ਪੁਣੇ (ਮਹਾਰਾਸ਼ਟਰ) : ਇਕ ਮਹੀਨਾ ਪਹਿਲਾਂ ਚਾਕਨ 'ਚ ਰਸੋਈਏ ਦੀ ਹੱਤਿਆ ਦੇ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਖਾਣੇ 'ਚ ਨਮਕ ਦੀ ਕਮੀ ਕਾਰਨ ਢਾਬਾ ਮਾਲਕਾਂ ਨੇ ਆਪਣੇ ਰਸੋਈਏ ਦਾ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਰੇ ਗਏ ਰਸੋਈਏ ਦੀ ਪਛਾਣ ਪ੍ਰਸੇਨਜੀਤ ਗੋਰਾਈ ਵਜੋਂ ਹੋਈ ਹੈ।DHABA OWNERS KILL COOK DUE TO LACK OF SALT IN FOOD
ਇਸ ਦੇ ਨਾਲ ਹੀ ਮੁਲਜ਼ਮਾਂ ਦੀ ਪਛਾਣ ਢਾਬਾ ਮਾਲਕ ਕੈਲਾਸ ਅੰਨਾ ਕੇਂਦਰ ਅਤੇ ਓਮਕਾਰ ਅੰਨਾ ਕੇਂਦਰ ਵਜੋਂ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਦਾ ਢਾਬਾ ਚੱਕਣ-ਸ਼ਿਕਰਾਪੁਰ ਰੋਡ ’ਤੇ ਓਮਕਾਰ ਢਾਬਾ ਦੇ ਨਾਂ ’ਤੇ ਸਥਿਤ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਖਾਣੇ ਵਿੱਚ ਲੂਣ ਨਾ ਹੋਣ ਕਾਰਨ ਢਾਬਾ ਮਾਲਕ ਕੈਲਾਸ ਅਤੇ ਓਂਕਾਰ ਨੇ ਰਸੋਈਏ ਪ੍ਰਸੇਨਜੀਤ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ।