ਠਾਣੇ: ਸ਼ਾਹਪੁਰ ਨੇੜੇ ਇੱਕ ਮੰਦਭਾਗੇ ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖ਼ਮੀ ਹਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਗਰਡਰ ਲਾਂਚਿੰਗ ਮਸ਼ੀਨ ਡਿੱਗ ਗਈ। ਜਾਣਕਾਰੀ ਮੁਤਾਬਿਕ ਸਮ੍ਰਿਧੀ ਐਕਸਪ੍ਰੈੱਸ ਹਾਈਵੇਅ ਦੇ ਤੀਜੇ ਪੜਾਅ ਦੇ ਨਿਰਮਾਣ 'ਚ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਸੀ। ਸ਼ਾਹਪੁਰ ਪੁਲਿਸ ਨੇ ਦੱਸਿਆ ਕਿ ਠਾਣੇ ਦੇ ਸ਼ਾਹਪੁਰ ਨੇੜੇ ਗਰਡਰ ਲਾਂਚ ਕਰਨ ਵਾਲੀ ਮਸ਼ੀਨ ਦੇ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖ਼ਮੀ ਹਨ। ਮਸ਼ੀਨ ਦੀ ਵਰਤੋਂ ਸਮਰਿਧੀ ਐਕਸਪ੍ਰੈਸ ਹਾਈਵੇਅ ਦੇ ਤੀਜੇ ਪੜਾਅ ਦੇ ਨਿਰਮਾਣ ਵਿੱਚ ਕੀਤੀ ਜਾ ਰਹੀ ਸੀ।
ਮਹਾਰਾਸ਼ਟਰ ਦੇ ਠਾਣੇ 'ਚ ਵੱਡਾ ਹਾਦਸਾ, ਗਰਡਰ ਲਾਂਚ ਕਰਨ ਵਾਲੀ ਮਸ਼ੀਨ ਡਿੱਗਣ ਕਾਰਨ 17 ਲੋਕਾਂ ਦੀ ਮੌਤ - girder launching machine collapsed
ਮਹਾਰਾਸ਼ਟਰ ਦੇ ਠਾਣੇ ਦੇ ਸ਼ਾਹਪੁਰ ਨੇੜੇ ਗਰਡਰ ਲਾਂਚ ਕਰਨ ਵਾਲੀ ਮਸ਼ੀਨ ਦੇ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖ਼ਮੀ ਹਨ। ਜਾਣਕਾਰੀ ਮੁਤਾਬਕ ਸਮ੍ਰਿਧੀ ਐਕਸਪ੍ਰੈੱਸ ਹਾਈਵੇਅ ਦੇ ਤੀਜੇ ਪੜਾਅ ਦੇ ਨਿਰਮਾਣ 'ਚ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਸੀ।
![ਮਹਾਰਾਸ਼ਟਰ ਦੇ ਠਾਣੇ 'ਚ ਵੱਡਾ ਹਾਦਸਾ, ਗਰਡਰ ਲਾਂਚ ਕਰਨ ਵਾਲੀ ਮਸ਼ੀਨ ਡਿੱਗਣ ਕਾਰਨ 17 ਲੋਕਾਂ ਦੀ ਮੌਤ MH SAMRUDDHI HIGHWAY THANE AT LEAST 14 WORKERS KILLED AFTER GIRDER LAUNCHING MACHINE COLLAPSES IN SHAHAPUR](https://etvbharatimages.akamaized.net/etvbharat/prod-images/01-08-2023/1200-675-19148589-558-19148589-1690853804660.jpg)
ਮੌਕੇ 'ਤੇ 17 ਮਜ਼ਦੂਰ ਅਤੇ 9 ਇੰਜੀਨੀਅਰ ਮੌਜੂਦ ਸਨ:ਦੱਸਿਆ ਜਾ ਰਿਹਾ ਹੈ ਕਿ ਸ਼ਾਹਪੁਰ ਤਾਲੁਕਾ 'ਚ ਮੁੰਬਈ-ਨਾਸਿਕ ਹਾਈਵੇਅ ਤੋਂ 5 ਤੋਂ 6 ਕਿਲੋਮੀਟਰ ਦੂਰ ਸਰਲਾਂਬੇ ਪਿੰਡ ਦੀ ਸੀਮਾ 'ਚ ਸਮ੍ਰਿੱਧੀ ਹਾਈਵੇਅ ਦਾ ਕੰਮ ਚੱਲ ਰਿਹਾ ਸੀ। ਇਹ ਘਟਨਾ ਬੀਤੀ ਰਾਤ ਕਰੀਬ 11 ਵਜੇ ਇਸ ਸਥਾਨ 'ਤੇ ਵਾਪਰੀ। ਉਸ ਸਮੇਂ ਮੌਕੇ 'ਤੇ 17 ਮਜ਼ਦੂਰ ਅਤੇ 9 ਇੰਜੀਨੀਅਰ ਮੌਜੂਦ ਸਨ। ਉਦੋਂ ਅਚਾਨਕ ਇਕ ਲਾਂਚਰ ਗਾਰਡ 'ਤੇ ਕੰਮ ਕਰ ਰਹੇ ਮਜ਼ਦੂਰਾਂ 'ਤੇ ਡਿੱਗ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀ ਮਦਦ ਲਈ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
- Haryana Violence update: ਹਿੰਸਾ ਤੋਂ ਬਾਅਦ ਹਰਿਆਣਾ ਦੇ ਕਈ ਜ਼ਿਲ੍ਹਿਆ ਵਿੱਚ ਧਾਰਾ 144 ਲਾਗੂ, ਸਕੂਲ ਅਤੇ ਕਾਲਜ ਬੰਦ, ਐਕਸ਼ਨ ’ਚ ਪੁਲਿਸ
- ਮਨਪ੍ਰੀਤ ਬਾਦਲ ਦਾ ਸੀਐੱਮ ਮਾਨ ਨੂੰ ਮੋੜਵਾਂ ਜਵਾਬ, ਕਿਹਾ-ਮੈਂ ਤੁਹਾਡੀ ਅਗਲੀ ਧਮਕੀ ਦੀ ਉਡੀਕ ਨਹੀਂ ਕਰਨੀ, ਜੋ ਕਰਨਾ ਹੋਇਆ ਕਰ ਲਿਓ...
- ਗਾਂਧੀਨਗਰ ਰੇਲਵੇ ਸਟੇਸ਼ਨ 'ਤੇ ਚੱਲਦੀ ਰੇਲਗੱਡੀ 'ਚ ਚੜ੍ਹਦੇ ਸਮੇਂ ਫਿਸਲਿਆ ਔਰਤ ਦਾ ਪੈਰ, ਆਰਪੀਐੱਫ ਦੇ ਇੰਸਪੈਕਟਰ ਨੇ ਬਚਾਈ ਜਾਨ
ਕਰੇਨ ਦੀ ਮਦਦ ਨਾਲ ਗਰਡਰ ਹੇਠ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਿਆ:ਇਸ ਮਗਰੋਂ ਸਥਾਨਕ ਪੁਲਿਸ ਅਤੇ ਹਾਈਵੇਅ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੇ ਕਰੇਨ ਦੀ ਮਦਦ ਨਾਲ ਗਰਡਰ ਹੇਠ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ 4 ਤੋਂ 5 ਮਜ਼ਦੂਰ ਅਜੇ ਵੀ ਗਰਡਰ ਦੇ ਹੇਠਾਂ ਦੱਬੇ ਹੋਏ ਹਨ। ਬਚਾਅ ਕਾਰਜ ਅਜੇ ਵੀ ਜਾਰੀ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਹੁਣ ਤੱਕ 17 ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਸ਼ਾਹਪੁਰ ਦੇ ਸਰਕਾਰੀ ਉਪਜ਼ਿਲਾ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਪੋਸਟਮਾਰਟਮ ਕੀਤਾ ਜਾਵੇਗਾ।