ਮਸੂਰੀ: ਸ਼ਹਿਰ ਦੇ ਹਾਂਥੀਪਾਓਂ-ਦੇਹਰਾਦੂਨ ਰੋਡ ’ਤੇ ਬੇਕਾਬੂ ਕਾਰ ਡੁੰਘੀ ਖੱਡ 'ਚ ਡਿੱਗਣ ਤੋਂ ਬਚ ਗਈ ਅਤੇ ਦਰੱਖਤ ਨਾਲ ਉਸਦੀ ਟਕਰ ਹੋ ਗਈ। ਸੂਚਨਾ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਵਾਹਨ ਸਵਾਰ ਨੌਜਵਾਨ ਅਤੇ ਮਹਿਲਾ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਮਸੂਰੀ ਘੁੰਮਣ ਆਏ ਲੋਕਾਂ ਦੀ ਕਾਰ ਬੇਕਾਬੂ ਹੋ ਕੇ ਖੱਡ 'ਚ ਡਿੱਗਣ ਤੋਂ ਬੱਚ ਗਈ। ਸੂਚਨਾਂ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਹਾਂ ਸੈਲਾਨੀਆਂ ਨੂੰ 108 ਦੀ ਮਦਦ ਨਾਲ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ।