ਰਾਏਗੜ੍ਹ:ਮਹਾਰਾਸ਼ਟਰ ਦੇ ਹਰੀਹਰੇਸ਼ਵਰ ਤੱਟ 'ਤੇ (ਸਮੁੰਦਰ 'ਚ) ਸ਼ੱਕੀ ਕਿਸ਼ਤੀ ਮਿਲਣ ਦੀ (Harihareshwar coast of raigad arms recovered) ਖਬਰ ਤੋਂ ਬਾਅਦ ਹੜਕੰਪ ਮਚ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ। ਉਸ ਕਿਸ਼ਤੀ 'ਤੇ ਏ.ਕੇ. 47, ਕਾਰਤੂਸ ਅਤੇ ਧਮਾਕੇ ਰੱਖੇ ਹੋਏ ਸਨ। ਜਾਣਕਾਰੀ ਮੁਤਾਬਕ ਮੁੰਬਈ ਦੇ ਨਾਲ ਲੱਗਦੇ ਰਾਏਗੜ੍ਹ 'ਚ ਇਕ ਸ਼ੱਕੀ ਕਿਸ਼ਤੀ ਬਰਾਮਦ ਹੋਈ ਹੈ। ਇਕ ਮਛੇਰੇ ਨੇ ਮੁੰਬਈ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਇਸ ਦੇ ਨਾਲ ਹੀ ਕਿਸ਼ਤੀ 'ਚੋਂ ਹਥਿਆਰ ਮਿਲਣ ਤੋਂ ਬਾਅਦ ਪੂਰੇ ਇਲਾਕੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਕਿਸ਼ਤੀ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ। ਇਸ ਕੋਲ ਸਿਰਫ਼ ਹਥਿਆਰ ਸਨ।
ਇਸ ਦੇ ਨਾਲ ਹੀ ਤਾਜ਼ਾ ਅਪਡੇਟ ਮੁਤਾਬਕ ਏਟੀਐਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਸਕਦੀ ਹੈ। ਕਿਸ਼ਤੀ ਕਿੱਥੋਂ ਆਈ ਅਤੇ ਇਸ ਵਿਚ ਕੌਣ-ਕੌਣ ਸ਼ਾਮਲ ਹੋ ਸਕਦਾ ਹੈ, ਏਟੀਐਸ ਦੀ ਟੀਮ ਸਾਰੇ ਲਿੰਕਾਂ ਦੀ ਜਾਂਚ ਕਰ ਸਕਦੀ ਹੈ। ਰਾਏਗੜ੍ਹ ਦੇ ਐਸਪੀ ਅਸ਼ੋਕ ਢੁੱਢੇ ਨੇ ਹਰੀਹਰੇਸ਼ਵਰ ਤੱਟ 'ਤੇ ਕਿਸ਼ਤੀ 'ਚ AK 47 ਮਿਲਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਅਜੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜੇ ਜਾਂਚ ਜਾਰੀ ਹੈ। ਹਾਲਾਂਕਿ ਸੂਤਰਾਂ ਨੇ ਦੱਸਿਆ ਕਿ ਕਿਸ਼ਤੀ ਆਸਟ੍ਰੇਲੀਆਈ ਹੈ। ਕੁਝ ਲੋਕ ਇਸ 'ਤੇ ਸਨ। ਹਾਲਾਂਕਿ ਇਨ੍ਹਾਂ ਲੋਕਾਂ ਨੇ ਹਰੀਹਰੇਸ਼ਵਰ ਤੱਟ 'ਤੇ ਆਪਣੇ ਆਉਣ ਦੀ ਸੂਚਨਾ ਤੱਟ ਰੱਖਿਅਕ ਨੂੰ ਵੀ ਨਹੀਂ ਦਿੱਤੀ।
ਮਹਾਰਾਸ਼ਟਰ ਦੇ ਹਰੀਹਰੇਸ਼ਵਰ ਤੱਟ 'ਤੇ ਮਿਲੀ ਸ਼ੱਕੀ ਕਿਸ਼ਤੀ, ਹਥਿਆਰ ਬਰਾਮਦ
ਇਸ ਮਾਮਲੇ ਵਿੱਚ ਮਹਾਰਾਸ਼ਟਰ ਦੇ ਸੀਐਮ ਏਕਨਾਥ ਸ਼ਿੰਦੇ ਅਤੇ ਡਿਪਟੀ ਸੀਐਮ ਦੇਵੇਂਦਰ ਫੜਨਵੀਸ ਨੇ ਜਾਂਚ ਦੇ ਆਦੇਸ਼ ਦੇ ਨਾਲ ਤੁਰੰਤ ਇੱਕ ਵਿਸ਼ੇਸ਼ ਟੀਮ ਦੇ ਗਠਨ ਦੇ ਆਦੇਸ਼ ਦਿੱਤੇ ਹਨ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੱਸਿਆ ਕਿ ਕਿਸ਼ਤੀ ਆਸਟ੍ਰੇਲੀਆਈ ਨਾਗਰਿਕ ਦੀ ਸੀ। ਸਮੁੰਦਰ ਵਿੱਚ ਕਿਸ਼ਤੀ ਦਾ ਇੰਜਣ ਫਟ ਗਿਆ ਸੀ ਅਤੇ ਕਿਸ਼ਤੀ ਡੁੱਬ ਗਈ ਸੀ। ਕਿਸ਼ਤੀ 'ਚੋਂ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਹੁਣ ਇਹ ਹਰੀਹਰੇਸ਼ਵਰ ਬੀਚ 'ਤੇ ਪਹੁੰਚ ਗਿਆ ਹੈ। ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮਹਾਰਾਸ਼ਟਰ ਦੇ ਹਰੀਹਰੇਸ਼ਵਰ ਤੱਟ 'ਤੇ ਮਿਲੀ ਸ਼ੱਕੀ ਕਿਸ਼ਤੀ, ਹਥਿਆਰ ਬਰਾਮਦ
ਉਨ੍ਹਾਂ ਦੱਸਿਆ ਕਿ ਕਿਸ਼ਤੀ ਵਿੱਚੋਂ ਤਿੰਨ ਏਕੇ-47 ਰਾਈਫਲਾਂ ਬਰਾਮਦ ਹੋਈਆਂ ਹਨ। ਕੋਂਕਣ ਤੱਟ ਵੱਲ ਤੇਜ਼ ਲਹਿਰਾਂ ਕਾਰਨ ਕਿਸ਼ਤੀ ਅੱਧੀ ਟੁੱਟੀ ਹਾਲਤ ਵਿੱਚ ਆ ਗਈ। ਕੇਂਦਰੀ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਏਟੀਐਸ ਵੀ ਇਸ 'ਤੇ ਕੰਮ ਕਰ ਰਹੀ ਹੈ। ਲੋੜ ਪੈਣ 'ਤੇ ਵਾਧੂ ਬਲ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤ ਲਈਆਂ ਗਈਆਂ ਹਨ। ਕਿਸੇ ਦਹਿਸ਼ਤੀ ਕੋਣ ਦੀ ਪੁਸ਼ਟੀ ਨਹੀਂ ਹੋਈ ਹੈ। ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਗਿਆ ਹੈ।ਇਸ ਦੇ ਨਾਲ ਹੀ ਸ਼੍ਰੀਵਰਧਨ (ਰਾਏਗੜ੍ਹ) ਦੀ ਵਿਧਾਇਕ ਅਦਿਤੀ ਤਤਕਰੇ ਨੇ ਕਿਹਾ ਕਿ ਸਥਾਨਕ ਪੁਲਿਸ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ, "ਮੈਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਤੋਂ ਤੁਰੰਤ ਏਟੀਐਸ ਜਾਂ ਰਾਜ ਏਜੰਸੀ ਦੀ ਇੱਕ ਟੀਮ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ, ਅਧਿਕਾਰੀਆਂ ਨੇ ਕਿਹਾ।
13 ਸਾਲ ਪਹਿਲਾਂ ਵੀ ਸਮੁੰਦਰ ਦੇ ਰਸਤੇ ਰਾਹੀਂ ਆਏ ਸੀ ਅੱਤਵਾਦੀ:
ਸਮੁੰਦਰੀ ਇਲਾਕੇ ਵਿੱਚ ਅੱਤਵਾਦੀਆਂ ਦੇ ਆਉਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ ਇਸ ਤੋਂ ਪਹਿਲਾਂ 26 ਨਵੰਬਰ, 2008 ਨੂੰ ਮੁੰਬਈ ਵਿੱਚ ਅੱਤਵਾਦੀ ਹਮਲਾ ਹੋਇਆ। ਉਸ ਸਮੇਂ ਲਸ਼ਕਰ ਦੇ 10 ਅੱਤਵਾਦੀ ਸਮੁੰਦਰੀ ਰਸਤੇ ਤੋਂ ਪਾਕਿਸਤਾਨ ਤੋਂ ਭਾਰਤ ਆਏ ਸੀ। ਸਮੁੰਦਰ ਕੰਢੇ ਉੱਤੇ ਕਿਸ਼ਤੀ ਛੱਡਣ ਤੋਂ ਬਾਅਦ ਅੱਤਵਾਦੀਆਂ ਨੇ ਵੱਖ-ਵੱਖ ਥਾਵਾਂ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਅੱਤਵਾਦੀਆਂ ਨੇ 2 ਹੋਟਲਾਂ, ਇਕ ਹਸਪਤਾਲ ਅਤੇ ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਵਿੱਚ 160 ਲੋਕਾਂ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ:ਪਟਨਾ ਵਿੱਚ 16 ਸਾਲਾ ਕੁੜੀ ਨੂੰ ਗੋਲੀ ਮਾਰਨ ਦਾ ਵੀਡੀਓ ਆਇਆ ਸਾਹਮਣੇ