ਵਿਦਿਸ਼ਾ: ਗੰਜਬਸੋਦਾ(ganj basoda) ਦੇ ਲਾਲ ਪਠਾਰ ਖੇਤਰ 'ਚ ਇਕ ਬੱਚੇ ਨੂੰ ਬਚਾਉਂਦੇ ਸਮੇਂ ਤਕਰੀਬਨ 40 ਲੋਕ ਖੂਹ 'ਚ ਡਿੱਗ ਗਏ। ਜਿਨ੍ਹਾਂ ਵਿੱਚੋਂ 25 ਲੋਕਾਂ ਨੂੰ ਬਚਾ ਲਿਆ ਗਿਆ ਹੈ। 4 ਲੋਕਾਂ ਦੀ ਮੌਤ ਹੋ ਗਈ ਹੈ। ਐਨਡੀਆਰਐਫ(NDRF) ਅਤੇ ਐਸਡੀਆਰਐਫ(SDRF) ਦੀਆਂ ਟੀਮਾਂ ਬਚਾਅ ਕਾਰਜ 'ਚ ਜੁਟੀਆਂ ਹੋਈਆਂ ਹਨ। ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਦੇਰ ਰਾਤ ਮੰਤਰੀ ਵਿਸ਼ਵਾਸ ਸਾਰੰਗ ਮੌਕੇ 'ਤੇ ਪਹੁੰਚ ਗਏ। ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਵਿਦਿਸ਼ਾ 'ਚ ਬੱਚਿਆਂ ਨੂੰ ਬਚਾਉਂਦੇ ਹੋਇਆ ਵੱਡਾ ਹਾਦਸਾ, 4 ਦੀ ਮੌਤ, ਮੁੱਖ ਮੰਤਰੀ ਨੇ ਜਤਾਇਆ ਦੁੱਖ ਵਿਦਿਸ਼ਾ 'ਚ ਬੱਚਿਆਂ ਨੂੰ ਬਚਾਉਂਦੇ ਹੋਇਆ ਵੱਡਾ ਹਾਦਸਾ, 4 ਦੀ ਮੌਤ, ਮੁੱਖ ਮੰਤਰੀ ਨੇ ਜਤਾਇਆ ਦੁੱਖ ਸੀਐਮ ਸ਼ਿਵਰਾਜ ਖੁਦ ਲੈ ਰਹੇ ਹਰ ਅਪਡੇਟ
ਘਟਨਾ ਤੋਂ ਬਾਅਦ ਸੀਐਮ ਸ਼ਿਵਰਾਜ ਹਰ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਉਹ ਹਰ ਪਲ ਅਪਡੇਟਸ ਲੈ ਰਹੇ ਹਨ। ਉਹ ਟਵਿੱਟਰ ਰਾਹੀਂ ਇਸ ਮੌਕੇ ਦੀ ਜਾਣਕਾਰੀ ਵੀ ਦੇ ਰਹੇ ਹਨ। ਸੀਐਮ ਸ਼ਿਵਰਾਜ ਨੇ ਟਵੀਟ ਕੀਤਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਨਿਰਦੇਸ਼ ਦਿੱਤੇ ਗਏ ਹਨ, ਇਸ ਤੋਂ ਇਲਾਵਾ ਪੀੜਤਾਂ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਸੀਐਮ ਸ਼ਿਵਰਾਜ ਦੇ ਨਿਰਦੇਸ਼ਾਂ 'ਤੇ ਬਣਾਇਆ ਕੰਟਰੋਲ ਰੂਮ
ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਤੁਰੰਤ ਕੰਟਰੋਲ ਰੂਮ ਸਥਾਪਤ ਕਰਨ ਦੀਆਂ ਹਦਾਇਤਾਂ ਦਿੱਤੀਆਂ। ਟਵੀਟ ਕਰਕੇ ਸੀਐਮ ਨੇ ਕਿਹਾ, 'ਪ੍ਰਸ਼ਾਸਨ ਪੂਰੀ ਤਾਕਤ ਨਾਲ ਰਾਹਤ ਅਤੇ ਬਚਾਅ ਕਾਰਜਾਂ 'ਚ ਜੁਟਿਆ ਹੋਇਆ ਹੈ। ਮੈਂ ਇਸ ਜਗ੍ਹਾ ਨੂੰ ਕੰਟਰੋਲ ਰੂਮ ਬਣਾ ਦਿੱਤਾ ਹੈ। ਮੈਂ ਲਗਾਤਾਰ ਰਾਹਤ ਅਤੇ ਬਚਾਅ ਕਾਰਜ ਦੇ ਨਾਲ ਸੰਪਰਕ ਵਿੱਚ ਹਾਂ। ਅਸੀਂ ਆਪਣੀ ਪੂਰੀ ਕੋਸ਼ਿਸ਼ ਨਾਲ ਬਚਾਅ ਕਾਰਜ ਚਲਾਵਾਂਗੇ।
ਮੰਤਰੀ ਵਿਸ਼ਵਾਸ ਸਾਰੰਗ, ਭੋਪਾਲ ਕਮਿਸ਼ਨਰ ਪਹੁੰਚੇ
ਦੂਜੇ ਪਾਸੇ, ਮੁੱਖ ਮੰਤਰੀ ਸ਼ਿਵਰਾਜ ਦੇ ਨਿਰਦੇਸ਼ਾਂ 'ਤੇ ਮੰਤਰੀ ਵਿਸ਼ਵਾਸ ਸਾਰੰਗ ਅਤੇ ਭੋਪਾਲ ਕਮਿਸ਼ਨਰ ਕਵੀਂਦਰ ਕਿਆਵਤ ਵੀ ਸਥਿਤੀ ਦੀ ਨਿਗਰਾਨੀ ਕਰਨ ਲਈ ਮੌਕੇ 'ਤੇ ਪਹੁੰਚ ਗਏ ਹਨ। ਦੇਰ ਰਾਤ ਪਹੁੰਚੇ ਮੰਤਰੀ ਸਾਰੰਗ ਅਤੇ ਕਮਿਸ਼ਨਰ ਨੇ ਨਿਗਰਾਨੀ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ।
ਮੁੱਖ ਮੰਤਰੀ ਨੇ ਟਵੀਟ ਕਰ ਦਿੱਤੀ ਜਾਣਕਾਰੀ
ਹੁਣ ਤੱਕ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, 'ਗੰਜਬਸੌਦਾ ਵਿੱਚ ਹੋਏ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਬਾਰੇ ਹੁਣ ਤੱਕ ਦੁਖਦਜਾਣਕਾਰੀ ਮਿਲੀ ਹੈ, ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ। ਬਚਾਅ ਕਾਰਜ ਅਜੇ ਵੀ ਜਾਰੀ ਹਨ, ਮੈਂ ਨਿਰੰਤਰ ਨਿਗਰਾਨੀ ਕਰ ਰਿਹਾ ਹਾਂ'।
ਵੀਰਵਾਰ ਰਾਤ ਦਿੱਲੀ ਰਵਾਨਾ ਹੋਣ ਵਾਲੇ ਸਨ ਸੀਐਮ ਸ਼ਿਵਰਾਜ
ਸੀਐਮ ਸ਼ਿਵਰਾਜ ਸਿੰਘ ਚੌਹਾਨ ਵੀਰਵਾਰ ਰਾਤ 9 ਵਜੇ ਦਿੱਲੀ ਲਈ ਰਵਾਨਾ ਹੋਣ ਵਾਲੇ ਸਨ। ਪਰ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਇਹ ਹਾਦਸਾ ਗੰਜਬਸੌਦਾ ਵਿੱਚ ਵਾਪਰ ਗਿਆ। ਜਿਸ ਤੋਂ ਬਾਅਦ ਸੀਐਮ ਨੇ ਆਪਣੀ ਦਿੱਲੀ ਫੇਰੀ ਰੱਦ ਕਰ ਦਿੱਤੀ। ਉਨ੍ਹਾਂ ਨੇ ਵਿਦੀਸ਼ਾ 'ਚ ਰਾਤ ਰਹਿਣ ਦਾ ਫ਼ੈਸਲਾ ਕੀਤਾ ਹੈ।
ਖੂਹ ਵਿੱਚ ਡੁੱਬ ਰਹੇ ਬੱਚੇ ਨੂੰ ਬਚਾਉਣ ਗਏ ਸੀ ਲੋਕ
ਜਾਣਕਾਰੀ ਅਨੁਸਾਰ ਇੱਕ ਬੱਚਾ ਖੂਹ ਵਿੱਚ ਡੁੱਬ ਰਿਹਾ ਸੀ। ਜਿਸ ਨੂੰ ਬਚਾਉਣ ਲਈ ਕੁਝ ਲੋਕ ਖੂਹ ਵਿੱਚ ਛਾਲ ਮਾਰ ਗਏ। ਬਚਾਅ ਕਾਰਜ ਵੇਖਣ ਲਈ ਬਹੁਤ ਸਾਰੇ ਲੋਕ ਖੂਹ ਦੇ ਕੰਢੇ 'ਤੇ ਇਕੱਠੇ ਹੋ ਗਏ। ਖੂਹ ਦੇ ਕੰਢੇ 'ਤੇ ਭਾਰ ਵਧਣ ਕਾਰਨ ਖੂਹ ਦੇ ਦੁਆਲੇ ਜ਼ਮੀਨ ਧੱਸ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜ਼ਮੀਨ ਧਸਣ ਕਾਰਨ 40 ਤੋਂ ਵੱਧ ਲੋਕ ਖੂਹ ਵਿੱਚ ਡਿੱਗ ਗਏ। ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਬੱਚੇ ਨੂੰ ਕੱਢਿਆ ਜਾ ਚੁੱਕਾ ਹੈ ਜਾਂ ਨਹੀਂ।
ਜਲ ਨਲ ਯੋਜਨਾ ਤਹਿਤ ਬਣਿਆ ਸੀ ਖੂਹ
ਲਾਲ ਪਠਾਰ 'ਚ ਜਲ ਨਲ ਯੋਜਨਾ ਤਹਿਤ ਇੱਕ ਪੁਰਾਣਾ ਖੂਹ ਬਣਾਇਆ ਗਿਆ ਸੀ। ਜਿਸ 'ਤੇ ਛੱਤ ਬਣਾ ਕੇ ਢੱਕਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਇਸ ਵਿਚ ਬਣੇ ਢੱਕਣ ਦੀ ਜਗ੍ਹਾ ਤੋਂ, ਬੱਚੇ ਖੂਹ 'ਚ ਛਾਲ ਮਾਰ ਕੇ ਨਹਾਉਂਦੇ ਸਨ। ਵੀਰਵਾਰ ਨੂੰ ਵੀ ਕੁਝ ਬੱਚੇ ਇਸ 'ਚ ਨਹਾ ਰਹੇ ਸਨ। ਉਦੋਂ ਹੀ ਇਹ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ:ਆਹਮੋ-ਸਾਹਮਣੇ ਕਿਸਾਨ ਅਤੇ ਪ੍ਰਸ਼ਾਸਨ! ਪੁਲਿਸ ਨੇ ਕਿਹਾ ਸਖਤੀ ਨਾਲ ਨਿਪਟਾਂਗੇ, ਕਿਸਾਨਾਂ ਨੇ ਸੱਦੀ ਮਹਾਂਪੰਚਾਇਤ