ਪੰਜਾਬ

punjab

By

Published : Nov 27, 2021, 12:37 PM IST

ETV Bharat / bharat

ਨੋਇਡਾ 'ਚ ਟਰਾਂਸਫਾਰਮਰ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਨੋਇਡਾ (Noida) ਵਿੱਚ ਇਕੋਟੇਕ ਥ੍ਰੀ ਥਾਣਾ ਖੇਤਰ ਵਿੱਚ ਇੱਕ ਟਰਾਂਸਫਾਰਮਰ ਬਣਾਉਣ ਵਾਲੀ ਫੈਕਟਰੀ (Transformer Factory) ਵਿੱਚ ਭਿਆਨਕ ਅੱਗ ਲਗਣ ਨਾਲ ਹੜਕੰਪ ਮਚ ਗਿਆ। ਦੇਰ ਰਾਤ ਦੀ ਘਟਨਾ ਹੈ। ਇਸ ਦੌਰਾਨ ਕੰਪਨੀ ਦਾ ਕੋਈ ਵੀ ਕਰਮਚਾਰੀ ਇੱਥੇ ਮੌਜੂਦ ਨਹੀਂ ਸੀ। ਜਿਸਦੇ ਚਲਦੇ ਕੋਈ ਜਾਨੀ ਨੁਕਸਾਨ ਨਹੀਂ ਹੈ।

ਨੋਇਡਾ 'ਚ ਟਰਾਂਸਫਾਰਮਰ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ
ਨੋਇਡਾ 'ਚ ਟਰਾਂਸਫਾਰਮਰ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ

ਨਵੀਂ ਦਿੱਲੀ/ਨੋਇਡਾ: ਨੋਇਡਾ ਦੇ ਇਕੋਟੇਕ ਥ੍ਰੀ ਥਾਣਾ ਖੇਤਰ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇੱਕ ਟਰਾਂਸਫਾਰਮਰ ਬਣਾਉਣ ਵਾਲੀ ਫੈਕਟਰੀ (Transformer Factory) ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦੇਰ ਰਾਤ ਲੱਗੀ ਜਦੋਂ ਕੰਪਨੀ ਵਿੱਚ ਕੋਈ ਕਰਮਚਾਰੀ ਮੌਜੂਦ ਨਹੀਂ ਸੀ। ਇਸ ਲਈ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੀ ਸੂਚਨਾ ਮਕਾਮੀ ਲੋਕਾਂ ਦੁਆਰਾ ਫਾਇਰ ਬ੍ਰਿਗੇਡ (Fire brigade) ਨੂੰ ਦਿੱਤੀ ਗਈ।

ਅੱਗ ਲੱਗਣ ਦੀ ਸੂਚਨਾ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਫਾਇਰ ਬ੍ਰਿਗੇਡ (Fire brigade) ਦੀ ਗੱਡੀ ਨੇ ਕੜੀ ਮਸ਼ੱਕਤ ਦੇ ਬਾਅਦ ਅੱਗ ਉੱਤੇ ਕਾਬੂ ਪਾਇਆ।ਪੁਲਿਸ ਅੱਗ ਲੱਗਣ ਦੇ ਕਾਰਨਾ ਦਾ ਪਤਾ ਲਗਾਉਣ ਵਿੱਚ ਜੁਟੀ ਹੈ। ਫਿਲਹਾਲ ਅੱਗ ਵਿੱਚ ਲੱਖਾਂ ਰੁਪਏ ਦਾ ਸਾਮਾਨ ਜਲ ਕੇ ਮਿੱਟੀ ਹੋ ਗਿਆ ਹੈ। ਜਾਣਕਾਰੀ ਦੇ ਮੁਤਾਬਕ ਇਸ ਤੋਂ ਪਹਿਲਾਂ ਵੀ ਇਸ ਕੰਪਨੀ ਵਿੱਚ ਅੱਗ ਲੱਗ ਚੁੱਕੀ ਹੈ। ਜਿਸ ਵਿੱਚ ਕਾਫ਼ੀ ਨੁਕਸਾਨ ਹੋਇਆ ਸੀ।

ਨੋਇਡਾ 'ਚ ਟਰਾਂਸਫਾਰਮਰ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ

ਨੋਇਡਾ ਵਿੱਚ ਟਰਾਂਸਫਾਰਮਰ ਬਣਾਉਣ ਵਾਲੀ ਕੰਪਨੀ ਐਸ ਟੀ ਐਸ ਯੂਟਿਲਿਟੀ ਸਰਵਿਸ (Company STS Utility Services) ਵਿੱਚ ਭਿਆਨਕ ਅੱਗ ਲੱਗਣ ਨਾਲ ਕੰਪਨੀ ਦੇ ਅੰਦਰ ਲੱਗਭੱਗ 60 ਲੱਖ ਰੁਪਏ ਦਾ ਮਾਲ ਸੜ ਕੇ ਰਾਖ ਹੋ ਗਿਆ ਹੈ। ਹਾਲਾਂਕਿ ਅੱਗ ਨਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਜਾਣਕਾਰੀ ਜੁਟਾਉਣ ਵਿੱਚ ਲੱਗੀ ਹੋਈ ਹੈ। ਕੰਪਨੀ ਐਸ ਟੀ ਐਸ ਯੂਟਿਲਿਟੀ ਸਰਵਿਸ ਦੇ ਅੰਦਰ ਟਰਾਂਸਫਾਰਮਰ ਬਣਾਏ ਜਾਂਦੇ ਹਨ। ਇਸ ਕੰਪਨੀ ਵਿੱਚ 22 ਅਗਸਤ ਨੂੰ ਵੀ ਭਿਆਨਕ ਅੱਗ ਲੱਗ ਚੁੱਕੀ ਹੈ ਜਿਸ ਵਿੱਚ ਵਿੱਚ ਕਰੋੜਾਂ ਦਾ ਮਾਲ ਸੜ ਗਿਆ ਹੈ।

ਉਥੇ ਹੀ ਇਸ ਸੰਬੰਧ ਵਿੱਚ ਐਡੀਸ਼ਨਲ ਡੀਸੀਪੀ ਗਰੇਟਰ ਨੋਇਡਾ ਵਿਸ਼ਾਲ ਪਾਂਡੇ ਦਾ ਕਹਿਣਾ ਹੈ ਕਿ ਕੰਪਨੀ ਵਿੱਚ ਅੱਗ ਲੱਗਣ ਦੀ ਸੂਚਨਾ ਤੋਂ ਬਾਅਦ ਤੱਤਕਾਲ ਸੰਬੰਧਿਤ ਥਾਣਾ ਅਤੇ ਹੋਰ ਪੁਲਿਸ ਫੋਰਸ ਮੌਕੇ ਉੱਤੇ ਪਹੁੰਚੀ।ਜਿਸ ਤੋਂ ਬਾਅਦ ਤੱਤਕਾਲ ਫਾਇਰ ਬ੍ਰਿਗੇਡ ਨੂੰ ਖਬਰ ਦਿੱਤੀ ਗਈ। ਫਾਇਰ ਬ੍ਰਿਗੇਡ ਨੇ ਕੜੀ ਮਸ਼ੱਕਤ ਦੇ ਬਾਅਦ ਅੱਗ ਉੱਤੇ ਕਾਬੂ ਪਾਇਆ। ਅੱਗ ਵਿੱਚ ਕਿਸੇ ਪ੍ਰਕਾਰ ਦੀ ਕੋਈ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਇਹ ਵੀ ਪੜੋ:ਦੰਤੇਵਾੜਾ 'ਚ ਨਕਸਲੀਆਂ ਨੇ ਰੇਲ ਪਟਰੀ ਨੂੰ ਪਹੁੰਚਾਇਆ ਨੁਕਸਾਨ

ABOUT THE AUTHOR

...view details