ਨਵੀਂ ਦਿੱਲੀ:ਰਾਜਧਾਨੀ ਦਿੱਲੀ ਦੇ ਮੌਲਾਨਾ ਆਜ਼ਾਦ ਕਾਲਜ ਦੀ ਐਮਬੀਬੀਐਸ ਵਿਦਿਆਰਥਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਵਿਦਿਆਰਥਣ ਪ੍ਰੀਖਿਆ ਪਾਸ ਨਾ ਕਰਨ ਕਾਰਨ ਡਿਪ੍ਰੈਸ਼ਨ 'ਚ ਸੀ। ਮ੍ਰਿਤਕ ਵਿਦਿਆਰਥਣ ਦੀ ਪਛਾਣ 19 ਸਾਲਾਂ ਦਿਵਿਆ ਯਾਦਵ ਵਜੋਂ ਹੋਈ ਹੈ। ਦਿਵਿਆ ਯਾਦਵ ਦਿਆਲਪੁਰ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ।
ਦਰਅਸਲ ਇਹ ਜਾਣਕਾਰੀ ਪੁਲਿਸ ਨੂੰ ਇੱਕ ਕਾਲ ਰਾਹੀਂ ਦਿੱਤੀ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਐਮਬੀਬੀਐਸ ਪਹਿਲੇ ਸਾਲ ਦੀ ਵਿਦਿਆਰਥਣ ਦਿਵਿਆ ਯਾਦਵ ਸੰਜੀਵਨੀ ਹੋਸਟਲ ਨੰਬਰ 62 ਵਿੱਚ ਇੱਕ ਦੋਸਤ ਨਾਲ ਰਹਿੰਦੀ ਸੀ। ਇਸ ਤੋਂ ਪਹਿਲਾਂ ਉਹ ਐਮਬੀਬੀਐਸ ਦੀ ਪ੍ਰੀਖਿਆ ਵਿੱਚ ਦੋ ਵਿਸ਼ਿਆਂ ਵਿੱਚ ਫੇਲ੍ਹ ਹੋ ਗਈ ਸੀ।