ਲਖਨਊ: ਸੂਬਾ ਸਰਕਾਰ ਨੇ ਮਥੁਰਾ-ਵ੍ਰਿੰਦਾਵਨ (Mathura and Vrindavan) ਖੇਤਰ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ 10 ਕਿਲੋਮੀਟਰ ਦੇ ਖੇਤਰ ਵਿੱਚ ਸ਼ਰਾਬ ਅਤੇ ਮੀਟ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਯੋਗੀ ਸਰਕਾਰ ਨੇ ਮਥੁਰਾ ਅਤੇ ਵ੍ਰਿੰਦਾਵਨ ਦੇ 10 ਕਿਲੋਮੀਟਰ ਦੇ ਖੇਤਰ ਨੂੰ ਤੀਰਥ ਸਥਾਨ ਐਲਾਨਦਿਆਂ ਉਸ 10 ਕਿਲੋਮੀਟਰ ਦੇ ਘੇਰੇ ਵਿੱਚ ਮੀਟ ਅਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ।
ਤੀਰਥ ਸਥਾਨ ਵਜੋਂ ਘੋਸ਼ਿਤ ਕੀਤੇ ਗਏ ਖੇਤਰ ਵਿੱਚ 22 ਨਗਰ ਨਿਗਮ ਵਾਰਡ ਖੇਤਰ ਆਉਂਦੇ ਹਨ। ਯੂਪੀ ਵਿੱਚ ਤੀਰਥ ਸਥਾਨਾਂ ਦੇ ਵਿਕਾਸ ਦਾ ਕੰਮ ਚੱਲ ਰਿਹਾ ਹੈ। ਅਯੁੱਧਿਆ, ਵਾਰਾਣਸੀ, ਮਥੁਰਾ ਵਿੱਚ ਸਹੂਲਤਾਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਮਥੁਰਾ-ਵ੍ਰਿੰਦਾਵਨ ਨੂੰ ਕ੍ਰਿਸ਼ਨਾ ਦੇ ਜਨਮ ਸਥਾਨ ਦੇ 10 ਕਿਲੋਮੀਟਰ ਦਾਇਰੇ ਨੂੰ ਤੀਰਥ ਸਥਾਨ ਘੋਸ਼ਿਤ ਕੀਤਾ ਗਿਆ ਹੈ ਜਿਸਦੇ ਚੱਲਦੇ ਸ਼ਰਾਬ ਅਤੇ ਮੀਟ ਦੀ ਵਿਕਰੀ ਨਹੀਂ ਹੋ ਸਕੇਗੀ।