ਨਵੀਂ ਦਿੱਲੀ:ਦਿੱਲੀ ਹਾਈ ਕੋਰਟ ਨੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਵਿੱਚੋਂ ਕੱਢੀ ਗਈ ਆਗੂ ਮਹੂਆ ਮੋਇਤਰਾ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਕਿਹਾ ਕਿ ਸੰਸਦ 'ਚੋਂ ਕੱਢੇ ਜਾਣ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ, ਅਜਿਹੇ 'ਚ ਜੇਕਰ ਹਾਈਕੋਰਟ ਕੋਈ ਹੁਕਮ ਦਿੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਸੁਪਰੀਮ ਕੋਰਟ ਦੀ ਕਾਰਵਾਈ 'ਤੇ ਪਵੇਗਾ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 4 ਜਨਵਰੀ 2024 ਨੂੰ ਕਰਨ ਦਾ ਹੁਕਮ ਦਿੱਤਾ ਹੈ। ਮੰਗਲਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਸੁਪਰੀਮ ਕੋਰਟ ਮਹੂਆ ਮੋਇਤਰਾ ਦੀ ਪਟੀਸ਼ਨ 'ਤੇ 3 ਜਨਵਰੀ 2024 ਨੂੰ ਸੁਣਵਾਈ ਕਰੇਗੀ। ਇਸ ਤੋਂ ਬਾਅਦ ਹਾਈਕੋਰਟ ਨੇ ਸੁਣਵਾਈ ਦੀ ਤਰੀਕ 4 ਜਨਵਰੀ 2024 ਤੈਅ ਕੀਤੀ। ਆਪਣੀ ਪਟੀਸ਼ਨ ਵਿੱਚ, ਟੀਐਮਸੀ ਨੇਤਾ ਨੇ ਸੈਂਟਰਲ ਅਸਟੇਟ ਡਾਇਰੈਕਟੋਰੇਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿੱਚ ਉਸਨੂੰ 7 ਜਨਵਰੀ, 2024 ਤੱਕ ਸਰਕਾਰੀ ਬੰਗਲਾ ਖਾਲੀ ਕਰਨ ਲਈ ਕਿਹਾ ਗਿਆ ਹੈ। ਉਸ ਨੇ ਮੰਗ ਕੀਤੀ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੱਕ ਉਸ ਨੂੰ ਆਪਣੇ ਸਰਕਾਰੀ ਬੰਗਲੇ ਵਿੱਚ ਰਹਿਣ ਦਿੱਤਾ ਜਾਵੇ। ਮੇਰੇ ਕੋਲ ਦਿੱਲੀ ਵਿੱਚ ਰਹਿਣ ਲਈ ਹੋਰ ਕੋਈ ਘਰ ਨਹੀਂ ਹੈ।
- ਕਿਨ੍ਹਾਂ ਹਾਲਾਤਾਂ 'ਚ ਕਿਸੇ ਮੈਂਬਰ ਨੂੰ ਸੰਸਦ 'ਚੋਂ ਕੱਢਿਆ ਜਾ ਸਕਦਾ ਹੈ, ਜਾਣੋ ਪਹਿਲਾਂ ਵੀ ਕਦੋਂ ਸਾਹਮਣੇ ਆਏ ਹਨ ਅਜਿਹੇ ਮਾਮਲੇ
- Parliament Winter Session: ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਰੱਦ, ਪੈਸਿਆਂ ਲਈ ਸਵਾਲ ਪੁੱਛਣ 'ਤੇ ਹੋਈ ਕਾਰਵਾਈ
- TMC LEADER MAHUA MOITRA: 'ਤੁਸੀਂ ਮੈਨੂੰ ਇਹ ਨਹੀਂ ਪੁੱਛ ਸਕਦੇ ਕਿ ਤੁਹਾਡੀ ਬਿਕਨੀ ਕਿਸ ਨੇ ਖਰੀਦੀ'