ਪੰਜਾਬ

punjab

ETV Bharat / bharat

MANIPUR GIRL RAPED IN DELHI: ਨੌਕਰੀ ਦਾ ਝਾਂਸਾ ਦੇ ਕੇ ਲਿਆਂਦੀ ਨਾਬਾਲਿਗ ਕੁੜੀ ਨਾਲ ਜ਼ਬਰ ਜਨਾਹ, ਪੁਲਿਸ ਰਿਮਾਂਡ ਨਾਲ ਖੁੱਲ੍ਹੇਗੀ ਅਸਲ ਕਹਾਣੀ - ਮਣੀਪੁਰ

ਦਿੱਲੀ ਦੇ ਕੋਟਲਾ ਮੁਬਾਰਕਪੁਰ ਇਲਾਕੇ 'ਚ ਮਣੀਪੁਰ ਦੀ ਰਹਿਣ ਵਾਲੀ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਲੜਕੀ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਮਣੀਪੁਰ ਤੋਂ ਦਿੱਲੀ ਲੈ ਕੇ ਆਈ ਸੀ।

MANIPUR GIRL RAPED IN DELHI ON PRETEXT OF GETTING JOB
MANIPUR GIRL RAPED IN DELHI : ਨੌਕਰੀ ਦਾ ਝਾਂਸਾ ਦੇ ਕੇ ਲਿਆਂਦੀ ਕੁੜੀ ਨਾਲ ਜ਼ਬਰ ਜਨਾਹ, ਪੁਲਿਸ ਰਿਮਾਂਡ ਨਾਲ ਖੁੱਲ੍ਹੇਗੀ ਅਸਲ ਕਹਾਣੀ

By

Published : Feb 12, 2023, 6:22 PM IST

ਨਵੀਂ ਦਿੱਲੀ:ਦੱਖਣੀ ਦਿੱਲੀ ਦੇ ਕੋਟਲਾ ਮੁਬਾਰਕਪੁਰ ਇਲਾਕੇ 'ਚ ਮਣੀਪੁਰ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨਾਲ ਨੌਕਰੀ ਦਾ ਝਾਂਸਾ ਦੇ ਕੇ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਲੱਗੇ ਹਨ ਕਿ ਇਕ ਔਰਤ ਲੜਕੀ ਨੂੰ ਮਣੀਪੁਰ ਤੋਂ ਦਿੱਲੀ ਲੈ ਕੇ ਆਈ ਸੀ। ਔਰਤ ਨੇ ਕਥਿਤ ਤੌਰ 'ਤੇ ਨਾਬਾਲਗ ਨੂੰ ਆਪਣੇ ਘਰ 'ਚ ਬੰਧਕ ਬਣਾ ਕੇ ਰੱਖਿਆ ਅਤੇ ਕਈ ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਮਾਮਲੇ 'ਚ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰਕੇ ਲੜਕੀ ਨੂੰ ਮਣੀਪੁਰ ਤੋਂ ਲੈ ਕੇ ਆਈ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ।

ਮੁਲਜ਼ਮ ਔਰਤ ਦਾ ਪੁਲਿਸ ਰਿਮਾਂਡ:ਪੁੱਛਗਿੱਛ 'ਚ ਪੀੜਤਾ ਦੇ ਬਿਆਨ ਵੀ ਆਪਸ ਵਿੱਚ ਨਹੀਂ ਰਲ ਰਹੇ। ਲੜਕੀ ਲਗਾਤਾਰ ਤੱਥਾਂ ਨੂੰ ਬਦਲ ਰਹੀ ਹੈ। ਉਸ ਨਾਲ ਬਲਾਤਕਾਰ ਕਰਨ ਵਾਲਿਆਂ ਬਾਰੇ ਉਹ ਪੁਲਿਸ ਨੂੰ ਸਹੀ ਜਾਣਕਾਰੀ ਨਹੀਂ ਦੇ ਰਹੀ ਹੈ। ਫਿਲਹਾਲ ਪੁਲਿਸ ਪੀੜਤਾ ਦੀ ਕਾਊਂਸਲਿੰਗ ਕਰਵਾ ਰਹੀ ਹੈ। ਇਸਦੇ ਨਾਲ ਹੀ ਮੁਲਜ਼ਮ ਔਰਤ ਤੋਂ ਵੀ ਪੁੱਛਗਿੱਛ ਲਈ ਅਦਾਲਤ ਤੋਂ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬੀਤੀ 6 ਫਰਵਰੀ ਨੂੰ ਇਕ ਵਿਅਕਤੀ ਨੇ ਪੀੜਤਾਂ ਨੂੰ ਡਰਿਆ ਹੋਇਆ ਵੇਖਿਆ ਸੀ। ਉਸ ਤੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਇਕ ਔਰਤ ਨੇ ਉਸ ਨੂੰ ਮਣੀਪੁਰ ਤੋਂ ਦਿੱਲੀ ਲੈ ਕੇ ਆਪਣੇ ਘਰ 'ਚ ਬੰਧਕ ਬਣਾ ਕੇ ਰੱਖਿਆ ਸੀ। ਜਿੱਥੇ 5 ਅਤੇ 6 ਫਰਵਰੀ ਨੂੰ ਕੁਝ ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ।

ਇਹ ਵੀ ਪੜ੍ਹੋ:Valentine Week : ਵੈਲੇਟਾਈਨ ਡੇ ਮੌਕੇ ਲੜਕਿਆਂ ਲਈ ਖਾਸ ਤੋਹਫੇ, ਇਹ ਤੋਹਫੇ ਦੇ ਕੇ ਜਿੱਤੋ ਪ੍ਰੇਮੀ ਦਾ ਦਿਲ

ਲੜਕੀ ਨੂੰ ਦਿੱਤਾ ਨਸ਼ੀਲਾ ਪਦਾਰਥ:ਪੀੜਤ ਨੇ ਇਲਜ਼ਾਮ ਲਾਇਆ ਹੈ ਕਿ ਉਸਨੂੰ ਕੋਈ ਨਸ਼ੀਲੀ ਚੀਜ਼ ਦਿੱਤੀ ਗਈ ਹੈ। ਜਿਸ ਤੋਂ ਬਾਅਦ ਉਸਨੂੰ ਸੁੱਧ ਬੁੱਧ ਨਹੀਂ ਰਹੀ ਹੈ। ਜਦੋਂ ਮਹਿਲਾ ਦੁਪਹਿਰ ਸਮੇਂ ਆਪਣੇ ਬੱਚਿਆਂ ਨੂੰ ਸਕੂਲ ਲੈ ਕੇ ਗਈ ਤਾਂ ਉਹ ਭੱਜ ਗਈ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਬੱਚੀ ਦਾ ਮੈਡੀਕਲ ਕਰਵਾਇਆ ਅਤੇ ਉਸ ਦੀ ਕਾਊਂਸਲਿੰਗ ਕੀਤੀ ਗਈ। ਕੋਟਲਾ ਮੁਬਾਰਕਪੁਰ ਪੁਲਿਸ ਨੇ ਇਸ ਸਬੰਧ ਵਿੱਚ ਪੋਕਸੋ ਐਕਟ ਅਤੇ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।

ABOUT THE AUTHOR

...view details