ਨਵੀਂ ਦਿੱਲੀ:ਦਿੱਲੀ ਦੀ ਸਭ ਤੋਂ ਉੱਚੀ ਇਮਾਰਤ ਸਿਵਿਕ ਸੈਂਟਰ (Tall building Civic Center) ਤੋਂ ਛਾਲ ਮਾਰ ਕੇ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਸਿਵਿਲ ਸੈਂਟਰ 123 ਮੀਟਰ ਉੱਚਾ ਹੈ ਅਤੇ ਇਸ ਦੀਆਂ 28 ਮੰਜ਼ਿਲਾਂ ਹਨ। ਵਿਅਕਤੀ ਨੇ ਸਭ ਤੋਂ ਉਪਰਲੀ ਮੰਜ਼ਿਲ ਯਾਨੀ 28ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ (Suicide by jumping from 28th floor) ਕਰ ਲਈ। ਇਸ ਇਮਾਰਤ ਦੇ ਇੱਕ ਹਿੱਸੇ ਵਿੱਚ ਆਮਦਨ ਕਰ ਦਫ਼ਤਰ ਹੈ ਅਤੇ ਦੂਜੇ ਹਿੱਸੇ ਵਿੱਚ ਨਿਗਮ ਦਾ ਮੁੱਖ ਦਫ਼ਤਰ (Head office of the corporation) ਹੈ।
ਦਿੱਲੀ ਦੀ ਸਭ ਤੋਂ ਉੱਚੀ ਇਮਾਰਤ ਸਿਵਿਕ ਸੈਂਟਰ ਤੋਂ ਛਾਲ ਮਾਰ ਕੇ ਇੱਕ ਵਿਅਕਤੀ ਨੇ ਖੁਦਕੁਸ਼ੀ(Man commits suicide by jumping off civic center) ਕਰ ਲਈ ਹੈ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੀ ਪਛਾਣ 40 ਸਾਲਾ ਦੇਵੇਸ਼ ਵਜੋਂ ਹੋਈ ਹੈ, ਜੋ ਇਨਕਮ ਟੈਕਸ ਬਿਲਡਿੰਗ ਦੀ 8ਵੀਂ ਮੰਜ਼ਿਲ 'ਤੇ ਸਥਿਤ ਦਫ਼ਤਰ ਨੰਬਰ 34 'ਚ ਡਾਟਾ ਐਂਟਰੀ ਆਪਰੇਟਰ ਵਜੋਂ ਕੰਮ ਕਰਦਾ ਸੀ। ਹਾਲਾਂਕਿ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।