ਪੰਜਾਬ

punjab

ETV Bharat / bharat

Women Paraded Naked: ਮਣੀਪੁਰ 'ਚ ਔਰਤਾਂ ਨੂੰ ‘ਨਗਨ ਹਾਲਤ’ ’ਚ ਘੁਮਾਇਆ, ਪੀਐਮ ਮੋਦੀ ਨੇ ਕਿਹਾ- ਦੇਸ਼ ਲਈ ਸ਼ਰਮ ਵਾਲੀ ਗੱਲ - 2 ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਭਿਆਨਕ ਵੀਡੀਓ

Women Paraded Naked: ਮਣੀਪੁਰ 'ਚ ਭੀੜ ਨੇ ਦੋ ਔਰਤਾਂ ਨੂੰ ਸੜਕ 'ਤੇ ਨਗਨ ਹਾਲਤ ਵਿੱਚ ਘੁਮਾਇਆ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਗਨ ਹਾਲਤ ਵਿੱਚ ਘੁਮਾਉਣ ਤੋਂ ਬਾਅਦ ਔਰਤਾਂ ਨੂੰ ਸਮੂਹਿਕ ਬਲਾਤਕਾਰ ਵੀ ਕੀਤਾ ਗਿਆ ਹੈ। ਇਸ ਘਟਨਾ ਦਾ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ ਤੇ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Women Paraded Naked
Women Paraded Naked

By

Published : Jul 20, 2023, 10:52 AM IST

Updated : Jul 24, 2023, 6:45 AM IST

ਪ੍ਰਧਾਨ ਮੰਤਰੀ ਮੋਦੀ ਦਾ ਬਿਆਨ

ਇੰਫਾਲ:ਮਣੀਪੁਰ ਤੋਂ ਦੇਸ਼ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇਕੁਕੀ-ਜ਼ੋਮੀ ਸਮੁਦਾਇ ਦੀਆਂ ਦੋ ਔਰਤਾਂ ਨੂੰ ਨਗਨ ਹਾਲਤ ਵਿੱਚ ਪਹਿਲਾ ਘੁਮਾਇਆ ਗਿਆ ਤੇ ਫਿਰ ਉਹਨਾਂ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ, ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਮਣੀਪੁਰ ਲਗਭਗ ਦੋ ਮਹੀਨਿਆਂ ਤੋਂ ਹਿੰਸਾ ਨਾਲ ਜੂਝ ਰਿਹਾ ਹੈ। ਜਿੱਥੇ ਸ਼ਾਂਤੀ ਬਣਾਈ ਰੱਖਣ ਲਈ ਕੇਂਦਰੀ ਬਲਾਂ ਅਤੇ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਦੀ ਕਾਫੀ ਨਿੰਦਾ ਹੋ ਰਹੀ ਹੈ। ਮਨੀਪੁਰ ਦੇ ਸਵਦੇਸ਼ੀ ਕਬਾਇਲੀ ਲੀਡਰਜ਼ ਫੋਰਮ (ਆਈਟੀਐਲਐਫ) ਨੇ ਦੋਸ਼ ਲਾਇਆ ਕਿ ਇਹ ਘਟਨਾ 4 ਮਈ ਨੂੰ ਵਾਪਰੀ ਸੀ। ਆਈਟੀਐਲਐਫ ਦਾ ਦੋਸ਼ ਹੈ ਕਿ ਦੋ ਔਰਤਾਂ ਨਾਲ ਝੋਨੇ ਦੇ ਖੇਤ ਵਿੱਚ ਨਗਨ ਪਰੇਡ ਕਰਨ ਤੋਂ ਬਾਅਦ ਸਮੂਹਿਕ ਬਲਾਤਕਾਰ ਕੀਤਾ ਗਿਆ। ITLF ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਸੂਬੇ ਦੇ ਮੁੱਖ ਮੰਤਰੀ ਐਨ.ਬੀਰੇਨ ਸਿੰਘ ਨਾਲ ਗੱਲ ਕਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

ਪ੍ਰਧਾਨ ਮੰਤਰੀ ਮੋਦੀ ਦਾ ਬਿਆਨ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਮੇਰਾ ਦਿਲ ਦਰਦ ਅਤੇ ਗੁੱਸੇ ਨਾਲ ਭਰਿਆ ਹੋਇਆ ਹੈ। ਮਣੀਪੁਰ ਦੀ ਘਟਨਾ ਜੋ ਸਾਡੇ ਸਾਹਮਣੇ ਆਈ ਹੈ, ਉਹ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਹੈ। ਮੈਂ ਸਾਰੇ ਮੁੱਖ ਮੰਤਰੀਆਂ ਨੂੰ ਆਪਣੇ ਰਾਜਾਂ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ​​ਕਰਨ ਦੀ ਅਪੀਲ ਕਰਦਾ ਹਾਂ - ਖਾਸ ਕਰਕੇ ਔਰਤਾਂ ਦੀ ਸੁਰੱਖਿਆ ਲਈ ਅਤੇ ਸਖ਼ਤ ਕਦਮ ਚੁੱਕਣ। ਭਾਵੇਂ ਉਹ ਰਾਜਸਥਾਨ ਦੀ ਕੋਈ ਵੀ ਘਟਨਾ ਹੋਵੇ ਜਾਂ ਮਨੀਪੁਰ ਦੇ ਛੱਤੀਸਗੜ੍ਹ ਵਿੱਚ - ਜਾਂ ਦੇਸ਼ ਦੇ ਕਿਸੇ ਵੀ ਕੋਨੇ ਤੋਂ ਉੱਪਰ ਉੱਠ ਕੇ ਰਾਜਨੀਤੀ..."

ਮੁੱਖ ਮੰਤਰੀ ਮਾਨ ਦਾ ਟਵੀਟ:ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਮਨੀਪੁਰ ਵਿੱਚ ਵਾਪਰੀ ਘਟਨਾ ਬਹੁਤ ਸ਼ਰਮਨਾਕ ਹੈ ਅਤੇ ਇਸ ਦੀ ਨਿੰਦਾ ਕਰਨੀ ਕਾਫ਼ੀ ਨਹੀਂ ਹੈ। ਇਸ ਤਰ੍ਹਾਂ ਦੀ ਘਟਨਾ ਨੂੰ ਸਾਡੇ ਸਮਾਜ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਇਸ ਘਿਨਾਉਣੇ ਕਾਰੇ ਦੇ ਮੁਲਜ਼ਮਾਂ ਵਿਰੁੱਧ ਸਖ਼ਤ ਅਤੇ ਮਿਸਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਨਾਲ ਹੀ ਮਨੀਪੁਰ ਦੀ ਸਥਿਤੀ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੋ ਦਿਨੋ-ਦਿਨ ਵਿਗੜਦੀ ਜਾ ਰਹੀ ਹੈ।’

ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ:ਮਣੀਪੁਰ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਹ ਘਟਨਾ ਥੌਬਲ ਜ਼ਿਲ੍ਹੇ ਵਿੱਚ 4 ਮਈ ਨੂੰ ਵਾਪਰੀ ਸੀ। ਕੰਗਪੋਕਪੀ ਜ਼ਿਲ੍ਹੇ ਵਿੱਚ 18 ਮਈ ਨੂੰ ਇਸ ਮਾਮਲੇ ਵਿੱਚ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਗਵਾ, ਸਮੂਹਿਕ ਬਲਾਤਕਾਰ ਅਤੇ ਕਤਲ ਸਮੇਤ ਹੋਰ ਦੋਸ਼ਾਂ ਤਹਿਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਦੋ ਮਹੀਨੇ ਪਹਿਲਾਂ ਐਫਆਈਆਰ ਦਰਜ ਕੀਤੀ ਗਈ ਸੀ। ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਬੁੱਧਵਾਰ ਸ਼ਾਮ ਨੂੰ ਇੱਕ ਪ੍ਰੈਸ ਨੋਟ ਵਿੱਚ, ਮਨੀਪੁਰ ਦੇ ਪੁਲਿਸ ਸੁਪਰਡੈਂਟ ਕੇ ਮੇਘਚੰਦਰ ਸਿੰਘ ਨੇ ਕਿਹਾ ਕਿ ਰਾਜ ਪੁਲਿਸ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।

ਵਾਇਰਲ ਵੀਡੀਓ 'ਚ ਕੀ ਦਿਖਾਈ ਦੇ ਰਿਹਾ ਹੈ: ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਔਰਤਾਂ (ਪੁਲਿਸ ਰਿਕਾਰਡ ਦੇ ਮੁਤਾਬਕ, ਜਿਨ੍ਹਾਂ ਦੀ ਉਮਰ ਕ੍ਰਮਵਾਰ 40 ਅਤੇ 20 ਸਾਲ ਹੈ) ਨੂੰ ਮਰਦਾਂ ਦੀ ਭੀੜ ਨਗਨ ਹਾਲਤ 'ਚ ਸੜਕ 'ਤੇ ਅਤੇ ਖੇਤ ਵੱਲ ਲਿਜਾ ਰਹੀ ਹੈ। ਇਸ 'ਚ ਕੁਝ ਲੋਕ ਔਰਤਾਂ ਨੂੰ ਖੇਤ ਵੱਲ ਖਿੱਚਦੇ ਅਤੇ ਉਨ੍ਹਾਂ ਨਾਲ ਜ਼ਬਰਦਸਤੀ ਛੇੜਛਾੜ ਕਰਦੇ ਦੇਖੇ ਜਾ ਸਕਦੇ ਹਨ। ਐਫਆਈਆਰ ਮੁਤਾਬਕ ਦੋਵੇਂ ਔਰਤਾਂ ਕਾਂਗਪੋਕਪੀ ਦੇ ਕੁਕੀ-ਜ਼ੋਮੀ ਪ੍ਰਭਾਵ ਵਾਲੇ ਪਹਾੜੀ ਜ਼ਿਲ੍ਹੇ ਦੀਆਂ ਹਨ।

ਪੀੜਤਾਂ ਨੇ ਐਫਆਈਆਰ ਵਿੱਚ ਦੱਸਿਆ, ਘਟਨਾ ਵਾਲੇ ਦਿਨ ਕੀ ਹੋਇਆ: ਇਹ ਘਟਨਾ ਮੇਤੇਈ ਦੇ ਪ੍ਰਭਾਵ ਵਾਲੇ ਘਾਟੀ ਜ਼ਿਲ੍ਹੇ ਥੌਬਲ ਵਿੱਚ ਵਾਪਰੀ, ਪੀੜਤਾਂ ਨੇ ਬਾਅਦ ਵਿੱਚ ਕਾਂਗਪੋਕਪੀ ਜ਼ਿਲ੍ਹੇ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਜਿਸ ਵਿੱਚ ਇੱਕ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਮਾਮਲਾ ਥੋਬਲ ਦੇ ਸਬੰਧਤ ਥਾਣੇ ਨੂੰ ਭੇਜ ਦਿੱਤਾ ਗਿਆ ਸੀ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਨਾਬਾਲਗ ਔਰਤ ਨਾਲ ਦਿਨ-ਦਿਹਾੜੇ ਬੇਰਹਿਮੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।

800 ਤੋਂ 1000 ਲੋਕਾਂ ਨੇ ਪਿੰਡ 'ਤੇ ਕੀਤਾ ਹਮਲਾ:ਪੀੜਤਾਂ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਹੈ ਕਿ 3 ਮਈ ਨੂੰ ਹਿੰਸਾ ਭੜਕਣ ਤੋਂ ਬਾਅਦ 800 ਤੋਂ 1000 ਲੋਕਾਂ ਨੇ ਉਨ੍ਹਾਂ ਦੇ ਪਿੰਡ 'ਤੇ ਮਾਰੂ ਹਥਿਆਰਾਂ (ਏਕੇ ਰਾਈਫਲਾਂ, ਐੱਸਐੱਲਆਰ, ਇੰਸਾਸ, 303 ਰਾਈਫਲਾਂ) ਨਾਲ ਹਮਲਾ ਕੀਤਾ। ਉਨ੍ਹਾਂ ਨੇ ਲੁੱਟਮਾਰ ਅਤੇ ਅੱਗਜ਼ਨੀ ਸ਼ੁਰੂ ਕਰ ਦਿੱਤੀ। ਹਮਲੇ ਤੋਂ ਬਾਅਦ ਉਸ ਦੇ ਪਰਿਵਾਰ ਦੇ ਪੰਜ ਮੈਂਬਰ ਜਿਨ੍ਹਾਂ ਵਿੱਚ ਤਿੰਨ ਔਰਤਾਂ ਅਤੇ ਇੱਕ ਪੁਰਸ਼ ਅਤੇ ਇੱਕ ਕਿਸ਼ੋਰ ਲੜਕਾ ਸ਼ਾਮਲ ਸੀ, ਜੰਗਲ ਵੱਲ ਭੱਜ ਗਏ।

2 ਨੌਜਵਾਨਾਂ ਦੇ ਕਤਲ ਕਰਨ ਤੋਂ ਬਾਅਦ ਭੀੜ ਨੇ ਲੜਕੀ ਨਾਲ ਕੀਤਾ ਬਲਾਤਕਾਰ:ਦੱਸ ਦਈਏ ਕਿ4 ਮਈ ਨੂੰ ਪੁਲਿਸ ਪੀੜਤ ਪਰਿਵਾਰ ਨੂੰ ਭੀੜ ਤੋਂ ਛੁਡਵਾ ਕੇ ਵਾਪਸ ਪਿੰਡ ਲਿਆ ਰਹੀ ਸੀ। ਉਸੇ ਸਮੇਂ ਭੀੜ ਨੇ ਉਹਨਾਂ ਨੂੰ ਰਸਤੇ ਵਿੱਚ ਰੋਕ ਲਿਆ। ਥਾਣੇ ਤੋਂ ਕਰੀਬ ਦੋ ਕਿਲੋਮੀਟਰ ਦੂਰ ਭੀੜ ਨੇ ਪੁਲਿਸ ਨੂੰ ਰੋਕ ਲਿਆ ਤੇ ਪਹਿਲਾਂ ਉਨ੍ਹਾਂ ਨੇ 20 ਸਾਲਾ ਲੜਕੀ ਦੇ ਪਿਤਾ 'ਤੇ ਹਮਲਾ ਕੀਤਾ ਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਬਾਅਦ ਔਰਤਾਂ ਨੂੰ ਆਪਣੇ ਕੱਪੜੇ ਉਤਾਰਨ ਲਈ ਮਜਬੂਰ ਕੀਤਾ ਗਿਆ। ਔਰਤਾਂ ਨੂੰ ਸੜਕ ਉੱਤੇ ਨਗਨ ਹਾਲਤ ਵਿੱਚ ਘਸੀਟਿਆ ਗਿਆ ਅਤੇ ਇੱਕ ਖੇਤ ਵਿੱਚ ਲਿਜਾਇਆ ਗਿਆ। ਇਸ ਤੋਂ ਬਾਅਦ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਦੌਰਾਨ ਵਿਰੋਧ ਕਰਨ 'ਤੇ ਲੜਕੀ ਦੇ ਭਰਾ ਦਾ ਵੀ ਕਤਲ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਤਿੰਨ ਔਰਤਾਂ ਨੇੜਲੇ ਪਹਾੜੀ ਜ਼ਿਲ੍ਹੇ ਟੇਂਗਨੋਪਾਲ ਤੋਂ ਭੱਜਣ ਵਿੱਚ ਕਾਮਯਾਬ ਹੋ ਗਈਆਂ ਅਤੇ ਫਿਲਹਾਲ ਰਾਹਤ ਕੈਂਪਾਂ ਵਿੱਚ ਹਨ।

ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ:ਚੂਰਾਚੰਦਪੁਰ ਵਿੱਚ ਰਜਿਸਟਰਡ ਕਬੀਲਿਆਂ ਦੇ ਇੱਕ ਸਮੂਹ, ਆਦਿਵਾਸੀ ਕਬੀਲੇ ਲੀਡਰਜ਼ ਫੋਰਮ, ਨੇ ਮੰਗ ਕੀਤੀ ਹੈ ਕਿ ਰਾਜ ਅਤੇ ਕੇਂਦਰ ਸਰਕਾਰਾਂ, ਅਨੁਸੂਚਿਤ ਜਨਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਇਸ ਘਟਨਾ ਦਾ ਨੋਟਿਸ ਲੈਣ। ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਕੇਂਦਰੀ ਮੰਤਰੀ ਨੇ ਕਿਹਾ- ਮੁੱਖ ਮੰਤਰੀ ਨੇ ਭਰੋਸਾ ਦਿਵਾਇਆ, ਅਪਰਾਧੀਆਂ ਨੂੰ ਸਜ਼ਾ ਮਿਲੇਗੀ: ਵੀਡੀਓ ਵਾਇਰਲ ਹੋਣ ਤੋਂ ਬਾਅਦ, ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਟਵੀਟ ਕੀਤਾ ਕਿ ਮਨੀਪੁਰ ਦੀਆਂ 2 ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਭਿਆਨਕ ਵੀਡੀਓ ਨਿੰਦਣਯੋਗ ਅਤੇ ਸਰਾਸਰ ਅਣਮਨੁੱਖੀ ਹੈ। ਸੀਐਮ ਐਨ ਬੀਰੇਨ ਸਿੰਘ ਜੀ ਨਾਲ ਗੱਲ ਕੀਤੀ, ਜਿਨ੍ਹਾਂ ਨੇ ਮੈਨੂੰ ਸੂਚਿਤ ਕੀਤਾ ਹੈ ਕਿ ਜਾਂਚ ਅਜੇ ਜਾਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ।

ਵਿਰੋਧੀ ਧਿਰ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੀ ਚੁੱਪੀ 'ਤੇ ਚੁੱਕੇ ਸਵਾਲ, ਘਟਨਾ ਨੂੰ ਅਣਮਨੁੱਖੀ ਅਤੇ ਸ਼ਰਮਨਾਕ ਦੱਸਿਆ:ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਦੀ ਚੁੱਪ ਅਤੇ ਅਕਿਰਿਆਸ਼ੀਲਤਾ ਨੇ ਮਣੀਪੁਰ ਨੂੰ ਅਰਾਜਕਤਾ ਵੱਲ ਧੱਕ ਦਿੱਤਾ ਹੈ। ਮਨੀਪੁਰ 'ਚ ਭਾਰਤ ਦੀ ਸੋਚ 'ਤੇ ਹਮਲਾ ਹੋਣ 'ਤੇ ਭਾਰਤ ਚੁੱਪ ਨਹੀਂ ਬੈਠੇਗਾ। ਅਸੀਂ ਮਨੀਪੁਰ ਦੇ ਲੋਕਾਂ ਦੇ ਨਾਲ ਖੜੇ ਹਾਂ। ਸ਼ਾਂਤੀ ਹੀ ਅੱਗੇ ਵਧਣ ਦਾ ਰਾਹ ਹੈ। ਕਾਂਗਰਸ ਪਾਰਟੀ ਦੀ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮਣੀਪੁਰ 'ਚ ਔਰਤਾਂ ਦੇ ਖਿਲਾਫ ਜਿਨਸੀ ਹਿੰਸਾ ਦੀਆਂ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ, ਇਸ ਭਿਆਨਕ ਘਟਨਾ ਦੀ ਜਿੰਨੀ ਮਰਜ਼ੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ।


Last Updated : Jul 24, 2023, 6:45 AM IST

ABOUT THE AUTHOR

...view details