ਪੰਜਾਬ

punjab

By

Published : Oct 8, 2021, 10:51 PM IST

ETV Bharat / bharat

ਸ੍ਰੀਨਗਰ 'ਚ ਮ੍ਰਿਤਕ ਅਧਿਆਪਕ ਦੇ ਪਰਿਵਾਰ ਨੂੰ ਮਿਲੀ ਮਨੀਸ਼ਾ ਗੁਲਾਟੀ

ਬੀਤੇ ਦਿਨੀਂ ਸਰਕਾਰੀ ਸਕੂਲ (ਲੜਕੇ) ਹਾਇਰ ਸੈਕੰਡਰੀ ਸਕੂਲ ਈਦਗਾਹ ਸ੍ਰੀਨਗਰ ਦੇ ਅੰਦਰ ਕਥਿਤ ਤੌਰ 'ਤੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸੇ ਦੌਰਾਨ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸਾ ਗੁਲਾਟੀ ਅੱਜ ਮੱਖਣ ਲਾਲ ਬਿੰਦਰੂ ਦੀ ਧੀ ਨੂੰ ਮਿਲੀ ਅਤੇ ਜਿਸ ਦੇ ਪਿਤਾ ਨੂੰ ਹਾਲ ਹੀ ਵਿੱਚ ਅੱਤਵਾਦੀਆਂ ਨੇ ਗੋਲੀ ਮਾਰੀ ਸੀ, ਅਤੇ ਜਿਨ੍ਹਾਂ ਨੇ ਖਾੜਕੂਆਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ।

ਸ੍ਰੀਨਗਰ 'ਚ ਮ੍ਰਿਤਕ ਅਧਿਆਪਕ ਦੇ ਪਰਿਵਾਰ ਨੂੰ ਮਿਲੀ ਮਨੀਸ਼ਾ ਗੁਲਾਟੀ
ਸ੍ਰੀਨਗਰ 'ਚ ਮ੍ਰਿਤਕ ਅਧਿਆਪਕ ਦੇ ਪਰਿਵਾਰ ਨੂੰ ਮਿਲੀ ਮਨੀਸ਼ਾ ਗੁਲਾਟੀ

ਸ੍ਰੀਨਗਰ:ਬੀਤੇ ਦਿਨੀਂ ਸਰਕਾਰੀ ਸਕੂਲ (ਲੜਕੇ) ਹਾਇਰ ਸੈਕੰਡਰੀ ਸਕੂਲ ਈਦਗਾਹ ਸ੍ਰੀਨਗਰ (Higher Secondary School Idgah Srinagar) ਦੇ ਅੰਦਰ ਕਥਿਤ ਤੌਰ 'ਤੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਿਕ ਕਿ ਮ੍ਰਿਤਕਾਂ ਵਿੱਚ ਇੱਕ ਮਹਿਲਾ ਅਧਿਆਪਕਾ ਵੀ ਸ਼ਾਮਲ ਸੀ। ਮ੍ਰਿਤਕਾਂ ਵਿੱਚ ਇੱਕ ਪੁਰਸ਼ ਅਧਿਆਪਕ ਇੱਕ ਕਸ਼ਮੀਰੀ ਪੰਡਤ ਸੀ ਜਦੋਂ ਕਿ ਮਹਿਲਾ ਅਧਿਆਪਕ ਇੱਕ ਸਿੱਖ ਸੀ।

ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਈ ਮਨੀਸ਼ਾ ਗੁਲਾਟੀ

ਇਸੇ ਦੌਰਾਨ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ(Chairperson of Punjab Women's Commission) ਮਨੀਸਾ ਗੁਲਾਟੀ (Manisa Gulati) ਅੱਜ ਮੱਖਣ ਲਾਲ ਬਿੰਦਰੂ ਦੀ ਧੀ ਨੂੰ ਮਿਲੀ ਅਤੇ ਜਿਸ ਦੇ ਪਿਤਾ ਨੂੰ ਹਾਲ ਹੀ ਵਿੱਚ ਅੱਤਵਾਦੀਆਂ ਨੇ ਗੋਲੀ ਮਾਰੀ ਸੀ, ਅਤੇ ਜਿਨ੍ਹਾਂ ਨੇ ਖਾੜਕੂਆਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ।

ਸ੍ਰੀਨਗਰ 'ਚ ਮ੍ਰਿਤਕ ਅਧਿਆਪਕ ਦੇ ਪਰਿਵਾਰ ਨੂੰ ਮਿਲੀ ਮਨੀਸ਼ਾ ਗੁਲਾਟੀ

ਇਹ ਵੀ ਪੜ੍ਹੋ:ਲਖੀਮਪੁਰ ਖੀਰੀ ਕਾਂਡ: ਪੀੜਤ ਪਰਿਵਾਰਾਂ ਨੂੰ ਮਿਲੇ ਸਿੱਧੂ, ਦੁੱਖ ਕੀਤਾ ਸਾਝਾਂ

ਅੱਜ ਮਨੀਸ਼ਾ ਗੁਲਾਟੀ (Manisa Gulati) ਸ਼ਰਧਾ ਬਿੰਦਰੂ ਨੂੰ ਮਿਲੀ, ਉਸ ਨੂੰ ਹੌਸਲਾ ਦਿੱਤਾ ਅਤੇ ਆਪਣੇ ਮਰਹੂਮ ਪਿਤਾ ਦਾ ਦੁੱਖ ਸਾਂਝਾ ਕੀਤਾ। ਇਸ ਤੋਂ ਪਹਿਲਾਂ ਇਸ ਦੁਖਦ ਘਟਨਾ 'ਤੇ ਸੀਨੀਅਰ ਕਾਂਗਰਸੀ ਲੀਡਰ ਰਾਹੁਲ ਗਾਂਧੀ (Senior Congress leader Rahul Gandhi), ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ (DSGMC President Manjinder Singh Sirsa) ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ (Sukhbir Badal) ਨੇ ਵੀ ਟਵੀਟ ਕਰ ਦੁੱਖ ਸਾਂਝਾ ਕੀਤਾ।

ਜਿਕਰਯੋਗ ਹੈ ਕਿ ਬੌਖਲਾਏ ਅੱਤਵਾਦੀ ਪਿਛਲੇ ਕੁੱਝ ਦਿਨਾਂ ਤੋਂ ਘਾਟੀ ਵਿੱਚ ਬੇਕੁਸੂਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਤੋਂ ਪਹਿਲਾਂ, ਮੰਗਲਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਸ਼੍ਰੀਨਗਰ ਵਿੱਚ ਕਸ਼ਮੀਰੀ ਪੰਡਤ ਮੱਖਣ ਲਾਲ ਬਿੰਦਰੂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ, ਜਿਹੜੇ ਕੀ ਪੇਸ਼ੇ ਤੋਂ ਕੈਮਿਸਟ ਸਨ ਅਤੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਸਨ। ਉਸੇ ਦਿਨ ਅੱਤਵਾਦੀਆਂ ਨੇ ਕਤਲ ਦੀਆਂ ਦੋ ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋ:ਭੁੱਖ ਹੜਤਾਲ 'ਤੇ ਬੈਠੇ ਨਵਜੋਤ ਸਿੱਧੂ, ਮੌਨ ਵਰਤ ਵੀ ਰੱਖਿਆ

ABOUT THE AUTHOR

...view details