ਨਵੀਂ ਦਿੱਲੀ:ਦਿੱਲੀ ਦੇ ਮੁੰਡਕਾ ਇਲਾਕੇ 'ਚ ਇਕ ਤਿੰਨ ਮੰਜ਼ਿਲਾ ਗੋਦਾਮ 'ਚ ਅੱਗ ਲੱਗਣ ਕਾਰਨ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 12 ਲੋਕ ਗੰਭੀਰ ਰੂਪ 'ਚ ਝੁਲਸ ਗਏ ਹਨ। ਲਾਸ਼ਾਂ ਨੂੰ ਸੰਜੇ ਗਾਂਧੀ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੰਜੇ ਗਾਂਧੀ ਹਸਪਤਾਲ 'ਚ ਜ਼ਖਮੀ ਲੋਕਾਂ ਦਾ ਇਲਾਜ ਵੀ ਚੱਲ ਰਿਹਾ ਹੈ। ਮੌਕੇ 'ਤੇ ਅੱਗ ਬੁਝਾਉਣ ਅਤੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ।
ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸੰਜੇ ਗਾਂਧੀ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੈਟਰੋ ਦੇ ਪਿੱਲਰ ਨੰਬਰ 544 ਨੇੜੇ ਰੋਹਤਕ ਰੋਡ 'ਤੇ 500 ਵਰਗ ਗਜ਼ ਦੀ ਤਿੰਨ ਮੰਜ਼ਿਲਾ ਇਮਾਰਤ ਵਿੱਚ ਸੀਸੀਟੀਵੀ ਕੈਮਰੇ ਅਤੇ ਰਾਊਟਰ ਬਣਾਉਣ ਵਾਲੀਆਂ ਕੰਪਨੀਆਂ ਅਤੇ ਹੋਰ ਫਰਮਾਂ ਦੇ ਦਫ਼ਤਰ ਹਨ। ਜਿਸ ਵਿਚ ਸ਼ੁੱਕਰਵਾਰ ਸ਼ਾਮ 4.35 ਵਜੇ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਤੇਜ਼ੀ ਨਾਲ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਫਿਰ ਸਾਰੀ ਇਮਾਰਤ ਧੂੰਏਂ ਨਾਲ ਭਰ ਗਈ।