ਮੰਗਲੁਰੂ: ਕਰਨਾਟਕ ਪੁਲਿਸ ਦੇ ਡੌਗ ਸਕੁਐਡ ਨੇ ਕੰਨੜ ਫ਼ਿਲਮ 'ਚਾਰਲੀ 777' ਤੋਂ ਪ੍ਰੇਰਿਤ ਤਿੰਨ ਮਹੀਨੇ ਦੇ ਸਨੀਫ਼ਰ ਕੁੱਤੇ ਦਾ ਨਾਂ ਚਾਰਲੀ ਰੱਖਿਆ ਹੈ। ਸਲੂਥ ਲੈਬਰਾਡੋਰ ਨਸਲ ਦਾ ਹੈ। ਚਾਰਲੀ ਲਈ ਇੱਕ ਸਾਦਾ ਨਾਮਕਰਨ ਸਮਾਰੋਹ ਆਯੋਜਿਤ ਕੀਤਾ ਗਿਆ ਸੀ।
ਇਸ ਪ੍ਰੋਗਰਾਮ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੰਗਲੁਰੂ ਦੇ ਪੁਲਿਸ ਕਮਿਸ਼ਨਰ ਐਨ ਸ਼ਸ਼ੀ ਕੁਮਾਰ ਨੇ ਕਿਹਾ, "ਇਸ ਨਵੇਂ ਕੁੱਤੇ ਨੂੰ ਵਿਸਫੋਟਕਾਂ ਦਾ ਪਤਾ ਲਗਾਉਣ ਲਈ ਸਿਖਲਾਈ ਦਿੱਤੀ ਜਾਵੇਗੀ।"
'777 ਚਾਰਲੀ' ਇੱਕ ਕੰਨੜ ਭਾਸ਼ਾ ਦੀ ਸਾਹਸੀ ਕਾਮੇਡੀ-ਡਰਾਮਾ ਫ਼ਿਲਮ ਹੈ। ਇਹ ਫਿਲਮ 10 ਜੂਨ, 2022 ਨੂੰ ਰਿਲੀਜ਼ ਹੋਈ ਸੀ। ਰਕਸ਼ਿਤ ਸ਼ੈੱਟੀ ਅਭਿਨੀਤ ਇਹ ਫਿਲਮ ਕਿਰਨਰਾਜ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ ਕੁੱਤੇ ਅਤੇ ਆਦਮੀ ਦੇ ਰਿਸ਼ਤੇ 'ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਇੱਕ ਕੁੱਤਾ ਧਰਮ (ਰਕਸ਼ਿਤ ਸ਼ੈੱਟੀ) ਦੀ ਜ਼ਿੰਦਗੀ ਬਦਲ ਦਿੰਦਾ ਹੈ ਜੋ ਪਹਿਲਾਂ ਇਕੱਲਾ ਅਤੇ ਘੱਟ ਬੋਲਣ ਵਾਲਾ ਸੀ।
ਇਹ ਵੀ ਪੜੋ:-ਪਟਨਾ ਹਵਾਈ ਅੱਡੇ 'ਤੇ ਸਪਾਈਸਜੈੱਟ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ