ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ। ਮਮਤਾ ਨੇ ਅਮਿਤ ਸ਼ਾਹ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਅਭਿਸ਼ੇਕ ਬੈਨਰਜੀ ਖਿਲਾਫ ਚੋਣ ਲੜਨ ਅਤੇ ਜਿੱਤ ਕੇ ਦਿਖਾਉਣ। ਇਹ ਉਨ੍ਹਾਂ ਲਈ ਕਾਫ਼ੀ ਹੈ। ਇਸ ਤੋਂ ਬਾਅਦ ਮੇਰੇ ਵਿਰੁੱਧ ਚੋਣ ਲੜ੍ਹਣਗੇ।
ਮਮਤਾ ਨੇ ਦਿੱਤਾ ਚੁਣੌਤੀ, ਕਿਹਾ; ਅਭਿਸ਼ੇਕ ਬੈਨਰਜੀ ਖਿਲਾਫ ਚੋਣ ਲੜਨ ਅਮਿਤ ਸ਼ਾਹ - ਮਮਤਾ ਦੀਦੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ। ਮਮਤਾ ਨੇ ਅਮਿਤ ਸ਼ਾਹ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਅਭਿਸ਼ੇਕ ਬੈਨਰਜੀ ਖਿਲਾਫ ਚੋਣ ਲੜਨ ਅਤੇ ਜਿੱਤ ਕੇ ਦਿਖਾਉਣ। ਇਸ ਤੋਂ ਬਾਅਦ ਮੇਰੇ ਵਿਰੁੱਧ ਚੋਣ ਲੜ੍ਹਣਗੇ।
ਮਮਤਾ ਨੇ ਦਿੱਤਾ ਚੁਣੌਤੀ, ਕਿਹਾ; ਅਭਿਸ਼ੇਕ ਬੈਨਰਜੀ ਖਿਲਾਫ ਚੋਣ ਲੜਨ ਅਮਿਤ ਸ਼ਾਹ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਕਿਹਾ ਸੀ ਕਿ ਟੀਐਮਸੀ ਦਾ ਸਿਰਫ ਇੱਕ ਹੀ ਨਾਅਰਾ ਹੈ, ਭਤੀਜੇ ਨੂੰ ਹੁਲਾਰਾ। ਭਤੀਜੇ ਦੀ ਭਲਾਈ ਤੋਂ ਇਲਾਵਾ, ਟੀਐਮਸੀ ਦੇ ਮਨ ਵਿੱਚ ਕੋਈ ਇੱਛਾ ਨਹੀਂ ਹੈ। ਨਰਿੰਦਰ ਮੋਦੀ ਦਾ ਨਾਅਰਾ ਹੈ, ਸਬ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ।
ਸ਼ਾਹ ਨੇ ਕਿਹਾ ਕਿ ਮੈਂ ਉਸ ਨੂੰ ਦੱਸਣਾ ਚਾਹੁੰਦਾ ਹਾਂ ਕਿ ਮਮਤਾ ਦੀਦੀ ਤ੍ਰਿਣਮੂਲ ਗੁੰਡਿਆਂ ਨੇ ਸਾਡੇ 130 ਕਾਮਿਆਂ ਨੂੰ ਮਾਰਿਆ ਹੈ, ਉਨ੍ਹਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ। ਬੰਗਾਲ ਦੀ ਧਰਤੀ 'ਤੇ ਤਾਕਤ ਦੇ ਨਾਲ ਕਮਲ ਖਿੜਣ ਵਾਲਾ ਹੈ।