ਨਵੀਂ ਦਿੱਲੀ: ਮੱਧ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ 'ਤੇ ਕਾਰ ਅਤੇ ਬਾਈਕ ਵਿਚਾਲੇ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਇਸ ਹਾਦਸੇ 'ਚ 30 ਸਾਲਾ ਨੌਜਵਾਨ ਦੀਪਾਂਸ਼ੂ ਵਰਮਾ ਦੀ ਮੌਤ ਹੋ ਗਈ, ਜਦਕਿ 20 ਸਾਲਾ ਮੁਕੁਲ ਵਰਮਾ ਜ਼ਖਮੀ ਹੋ ਗਿਆ। ਜਦਕਿ ਜ਼ਖਮੀ ਮੁਕੰਦ ਵਰਮਾ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਪੁਲਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਦੀ ਕਾਰ ਵੀ ਜ਼ਬਤ ਕਰ ਲਈ ਗਈ ਹੈ। ਡਰਾਈਵਰ ਦਾ ਨਾਂ ਹਰਨੀਤ ਸਿੰਘ ਚਾਵਲਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ ਦੀ ਹੈ। ਇਹ ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ, ਜਿੱਥੇ ਇੱਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਬਾਈਕ ਸਵਾਰ ਕਾਰ ਦੇ ਬੋਨਟ 'ਤੇ ਡਿੱਗ ਗਿਆ ਅਤੇ ਦੋਸ਼ੀ ਡਰਾਈਵਰ ਨੌਜਵਾਨ ਨੂੰ ਕਰੀਬ 500 ਮੀਟਰ ਤੱਕ ਘਸੀਟਦਾ ਰਿਹਾ। ਮ੍ਰਿਤਕ ਦੀਪਾਂਸ਼ੂ ਗਾਂਧੀ ਨਗਰ ਦੇ ਧਰਮਪੁਰਾ ਐਕਸਟੈਂਸ਼ਨ 'ਚ ਰਹਿੰਦਾ ਸੀ, ਜਦਕਿ ਜ਼ਖਮੀ ਮੁਕੁਲ ਵਰਮਾ ਚੰਦਨ ਨਗਰ, ਦਿੱਲੀ 'ਚ ਰਹਿੰਦਾ ਸੀ।