ਦਿੱਲੀ:ਦਿੱਲੀ ਸਿੱਖ ਗੁਰਦੁਆਰਾ ਪ੍ਰ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਵੱਲੋਂ ਟਵੀਟ ਕਰਕੇ ਪਾਕਿਸਤਾਨ ਸਰਕਾਰ 'ਤੇ ਵੱਡੇ ਸਵਾਲ ਚੁੱਕੇ ਹਨ। ਸਿਰਸਾ ਨੇ ਆਪਣੇ ਟਵੀਟਰ ਅਕਾਉਂਟ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪਾਕਿਸਤਾਨ 'ਚ ਹਿੰਦੂਆਂ ਤੇ ਸਿੱਖਾਂ ਦੇ ਧਾਰਮਿਕ ਅਸਥਾਨਾਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਬਾਵਜੂਦ ਉਥੋਂ ਦੀ ਸਰਕਾਰ ਚੁੱਪ!
@ImranKhanPTI ਕੀ ਇਹ ਨਵਾਂ ਪਾਕਿਸਤਾਨ ਹੈ ਜਿੱਥੇ ਘੱਟ ਗਿਣਤੀਆਂ 'ਤੇ ਨਿੱਤ ਨਵੇਂ ਅੱਤਿਆਚਾਰ ਹੁੰਦੇ ਹਨ ਅਤੇ ਦੀਵਾਲੀ ਵਰਗੇ ਤਿਉਹਾਰਾਂ ਦੀ ਬੇਅਦਬੀ ਹੁੰਦੀ ਹੈ!
ਨਾਲ ਹੀ ਸਿਰਸਾ ਨੇ ਕਿਹਾ ਕਿ ਜ਼ਬਰੀ ਧਰਮ ਪਰਿਵਰਤਨ ਦੀਆਂ ਘਟਨਾਵਾ ਸਾਹਮਣੇ ਆ ਰਹੀਆਂ ਨੇ ਜੋ ਰੁੱਕਣ ਦਾ ਨਾਮ ਨਹੀਂ ਲੈ ਰਹੀਆ ਅਤੇ ਹੁਣ ਸਿੰਧ ਦੇ ਕੋਟਲੀ 'ਚ ਇੱਕ ਮੰਦਿਰ 'ਚ ਤੋੜਫੋੜ ਦਾ ਮਾਮਲਾ ਸਾਹਮਣੇ ਆਇਆ ਜਿਸਦੀ ਨਿਖੇਧੀ ਕਰਦੇ ਹਾਂ।