ਪੰਜਾਬ

punjab

ETV Bharat / bharat

ਮਾਰੂਤੀ ਸੁਜੁਕੀ ਵੱਲੋਂ ਹਰਕ੍ਰਿਸ਼ਨ ਹਸਪਤਾਲ ਲਈ 5 ਐਬੂਲੈਂਸਾਂ ਦਾਨ - Harkishan Hospital

ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਹਰਕ੍ਰਿਸ਼ਨ ਇੰਸਟੀਚਿਉਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਕਿਡਨੀ ਡਾਇਲਸਿਸ ਹਸਪਤਾਲ ਨੂੰ 5 ਨਵੀਂ ਐਬੂਲੈਂਸ ਮਿਲ ਗਈ ਹੈ। ਇਹ ਐਬੂਲੈਂਸ ਮਾਰੂਤੀ ਸੁਜੁਕੀ ਵੱਲੋਂ ਸੀਐਸਆਰ ਐਕਟੀਵਿਟੀ ਦੇ ਤਹਿਤ ਦਾਨ ਕੀਤੀ ਗਈ ਹੈ।

ਫ਼ੋਟੋ
ਫ਼ੋਟੋ

By

Published : Apr 1, 2021, 3:56 PM IST

ਨਵੀਂ ਦਿੱਲੀ: ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਹਰਕ੍ਰਿਸ਼ਨ ਇੰਸਟੀਚਿਉਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਕਿਡਨੀ ਡਾਇਲਸਿਸ ਹਸਪਤਾਲ ਨੂੰ 5 ਨਵੀਂ ਐਬੂਲੈਂਸ ਮਿਲ ਗਈ ਹੈ। ਇਹ ਐਬੂਲੈਂਸ ਮਾਰੂਤੀ ਸੁਜੁਕੀ ਵੱਲੋਂ ਸੀਐਸਆਰ ਐਕਟੀਵਿਟੀ ਦੇ ਤਹਿਤ ਦਾਨ ਕੀਤੀ ਗਈ ਹੈ।

ਸੇਵਾ ਭਾਵ ਨਾਲ ਕਰ ਰਹੇ ਕੰਮ: ਹਰਮੀਤ ਸਿੰਘ ਕਾਲਕਾ

ਵੇਖੋ ਵੀਡੀਓ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਕਤਰ ਜਨਰਲ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਜਿਸ ਤਰ੍ਹਾਂ ਤੋਂ ਬਾਲਾ ਸਾਹਿਬ ਗੁਰਦੁਆਰਾ ਵਿੱਚ ਇਸ ਹਸਪਤਾਲ ਦੀ ਸ਼ੁਰੂਆਤ ਲੋਕਾਂ ਦੀ ਸੇਵਾ ਦੇ ਲਈ ਹੋਈ ਹੈ। ਲੋਕਾਂ ਨੂੰ ਮੁਫ਼ਤ ਡਾਇਲਸਿਸ ਅਤੇ ਐਮਆਰਆਈ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਉਸ ਦੀ ਚਰਚਾ ਹਰ ਥਾਂ ਹੈ ਹਰ ਕੋਈ ਇਹ ਜਾਣ ਰਿਹਾ ਹੈ ਕਿ ਅਸੀਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਾਂ। ਇਸ ਲਈ ਲੋਕ ਸਾਡੇ ਨਾਲ ਜੁੜ ਰਹੇ ਹਨ। ਇਸ ਕੜੀ ਵਿੱਚ ਮਾਰੂਤੀ ਸੁਜੁਕੀ ਮੋਟਰ ਸਾਈਕਲ ਵੱਲੋਂ ਹਸਪਤਾਲ ਨੂੰ 5 ਐਂਬੂਲੈਸ ਦਿੱਤੀ ਗਈ ਹੈ।

ਕਈ ਹਸਪਤਾਲਾਂ ਵਿੱਚ ਦਾਨ ਕਰ ਚੁੱਕੀ ਹੈ ਮਾਰੂਤੀ ਸੁਜੁਕੀ

ਉੱਥੇ ਮਾਰੂਤੀ ਸੁਜੁਕੀ ਮੋਟਰਸਾਈਕਲ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਸਨੇਹਾ ਓਬਰਾਏ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਸਮਾਜ ਸੇਵਾ ਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਰੋਡ ਸੇਫਟੀ ਦੇ ਲਈ ਮੁਫ਼ਤ ਹੈਲਮੈਟ ਵੀ ਵੰਡੇ ਗਏ ਸੀ ਅਤੇ ਹੁਣ 34 ਐਬੂਲੈਸ ਦਿੱਲੀ ਅਤੇ ਗੁਰੂਗ੍ਰਾਮ ਦੇ ਵੱਖ-ਵੱਖ ਹਸਪਤਾਲਾਂ ਨੂੰ ਦਾਨ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ ਡੀਐਸਜੀਐਮਸੀ ਦੇ ਗੁਰੂ ਹਰਕ੍ਰਿਸ਼ਨ ਇੰਸਟੀਚਿਉਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਕਿਡਨੀ ਡਾਇਲਸਿਸ ਹਸਪਤਾਲ ਨੂੰ 5 ਐਬੂਲੈਂਸ ਦਿੱਤੀ ਗਈ ਹੈ।

ਹਸਪਤਾਲ ਵਿੱਚ ਮੁਫ਼ਤ ਡਾਇਲਸਿਸ ਦੀ ਸੁਵਿਧਾ

ਦੱਸ ਦੇਈਏ ਕਿ ਗੁਰਦੁਆਰਾ ਬਾਲਾ ਸਾਹਿਬ ਵਿੱਚ ਹਾਲ ਹੀ ਵਿੱਚ ਗੁਰੂ ਹਰਕ੍ਰਿਸ਼ਨ ਇੰਸਟੀਚਿਉਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਕਿਡਨੀ ਡਾਇਲਸਿਸ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਹੈ। ਜੋ ਦੇਸ਼ ਦਾ ਸਭ ਦਾ ਵੱਡਾ ਡਾਇਲਸਿਸ ਹਸਪਤਾਲ ਹੈ। ਇੱਥੇ ਡਾਇਲਸਿਸ ਸਮੇਤ ਤਮਾਮ ਆਧੁਨਿਕ ਸੁਵਿਧਾਵਾਂ ਮੌਜੂਦ ਹਨ ਜੋ ਲੋਕਾਂ ਦੇ ਲਈ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਗਈ ਹੈ। ਹਸਪਤਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਖੋਲਿਆ ਗਿਆ ਹੈ।

ABOUT THE AUTHOR

...view details