ਹੈਦਰਾਬਾਦ: ਤੇਲੰਗਾਨਾ ਦੇ ਰੰਗਾਰੈਡੀ ਜ਼ਿਲ੍ਹੇ ਸਥਿਤ ਮਲਕਪੁਰ ਗੇਟ ਚੇਵੇਲਾ ਜੋਨ 'ਚ ਹੋਏ ਭਿਆਨਕ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ, ਅਤੇ 4 ਲੋਕ ਜ਼ਖ਼ਮੀ ਹੋ ਗਏ ਹਨ।
ਤੇਲੰਗਾਨਾ: ਰੰਗਾਰੈਡੀ ਜ਼ਿਲ੍ਹੇ 'ਚ ਭਿਆਨਕ ਸੜਕ ਹਾਦਸਾ, 7 ਦੀ ਮੌਤ - rangareddy district
ਤੇਲੰਗਾਨਾ 'ਚ ਰੰਗਾਰੈਡੀ ਜ਼ਿਲ੍ਹੇ 'ਚ ਟਰੱਕ ਅਤੇ ਗੱਡੀ ਵਿਚਾਲੇ ਹੋਈ ਟੱਕਰ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 4 ਲੋਕ ਜ਼ਖ਼ਮੀ ਹੋ ਗਏ ਹਨ।
![ਤੇਲੰਗਾਨਾ: ਰੰਗਾਰੈਡੀ ਜ਼ਿਲ੍ਹੇ 'ਚ ਭਿਆਨਕ ਸੜਕ ਹਾਦਸਾ, 7 ਦੀ ਮੌਤ ਰੰਗਾਰੈਡੀ ਜ਼ਿਲ੍ਹੇ 'ਚ ਭਿਆਨਕ ਸੜਕ ਹਾਦਸਾ](https://etvbharatimages.akamaized.net/etvbharat/prod-images/768-512-9734116-thumbnail-3x2-lll.jpg)
ਰੰਗਾਰੈਡੀ ਜ਼ਿਲ੍ਹੇ 'ਚ ਭਿਆਨਕ ਸੜਕ ਹਾਦਸਾ
ਜ਼ਖ਼ਮੀ ਹੋਏ ਲੋਕਾਂ 'ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਮਰਨ ਵਾਲਿਆਂ 'ਚੋਂ ਇੱਕ ਛੇ ਸਾਲਾਂ ਦਾ ਬੱਚਾ ਵੀ ਸ਼ਾਮਲ ਹੈ। ਸਾਰੇ ਰੰਗਾਰੈਡੀ ਜ਼ਿਲ੍ਹੇ ਦੇ ਤਦਬੁੰਦ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਘਟਨਾ ਮੌਕੇ ਗੱਡੀ 'ਚ 10 ਲੋਕ ਸਵਾਰ ਸਨ।
Last Updated : Dec 2, 2020, 10:15 AM IST