਂ ਹੋ ਸਕੀ। ਸੁਪਰੀਮ ਕੋਰਟ ਦੇ ਹੁਕਮਾਂ ਅਤੇ ਦਿੱਲੀ ਸਰਕਾਰ ਦੇ ਪ੍ਰਸਤਾਵ 'ਤੇ ਉਪ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਬੁੱਧਵਾਰ ਨੂੰ ਸਵੇਰੇ 11 ਵਜੇ ਦਿੱਲੀ ਨਗਰ ਨਿਗਮ ਦੀ ਬੈਠਕ ਬੁਲਾਈ ਗਈ ਸੀ। ਇਸ ਵਿੱਚ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਹੋਣੀ ਹੈ।
Delhi Mayor Election : AAP ਦੀ ਸ਼ੈਲੀ ਓਬਰਾਏ ਬਣੀ MCD ਦੀ ਮੇਅਰ - Delhi MCD Elections Updates
ਦਿੱਲੀ ਨਗਰ ਨਿਗਮ ਮੇਅਰ ਦੀ ਚੋਣ ਲਈ ਬੁੱਧਵਾਰ ਯਾਨੀ ਅੱਜ ਇੱਕ ਵਾਰ ਫਿਰ ਮੀਟਿੰਗ ਬੁਲਾਈ ਗਈ ਸੀ। AAP ਦੀ ਸ਼ੈਲੀ ਓਬਰਾਏ MCD ਦੀ ਮੇਅਰ ਬਣ ਗਈ ਹੈ।
Delhi Mayor Election
ਦਰਅਸਲ, ਦਿੱਲੀ ਨਗਰ ਨਿਗਮ ਦੇ ਏਕੀਕਰਨ ਤੋਂ ਬਾਅਦ ਨਗਰ ਨਿਗਮ ਦੀ ਚੋਣ 4 ਦਸੰਬਰ ਨੂੰ ਹੋਈ ਸੀ ਅਤੇ ਇਸ ਦੇ ਨਤੀਜੇ 7 ਦਸੰਬਰ ਨੂੰ ਆਏ ਸਨ। ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਵਿੱਚ 134 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ। ਇਸ ਦੇ ਨਾਲ ਹੀ, 15 ਸਾਲਾਂ ਤੋਂ ਸੱਤਾ 'ਚ ਬੈਠੀ ਭਾਜਪਾ ਦੇ ਖਾਤੇ 'ਚ 104 ਸੀਟਾਂ ਆ ਗਈਆਂ ਹਨ। ਇਸ ਤੋਂ ਇਲਾਵਾ, ਕਾਂਗਰਸ ਨੂੰ ਸਿਰਫ਼ 9 ਸੀਟਾਂ 'ਤੇ ਹੀ ਸੰਤੁਸ਼ਟ ਹੋਣਾ ਪਿਆ, ਜਦਕਿ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ 'ਤੇ ਜਿੱਤ ਹਾਸਿਲ ਕੀਤੀ। ਜਾਣੋ ਹੁਣ ਤੱਕ ਕੀ-ਕੀ ਹੋਇਆ -
- ਫਿਰ ਐਮਸੀਡੀ ਦੀ ਪਹਿਲੀ ਮੀਟਿੰਗ 6 ਜਨਵਰੀ ਨੂੰ ਸੱਦੀ ਗਈ ਸੀ ਜਿਸ ਵਿੱਚ ਨਾਮਜ਼ਦ ਕੀਤੇ ਗਏ ਅਤੇ ਚੁਣੇ ਗਏ ਮੈਂਬਰਾਂ ਦੀ ਸਹੁੰ ਚੁੱਕਣ ਦੇ ਨਾਲ-ਨਾਲ ਮੇਅਰ, ਡਿਪਟੀ ਮੇਅਰ ਅਤੇ 6 ਸਟੈਂਡਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਹੋਣੀ ਸੀ।
- ਜਦੋਂ ਮੀਟਿੰਗ ਸ਼ੁਰੂ ਹੋਈ, ਤਾਂ ਉਪ ਰਾਜਪਾਲ ਵੱਲੋਂ ਨਿਯੁਕਤ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਸਭ ਤੋਂ ਪਹਿਲਾਂ ਨਾਮਜ਼ਦ ਕਾਰਪੋਰੇਟਰਾਂ ਨੂੰ ਸਹੁੰ ਚੁੱਕ ਸਮਾਗਮ ਲਈ ਬੁਲਾਇਆ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਕੌਂਸਲਰ ਭੜਕ ਗਏ ਅਤੇ ਮੀਟਿੰਗ ਵਿੱਚ ਹੰਗਾਮਾ ਸ਼ੁਰੂ ਹੋ ਗਿਆ।
- ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਨਾਅਰੇਬਾਜ਼ੀ ਹੋਈ ਅਤੇ ਇਕ ਦੂਜੇ 'ਤੇ ਹੱਥੋਪਾਈ ਦੇ ਦੋਸ਼ ਵੀ ਲਾਏ। ਇਸ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਨਿਗਮ ਦੀ ਕਾਰਵਾਈ ਮੁਲਤਵੀ ਕਰ ਦਿੱਤੀ।
- 24 ਜਨਵਰੀ ਨੂੰ ਨਿਗਮ ਦੀ ਮੀਟਿੰਗ ਇੱਕ ਵਾਰ ਫਿਰ ਬੁਲਾਈ ਗਈ ਹੈ। ਇਸ ਵਿੱਚ ਪ੍ਰੀਜ਼ਾਈਡਿੰਗ ਅਫ਼ਸਰ ਨੇ ਪਹਿਲਾਂ ਨਾਮਜ਼ਦ ਨਿਗਮ ਕੌਂਸਲਰਾਂ ਨੂੰ ਸਹੁੰ ਲਈ ਬੁਲਾਇਆ ਤਾਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਇਸ ਦਾ ਵਿਰੋਧ ਕੀਤਾ।
- ਇਸ ਸਭ ਦੇ ਨਾਲ ਹੀ ਸਹੁੰ ਚੁੱਕ ਪ੍ਰਕਿਰਿਆ ਪੂਰੀ ਹੋ ਗਈ ਅਤੇ ਸਾਰੇ ਨਾਮਜ਼ਦ ਅਤੇ ਚੁਣੇ ਗਏ ਕੌਂਸਲਰਾਂ ਨੇ ਸਹੁੰ ਚੁੱਕ ਲਈ ਪਰ ਹੰਗਾਮੇ ਕਾਰਨ ਇਹ ਮੀਟਿੰਗ ਵੀ ਪ੍ਰੀਜ਼ਾਈਡਿੰਗ ਅਫਸਰ ਵੱਲੋਂ ਮੇਅਰ ਦੀ ਚੋਣ ਕਰਨ ਤੋਂ ਪਹਿਲਾਂ ਹੀ ਮੁਲਤਵੀ ਕਰਨੀ ਪਈ।
- ਫਿਰ ਇੱਕ ਵਾਰ, 6 ਫਰਵਰੀ ਨੂੰ ਮੇਅਰ ਦੀ ਚੋਣ ਲਈ ਮੀਟਿੰਗ ਵੀ ਬੁਲਾਈ ਗਈ ਸੀ ਜਿਸ ਵਿੱਚ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਨਾਮਜ਼ਦ ਕੌਂਸਲਰਾਂ ਨੂੰ ਮੇਅਰ ਦੀ ਚੋਣ ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ।
- ਇਸ ਦਾ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਮੀਟਿੰਗ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ।
- ਇਸ 'ਤੇ 'ਆਪ' ਦੀ ਮੇਅਰ ਦੀ ਉਮੀਦਵਾਰ ਸ਼ੈਲੀ ਓਬਰਾਏ ਜਲਦ ਮੇਅਰ ਚੋਣਾਂ ਲਈ ਸੁਪਰੀਮ ਕੋਰਟ ਪਹੁੰਚੀ ਅਤੇ ਮੇਅਰ ਚੋਣਾਂ 'ਚ ਨਾਮਜ਼ਦ ਕੌਂਸਲਰਾਂ ਨੂੰ ਵੋਟ ਦਾ ਅਧਿਕਾਰ ਨਾ ਦੇਣ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਹੱਕ 'ਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਮੇਅਰ ਦੀ ਚੋਣ 'ਚ ਨਾਮਜ਼ਦ ਕੌਂਸਲਰ ਵੋਟ ਨਹੀਂ ਪਾ ਸਕਦੇ।
- ਇਸ ਦੇ ਨਾਲ ਹੀ, ਸੁਪਰੀਮ ਕੋਰਟ ਨੇ ਮੇਅਰ ਚੋਣ ਦੀ ਤਰੀਕ 24 ਘੰਟਿਆਂ ਦੇ ਅੰਦਰ ਜਾਰੀ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
- ਹੁਣ ਦੇਖਣਾ ਹੋਵੇਗਾ ਕਿ ਕੀ ਅੱਜ ਦਿੱਲੀ ਨੂੰ ਮੇਅਰ ਮਿਲਦਾ ਹੈ ਜਾਂ ਇਹ ਮੀਟਿੰਗ ਵੀ ਪਿਛਲੀਆਂ ਮੀਟਿੰਗਾਂ ਵਾਂਗ ਹੰਗਾਮੇ ਵਿੱਚ ਬਦਲ ਜਾਂਦੀ ਹੈ।
Last Updated : Feb 22, 2023, 2:14 PM IST