ਹੈਦਰਾਬਾਦ ਡੈਸਕ :ਮਹਾਂ ਸ਼ਿਵਰਾਤਰੀ ਦੇ ਦਿਨ ਦੀ ਸ਼ਿਵ ਭਗਤਾਂ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਸ਼ਿਵ ਭਗਤਾਂ ਲਈ ਇਹ ਦਿਨ ਜਲਦੀ ਹੀ ਆਉਣ ਵਾਲਾ ਹੈ, ਜਦੋਂ ਭਗਤ ਦੇਵਾਂ ਦੇ ਦੇਵ ਮਹਾਦੇਵ ਦੀ ਸ਼ਰਧਾ ਵਿੱਚ ਡੁੱਬੇ ਹੋਏ ਨਜ਼ਰ ਆਉਣਗੇ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਭਗਵਾਨ ਸ਼ਿਵ ਆਪਣੇ ਭਗਤਾਂ ਦੀ ਹਰ ਮੁਸੀਬਤ ਵਿੱਚ ਮਦਦ ਕਰਦੇ ਹਨ ਅਤੇ ਇਨ੍ਹਾਂ ਦੀ ਅਰਾਧਨਾ ਕਰਨ ਨਾਲ ਸਾਡੇ ਅੰਦਰ ਤੋਂ ਅਕਾਲ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
ਹਾਲਾਂਕਿ, ਇਸ ਵਾਰ ਸ਼ਿਵ ਭਗਤ ਮਹਾਂ ਸ਼ਿਵਰਾਤਰੀ ਕਿਸ ਤਰੀਕ ਨੂੰ ਮਨਾਉਣ, ਇਸ ਨੂੰ ਲੈ ਕੇ ਕਾਫੀ ਕਨਫੀਊਜ਼ਨ ਚਲ ਰਹੀ ਹੈ ਕਿ ਮਹਾਂ ਸ਼ਿਵਰਾਤਰੀ 18 ਨੂੰ ਮਨਾਇਆ ਜਾਵੇ ਜਾਂ 19 ਫਰਵਰੀ ਨੂੰ। ਸੋ, ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮਹਾਂਸ਼ਿਵਰਾਤਰੀ ਦਾ ਦਿਨ ਕਦੋਂ ਮਨਾਇਆ ਜਾਣਾ ਹੈ।
ਇਸ ਦਿਨ ਮਨਾਉ ਮਹਾਂ ਸ਼ਿਵਰਾਤਰੀ :ਹਿੰਦੂ ਕੈਲੰਡਰ ਦੇ ਅਨੁਸਾਰ, ਮਹਾਸ਼ਿਵਰਾਤਰੀ ਦਾ ਤਿਉਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਫੱਗਣ ਮਹੀਨੇ ਦੀ ਚਤੁਰਦਸ਼ੀ ਤਰੀਕ 18 ਫਰਵਰੀ ਨੂੰ ਸ਼ਾਮ 8.02 ਵਜੇ ਤੋਂ ਸ਼ੁਰੂ ਹੋਵੇਗੀ ਅਤੇ 19 ਫਰਵਰੀ ਨੂੰ ਸ਼ਾਮ 4.18 ਵਜੇ ਸਮਾਪਤ ਹੋਵੇਗੀ। ਪਰ ਮਹਾਸ਼ਿਵਰਾਤਰੀ ਦੀ ਪੂਜਾ ਨਿਸ਼ਿਤ ਕਾਲ ਵਿੱਚ ਕੀਤੀ ਜਾਂਦੀ ਹੈ। ਅਜਿਹੇ 'ਚ ਇਸ ਸਾਲ ਮਹਾਸ਼ਿਵਰਾਤਰੀ ਦਾ ਤਿਉਹਾਰ 18 ਫਰਵਰੀ 2023 ਯਾਨੀ ਸ਼ਨੀਵਾਰ ਨੂੰ ਮਨਾਇਆ ਜਾਵੇਗਾ।
ਮਹਾਂ ਸ਼ਿਵਰਾਤਰੀ ਦਾ ਸ਼ੁਭ ਮਹੂਰਤ :ਇਸ ਵਾਰ ਚਾਰ ਪਹਿਰ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਵੇਗੀ।
ਪਹਿਲੇ ਪਹਿਰ ਦੀ ਪੂਜਾ : 18 ਫਰਵਰੀ, ਸ਼ਾਮ - 6:41 ਤੋਂ 9:47 ਵਜੇ ਤੱਕ
ਦੂਜੇ ਪਹਿਰ ਦੀ ਪੂਜਾ : 18 ਫਰਵਰੀ, ਰਾਤ - 9:47 ਤੋਂ 12:53 ਵਜੇ ਤੱਕ