ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਨੇ ਉਪ ਰਾਸ਼ਟਰਪਤੀ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੀ ਤਰਫੋਂ ਮਾਗ੍ਰੇਟ ਅਲਵਾ ਉਮੀਦਵਾਰ ਹੋਣਗੇ। ਉਹ ਕਾਂਗਰਸ ਦੀ ਸੀਨੀਅਰ ਆਗੂ ਹੈ। ਉਹ ਸਾਬਕਾ ਗਵਰਨਰ ਵੀ ਰਹਿ ਚੁੱਕੀ ਹੈ। ਐਨਸੀਪੀ ਮੁਖੀ ਸ਼ਰਦ ਪਵਾਰ ਨੇ ਐਤਵਾਰ ਨੂੰ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ।
ਮਾਗ੍ਰੇਟ ਅਲਵਾ ਵਿਰੋਧੀ ਧਿਰ ਦੀ ਉਪ-ਰਾਸ਼ਟਰਪਤੀ ਉਮੀਦਵਾਰ ਹੋਵੇਗੀ - Margaret Alva
ਵਿਰੋਧੀ ਪਾਰਟੀਆਂ ਨੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਗਵਰਨਰ ਮਾਗ੍ਰੇਟ ਅਲਵਾ ਨੂੰ ਉਪ-ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ। ਐਨਸੀਪੀ ਮੁਖੀ ਸ਼ਰਦ ਨੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ।
ਮਾਗ੍ਰੇਟ ਅਲਵਾ ਦਾ ਜਨਮ 24 ਮਈ 1942 ਨੂੰ ਮੰਗਲੁਰੂ, ਕਰਨਾਟਕ ਵਿੱਚ ਹੋਇਆ ਸੀ। ਉਨ੍ਹਾਂ ਨੇ ਬੰਗਲੌਰ ਵਿੱਚ ਆਪਣੀ ਪੜ੍ਹਾਈ ਕੀਤੀ। ਉਨ੍ਹਾਂ ਦਾ ਵਿਆਹ 1964 ਵਿੱਚ ਨਿਰੰਜਨ ਅਲਵਾ ਨਾਲ ਹੋਇਆ ਸੀ। ਉਨ੍ਹਾਂ ਦੀ ਇੱਕ ਬੇਟੀ ਅਤੇ ਤਿੰਨ ਪੁੱਤਰ ਹਨ। ਮਾਗ੍ਰੇਟ ਅਲਵਾ ਨੇ ਕਾਨੂੰਨ ਦੀ ਪੜ੍ਹਾਈ ਕਰਕੇ ਇੱਕ ਵਕੀਲ ਵਜੋਂ ਆਪਣੀ ਪਛਾਣ ਬਣਾਈ। ਕਾਂਗਰਸ ਨੇ ਉਨ੍ਹਾਂ ਨੂੰ 1975 ਵਿੱਚ ਪਾਰਟੀ ਦਾ ਜਨਰਲ ਸਕੱਤਰ ਬਣਾਇਆ। ਉਹ ਪੰਜ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਚਾਰ ਵਾਰ ਰਾਜ ਸਭਾ ਅਤੇ ਇੱਕ ਵਾਰ ਲੋਕ ਸਭਾ ਲਈ ਚੁਣੇ ਗਏ। 1999 ਵਿੱਚ ਉਹ ਲੋਕ ਸਭਾ ਦੀ ਮੈਂਬਰ ਬਣੀ। ਉਹ ਕੇਂਦਰ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ।
ਮਾਗ੍ਰੇਟ ਅਲਵਾ ਦਾ ਮੁਕਾਬਲਾ ਐਨਡੀਏ ਉਮੀਦਵਾਰ ਜਗਦੀਪ ਧਨਖੜ ਨਾਲ ਹੈ। ਇਸ ਸਮੇਂ ਧਨਖੜ ਬੰਗਾਲ ਦੇ ਗਵਰਨਰ ਹਨ। ਉਹ ਜਾਟ ਭਾਈਚਾਰੇ ਤੋਂ ਆਉਂਦੇ ਹਨ। ਧਨਖੜ ਮੂਲ ਰੂਪ ਤੋਂ ਰਾਜਸਥਾਨ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ:ਕਾਂਵੜ ਯਾਤਰਾ: ਜਾਣੋ ਕਾਂਵੜ ਦੀਆਂ ਕਿੰਨੀਆਂ ਕਿਸਮਾਂ ਹਨ ਅਤੇ ਕੀ ਹਨ ਨਿਯਮ