ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਗੇਟ ਨੰਬਰ ਡੀ ਦੇ ਬਾਹਰ ਸੋਮਵਾਰ ਦੁਪਹਿਰ ਇੱਕ ਨੌਜਵਾਨ ਮੁੰਡਾ-ਕੁੜੀ ਨੇ ਆਪਣੇ ਆਪ ਨੂੰ ਸਾੜਣ ਦੀ ਕੋਸ਼ਿਸ਼ ਕੀਤੀ, ਪਰ ਮੌਕੇ ’ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਤੇ ਦੋਵਾਂ ਨੂੰ ਇਲਾਜ ਲਈ ਰਾਮ ਮਨੋਹਰ ਲੋਹੀਆ ਹਸਪਤਾਲ ਭੇਜ ਦਿੱਤਾ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੁਪਰੀਮ ਕੋਰਟ ਦੇ ਗੇਟ ਸਾਹਮਣੇ ਮੁੰਡਾ-ਕੁੜੀ ਨੇ ਖੁਦ ਨੂੰ ਲਗਾਈ ਅੱਗ - ਮੁੰਡਾ-ਕੁੜੀ ਨੇ ਖੁਦ ਨੂੰ ਲਗਾਈ ਅੱਗ
ਸੁਪਰੀਮ ਕੋਰਟ ਦੇ ਗੇਟ ਨੰਬਰ ਡੀ ਦੇ ਬਾਹਰ ਸੋਮਵਾਰ ਦੁਪਹਿਰ ਇੱਕ ਨੌਜਵਾਨ ਮੁੰਡਾ-ਕੁੜੀ ਨੇ ਆਪਣੇ ਆਪ ਨੂੰ ਸਾੜਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਦੋਵਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸੁਪਰੀਮ ਕੋਰਟ ਦੇ ਗੇਟ 'ਤੇ ਆਦਮੀ ਅਤੇ ਔਰਤ ਨੇ ਖੁਦ ਨੂੰ ਲਗਾਈ ਅੱਗ
ਜਾਣਕਾਰੀ ਦੇ ਅਨੁਸਾਰ ਇੱਕ ਨੌਜਵਾਨ ਤੇ ਇੱਕ ਕੁੜੀ ਦੁਪਹਿਰ ਨੂੰ ਸੁਪਰੀਮ ਕੋਰਟ ਦੇ ਗੇਟ ’ਤੇ ਪਹੁੰਚੇ। ਜਿੱਥੇ ਉਨ੍ਹਾਂ ਨੇ ਆਪਣੇ ਆਪ 'ਤੇ ਕੁਝ ਜਲਣਸ਼ੀਲ ਸਮਗਰੀ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਇਹ ਦੇਖ ਕੇ ਸੁਰੱਖਿਆ ਕਰਮਚਾਰੀ ਤੁਰੰਤ ਭੱਜ ਕੇ ਉਨ੍ਹਾਂ ਕੋਲ ਆਏ ਅਤੇ ਅੱਗ ’ਤੇ ਕਾਬੂ ਪਾ ਲਿਆ। ਫਿਲਹਾਲ ਦੋਵਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।