ਨਵੀਂ ਦਿੱਲੀ: ਗਾਜ਼ੀਆਬਾਦ ਦੇ ਮੇਰਠ ਰੋਡ 'ਤੇ ਸਥਿਤ ਕੈਮੀਕਲ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਅੱਗ ਬਝਾਊ ਅਮਲੇ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਵਿੱਚ ਲੱਗੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਖੇਤਰ ਵਿੱਚ ਧੂੰਆਂ ਫੈਲ ਗਿਆ ਹੈ। ਇਸ ਕਾਰਨ ਆਸ ਪਾਸ ਦੀਆਂ ਫੈਕਟਰੀਆਂ ਨੂੰ ਵੀ ਖਾਲੀ ਕਰਵਾ ਲਈਆਂ ਹਨ।
ਗਾਜ਼ੀਆਬਾਦ ਕੈਮੀਕਲ ਫੈਕਟਰੀ 'ਚ ਲੱਗੀ ਅੱਗ, ਅੱਗ ਬਝਾਊ ਅਮਲੇ ਦੀਆਂ 5 ਗੱਡੀਆਂ ਮੌਕੇ 'ਤੇ ਪੂਰੇ ਜ਼ਿਲ੍ਹੇ ਵਿੱਚੋਂ ਜਾ ਰਹਿਆਂ ਅੱਗ ਬਝਾਊ ਅਮਲੇ ਦੀਆਂ ਗੱਡੀਆਂ
ਪੂਰੇ ਜ਼ਿਲ੍ਹੇ ਭਰ ਤੋਂ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਵੀ ਬੁਲਾਈਆ ਗਈਆ ਹਨ, ਕਿਉਂਕਿ ਕੈਮੀਕਲ ਦੀ ਅੱਗ ਬਹੁਤ ਭਿਆਨਕ ਹੁੰਦੀ ਹੈ। ਇਸ ਡਰ ਕਾਰਨ ਵਾਧੂ ਗੱਡੀਆਂ ਮੰਗਵਾਇਆ ਹਨ। ਸ਼ੁਕਰ ਹੈ ਕਿ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ।
ਨੇੜਲੇ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ
ਧੂੰਆਂ ਇੰਨਾ ਫੈਲ ਗਿਆ ਹੈ ਕਿ ਨੇੜੇ ਖੜ੍ਹੇ ਹੋਏ ਲੋਕਾਂ ਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਲ ਆ ਰਹੀਂ ਹੈ। ਇਸ ਨਾਲ ਉਨ੍ਹਾਂ ਨੂੰ ਮੌਕੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਅੱਗ ਬਝਾਊ ਅਮਲੇ ਨੂੰ ਜ਼ਿਆਦਾ ਧੂੰਆਂ ਹੋਣ ਕਾਰਨ ਅੱਗ ਬੁਝਾਉਣ ਵਿੱਚ ਵੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਬਝਾਊ ਅਮਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੰਨੀ ਜਲਦੀ ਹੋ ਸਕੇ ਅੱਗ ਨੂੰ ਕਾਬੂ ਵਿੱਚ ਕਰ ਲਿਆ ਜਾਵੇਗਾ।