ਮੰਗਲੁਰੂ:ਮੰਗਲੁਰੂ ਦੇ ਇੱਕ ਇੰਜੀਨੀਅਰਿੰਗ ਕਾਲਜ ਦੀਆਂ ਚਾਰ ਵਿਦਿਆਰਥਣਾਂ (Four female students of engineering college) ਨੂੰ ਬੁਰਕਾ ਪਾ ਕੇ ਬਾਲੀਵੁੱਡ ਦੇ ਇੱਕ ਮਸ਼ਹੂਰ ਗੀਤ 'ਤੇ ਡਾਂਸ ਕਰਦੇ ਦਿਖਾਏ ਜਾਣ ਦੀ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ।
ਵਿਦਿਆਰਥਣਾਂ ਮੁਅੱਤਲ:ਸੋਸ਼ਲ ਮੀਡੀਆ ਉਪਭੋਗਤਾਵਾਂ ਵੱਲੋਂ 17 ਸੈਕਿੰਡ ਦੀ ਡਾਂਸ ਕਲਿੱਪ(17 second dance clip) ਨੂੰ 'ਅਣਉਚਿਤ ਅਤੇ ਅਸ਼ਲੀਲ' ਕਹਿਣ ਤੋਂ ਬਾਅਦ ਸੇਂਟ ਜੋਸੇਫ ਇੰਜੀਨੀਅਰਿੰਗ ਕਾਲਜ ਨੇ ਵਿਦਿਆਰਥੀਆਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ। ਪ੍ਰਿੰਸੀਪਲ ਰੀਓ ਡਿਸੂਜ਼ਾ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਚਾਰ ਵਿਦਿਆਰਥਣਾਂ ਨੂੰ ਮੁਅੱਤਲ ਕਰ (The female students were suspended) ਦਿੱਤਾ ਹੈ, ਜੋ ਮੁਸਲਿਮ ਭਾਈਚਾਰੇ ਦੀਆਂ ਹਨ।