ਨਵੀਂ ਦਿੱਲੀ:ਝਾਰਖੰਡ ਦੇ ਬੀਜੇਪੀ ਸੰਸਦ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਪੀਐਮ ਮੋਦੀ 'ਤੇ ਦਿੱਤੇ ਬਿਆਨ ਨੂੰ ਲੈ ਕੇ ਵਿਸ਼ੇਸ਼ ਅਧਿਕਾਰ ਨੋਟਿਸ ਦਿੱਤਾ ਹੈ। ਘਟਨਾ ਦੇ ਕੁਝ ਦਿਨ ਬਾਅਦ ਟੀਐਮਸੀ ਸੰਸਦ ਮਹੂਆ ਮੋਇਤਰਾ ਨੇ ਇਲਜ਼ਾਮ ਲਾਇਆ ਕਿ ਦੂਬੇ ਨੇ ਆਪਣੇ ਹਲਫ਼ਨਾਮੇ ਵਿੱਚ ਆਪਣੀ ਵਿਦਿਅਕ ਯੋਗਤਾ ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਮੋਇਤਰਾ ਨੇ ਆਪਣੇ ਦੋਸ਼ਾਂ ਦੇ ਸਮਰਥਨ ਵਿੱਚ ਸਬੂਤ ਪੇਸ਼ ਕਰਨ ਲਈ ਟਵਿੱਟ ਵੀ ਕੀਤੇ ਹਨ। ਮੋਇਤਰਾ ਨੇ ਆਪਣੇ ਟਵੀਟ 'ਚ ਕਈ ਸਬੂਤ ਪੋਸਟ ਕੀਤੇ ਅਤੇ ਸੰਸਦ ਮੈਂਬਰ ਦੀ ਵਿਦਿਅਕ ਯੋਗਤਾ 'ਤੇ ਸਵਾਲ ਚੁੱਕੇ।
ਪਹਿਲੇ ਟਵੀਟ ਵਿੱਚ ਮੋਇਤਰਾ ਨੇ 2009 ਤੋਂ ਦੂਬੇ ਦੇ ਨਾਮਜ਼ਦਗੀ ਪੱਤਰ ਦੇ ਹਲਫਨਾਮੇ ਦੀ ਤਸਵੀਰ ਪੋਸਟ ਕੀਤੀ। ਜਿਸ ਵਿੱਚ ਉਸਨੇ 1993 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਐਮਬੀਏ ਕਰਨ ਦਾ ਦਾਅਵਾ ਕੀਤਾ। ਮੋਇਤਰਾ ਨੇ ਦੱਸਿਆ ਕਿ ਦੂਬੇ ਨੇ 2019 ਤੋਂ ਪਹਿਲਾਂ ਆਪਣੀ ਵਿਦਿਅਕ ਯੋਗਤਾ ਦੀ ਪੂਰੀ ਸੂਚੀ ਪ੍ਰਦਾਨ ਨਹੀਂ ਕੀਤੀ ਸੀ। ਉਨ੍ਹਾਂ ਇਹ ਜਾਣਕਾਰੀ ਜਨਤਕ ਕਰਨ ਲਈ ਕਿਹਾ।
ਮੋਇਤਰਾ ਦੇ ਦੂਜੇ ਟਵੀਟ ਵਿੱਚ ਦਿੱਲੀ ਯੂਨੀਵਰਸਿਟੀ ਦੇ ਡੀਨ ਦੁਆਰਾ ਝਾਰਖੰਡ ਦੇ ਪੁਲਿਸ ਇੰਸਪੈਕਟਰ ਨੂੰ ਲਿਖਿਆ ਗਿਆ ਇੱਕ ਪੱਤਰ ਦਿਖਾਇਆ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਨਿਸ਼ੀਕਾਂਤ ਦੂਬੇ ਨਾਮ ਦੇ ਕਿਸੇ ਵੀ ਵਿਅਕਤੀ ਨੂੰ 1993 ਵਿੱਚ ਦਿੱਲੀ ਯੂਨੀਵਰਸਿਟੀ ਵਿੱਚ ਐਮਬੀਏ ਪ੍ਰੋਗਰਾਮ ਵਿੱਚ ਦਾਖਲਾ ਨਹੀਂ ਦਿੱਤਾ ਗਿਆ ਸੀ। ਇਹ ਜਾਣਕਾਰੀ ਇੱਕ ਆਰਟੀਆਈ ਪੁੱਛਗਿੱਛ ਦੇ ਜ਼ਰੀਏ ਮਿਲੀ ਹੈ। ਮੋਇਤਰਾ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਯੂਨੀਵਰਸਿਟੀ ਨੇ 2020 ਵਿੱਚ ਲਿਖਤੀ ਜਵਾਬ ਦਿੱਤਾ ਸੀ, ਜਿਸ ਵਿੱਚ ਸਪੱਸ਼ਟ ਕੀਤਾ ਗਿਆ ਸੀ ਕਿ ਦੂਬੇ ਨੇ 1993 ਵਿੱਚ ਮੈਨੇਜਮੈਂਟ ਸਟੱਡੀਜ਼ ਵਿਭਾਗ ਤੋਂ ਪਾਸਆਊਟ ਨਹੀਂ ਹਨ।
ਤੀਜੇ ਟਵੀਟ ਵਿੱਚ ਮੋਇਤਰਾ ਨੇ ਝਾਰਖੰਡ ਸਰਕਾਰ ਵੱਲੋਂ ਸੀਲ ਕੀਤੇ ਦੋ ਪੰਨਿਆਂ ਨੂੰ ਪੋਸਟ ਕੀਤਾ। ਜਿਸ ਵਿੱਚ 2019 ਤੋਂ ਦੁਬੇ ਦਾ ਹਲਫਨਾਮਾ ਸ਼ਾਮਲ ਸੀ। ਇਸ ਹਲਫਨਾਮੇ ਵਿੱਚ ਦੂਬੇ ਨੇ ਦਾਅਵਾ ਕੀਤਾ ਕਿ ਉਸਦੀ ਸਰਵਉੱਚ ਵਿਦਿਅਕ ਯੋਗਤਾ 2018 ਵਿੱਚ ਪ੍ਰਤਾਪ ਯੂਨੀਵਰਸਿਟੀ, ਰਾਜਸਥਾਨ ਤੋਂ ਪ੍ਰਬੰਧਨ ਵਿੱਚ ਡਾਕਟਰ ਆਫ਼ ਫਿਲਾਸਫੀ ਸੀ। ਹਾਲਾਂਕਿ ਮੋਇਤਰਾ ਨੇ ਦੱਸਿਆ ਕਿ ਕੋਈ ਵੀ ਯੂਜੀਸੀ ਦੁਆਰਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਪੋਸਟ-ਗ੍ਰੈਜੂਏਸ਼ਨ ਪੂਰੀ ਕੀਤੇ ਬਿਨਾਂ ਪੀਐਚਡੀ ਨਹੀਂ ਕਰ ਸਕਦਾ।
ਮੋਇਤਰਾ ਨੇ ਫਿਰ ਦੂਬੇ ਦੀ ਵਿਦਿਅਕ ਯੋਗਤਾ ਬਾਰੇ ਤਿੰਨ ਹੋਰ ਟਵੀਟ ਪੋਸਟ ਕੀਤੇ। ਜਿੱਥੇ ਉਸਨੇ ਪ੍ਰਤਾਪ ਯੂਨੀਵਰਸਿਟੀ ਤੋਂ ਇੱਕ ਸਰਟੀਫਿਕੇਟ ਪੋਸਟ ਕੀਤਾ। ਜਿਸ ਵਿੱਚ ਦਿਖਾਇਆ ਗਿਆ ਕਿ ਦੂਬੇ ਨੇ 2013-15 ਵਿੱਚ ਆਪਣੀ ਐਮਬੀਏ ਦੀ ਡਿਗਰੀ ਪ੍ਰਾਪਤ ਕੀਤੀ ਸੀ। ਮੋਇਤਰਾ ਨੇ ਟਿੱਪਣੀ ਕੀਤੀ ਕਿ ਦੂਬੇ ਨੇ ਆਪਣੀ ਪੀਐਚਡੀ ਅਰਜ਼ੀ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਐਮਬੀਏ ਦੀ ਡਿਗਰੀ ਦਾ ਜ਼ਿਕਰ ਨਹੀਂ ਕੀਤਾ ਅਤੇ ਇਹ ਸਪੱਸ਼ਟ ਨਹੀਂ ਸੀ ਕਿ ਕਿਹੜੀ ਐਮਬੀਏ ਡਿਗਰੀ ਜਾਇਜ਼ ਮੰਨੀ ਜਾਵੇਗੀ।
ਮੋਇਤਰਾ ਨੇ ਆਪਣੇ ਟਵੀਟ ਨੂੰ ਇਹ ਕਹਿ ਕੇ ਖ਼ਤਮ ਕੀਤਾ ਕਿ ਜੋ ਲੋਕ ਫਰਜ਼ੀ ਡਿਗਰੀਆਂ ਲਿਖਦੇ ਹਨ ਅਤੇ ਆਪਣੇ ਹਲਫਨਾਮਿਆਂ 'ਚ ਝੂਠ ਬੋਲਦੇ ਹਨ। ਉਨ੍ਹਾਂ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਨੇ ਦੂਬੇ ਨੂੰ 1993 'ਚ ਦਿੱਲੀ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਸਰਟੀਫਿਕੇਟ ਦਾ ਖੁਲਾਸਾ ਕਰਨ ਲਈ ਵੀ ਕਿਹਾ। ਇਹ ਪਹਿਲੀ ਵਾਰ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕ੍ਰਿਸ਼ਨਾ ਨਗਰ ਤੋਂ ਟੀਐੱਮਸੀ ਦੇ ਸੰਸਦ ਮੈਂਬਰ ਨੇ ਟਵਿੱਟਰ 'ਤੇ ਸੱਤਾਧਾਰੀ ਪਾਰਟੀ ਦੀ ਆਲੋਚਨਾ ਕਰਦੇ ਹੋਏ ਟਵੀਟ ਕੀਤਾ ਸੀ। ਦੋਸ਼ ਲਾਇਆ ਕਿ ਸਪੀਕਰ ਸਿਰਫ਼ ਭਾਜਪਾ ਦੇ ਮੰਤਰੀਆਂ ਨੂੰ ਬੋਲਣ ਦਾ ਮੌਕਾ ਦੇ ਰਿਹਾ ਹੈ ਜਿਸ ਨਾਲ ਵਿਰੋਧੀ ਧਿਰ ਨੂੰ ਆਪਣੀ ਰਾਏ ਦੇਣ ਤੋਂ ਰੋਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:-Delhi liquor scam: ਮਨੀਸ਼ ਸਿਸੋਦੀਆ ਮੁੜ 5 ਦਿਨਾਂ ਦੇ ਰਿਮਾਂਡ 'ਤੇ