ਆਗਰਾ : ਵੀਰਵਾਰ ਦੀ ਸਵੇਰ ਆਗਰਾ ਸਿਟੀ ਸਟੇਸ਼ਨ ਰੋਡ 'ਤੇ ਸਥਿਤ ਇਕ ਧਰਮਸ਼ਾਲਾ ਭਿਆਨਕ ਹਾਦਸਾ ਵਾਪਰ ਗਿਆ । ਦਰਅਸਲ ਇਹ ਹਾਦਸਾ ਧਰਮਸ਼ਾਲਾ ਵਿੱਚ ਚੱਲ ਰਹੇ ਖੁਦਾਈ ਦੇ ਕੰਮ ਦੌਰਾਨ ਵਾਪਰਿਆ ਜਿਥੇ ਕਈ ਘਰ ਬੁਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਗਏ ।ਜਿਸ ਦੌਰਾਨ ਘਰ 'ਚ ਮੌਜੂਦ ਕਈ ਲੋਕ ਮਲਬੇ ਹੇਠਾਂ ਦਬ ਗਏ । ਇਥੇ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਹਾਦਸੇ ਤੋਂ ਬਾਅਦ ਕਈ ਵਾਰ ਫੋਨ ਕਰਨ 'ਤੇ ਵੀ ਐਂਬੂਲੈਂਸ ਅਤੇ ਬਚਾਅ ਟੀਮ ਮੌਕੇ 'ਤੇ ਨਹੀਂ ਪਹੁੰਚੀ। ਜਿਸਤੋਂ ਬਾਅਦ ਲੋਕਾਂ ਵੱਲੋਂ ਖੁਦ ਹੀ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ।
ਕਈ ਵਾਰ ਫੋਨ ਕਰਨ 'ਤੇ ਵੀ ਐਂਬੂਲੈਂਸ ਅਤੇ ਬਚਾਅ ਟੀਮ ਮੌਕੇ 'ਤੇ ਨਹੀਂ ਪਹੁੰਚੀ :ਸਥਾਨਕ ਲੋਕਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿਚ ਮਲਬੇ ਹੇਠ ਦੱਬੀ ਚਾਰ ਸਾਲਾ ਬੱਚੀ ਨੂੰ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਜਾ ਸਕਿਆ। ਐਸ.ਐਨ ਐਮਰਜੈਂਸੀ ਵਿੱਚ ਲੈ ਗਏ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਹੀ ਸੂਚਨਾ ਮਿਲਣ 'ਤੇ ਖੇਤਰੀ ਥਾਣਾ ਕੋਤਵਾਲੀ, ਹਰੀਪਰਵਤ ਪੁਲਸ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ। ਪੁਲਸ ਅਧਿਕਾਰੀਆਂ ਮੁਤਾਬਕ ਧਰਮਸ਼ਾਲਾ ਦੇ ਬੇਸਮੈਂਟ 'ਚ ਖੁਦਾਈ ਚੱਲ ਰਹੀ ਸੀ, ਜਿਸ ਕਾਰਨ ਮਕਾਨ ਢਹਿ ਗਏ। ਪੁਲਿਸ ਮੁਤਾਬਕ ਕੁਝ ਲੋਕ ਦੱਬੇ ਹੋਏ ਹਨ ਜਿੰਨਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।