ਪੰਜਾਬ

punjab

By

Published : Apr 14, 2021, 11:01 AM IST

ETV Bharat / bharat

ਮਹਾਰਾਸ਼ਟਰ 'ਚ ਅੱਜ ਤੋਂ 15 ਦਿਨਾਂ ਲਈ ਮਹਾਂ ਜਨਤਾ ਕਰਫਿਊ

ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਸੂਬੇ 'ਚ ਕੋਰੋਨਾ ਮਹਾਂਮਾਰੀ ਦੀ ਮੌਜੂਦਾ ਸਥਿਤੀ ਬਾਰੇ ਕਿਹਾ ਹੈ ਕਿ ਕੋਰੋਨਾ ਪੌਜ਼ੀਟਿਵ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਮਹਾਰਾਸ਼ਟਰ 'ਚ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਮਹਾਰਾਸ਼ਟਰ ਦੇ ਹਸਪਤਾਲਾਂ 'ਤੇ ਬਹੁਤ ਦਬਾਅ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ 'ਚ ਪੂਰਨ ਤਾਲਾਬੰਦੀ ਨਹੀਂ ਹੋਵੇਗੀ।

ਮਹਾਰਾਸ਼ਟਰ 'ਚ ਅੱਜ ਤੋਂ 15 ਦਿਨਾਂ ਲਈ ਮਹਾਂ ਜਨਤਾ ਕਰਫਿਊ
ਮਹਾਰਾਸ਼ਟਰ 'ਚ ਅੱਜ ਤੋਂ 15 ਦਿਨਾਂ ਲਈ ਮਹਾਂ ਜਨਤਾ ਕਰਫਿਊ

ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਸੂਬੇ 'ਚ ਕੋਰੋਨਾ ਦੀ ਮੌਜੂਦਾ ਸਥਿਤੀ 'ਤੇ ਕਿਹਾ ਹੈ ਕਿ ਪੌਜ਼ੀਟਿਵ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਮਹਾਰਾਸ਼ਟਰ 'ਚ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਮਹਾਰਾਸ਼ਟਰ ਦੇ ਹਸਪਤਾਲਾਂ 'ਤੇ ਬਹੁਤ ਦਬਾਅ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ 'ਚ ਪੂਰਨ ਤਾਲਾਬੰਦੀ ਨਹੀਂ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਅਸੀਂ ਮਹਾਰਾਸ਼ਟਰ 'ਚ ਬੁੱਧਵਾਰ ਤੋਂ ਸਖ਼ਤ ਪਾਬੰਦੀਆਂ ਲਗਾ ਰਹੇ ਹਾਂ, ਜੋ ਰਾਤ ਦੇ ਅੱਠ ਵਜੇ ਤੋਂ ਲਾਗੂ ਹੋਣਗੀਆਂ। ਕੱਲ੍ਹ ਤੋਂ ਪੂਰੇ ਸੂਬੇ 'ਚ ਧਾਰਾ 144 ਲਾਗੂ ਹੋਵੇਗੀ।

ਉਧਵ ਠਾਕਰੇ ਨੇ ਕਿਹਾ, ਮੈਂ ਇਸ ਨੂੰ ਤਾਲਾਬੰਦੀ ਨਹੀਂ ਕਹਾਂਗਾ, ਪਰ 14 ਅਪ੍ਰੈਲ ਤੋਂ ਅਗਲੇ 15 ਦਿਨਾਂ ਲਈ ਰਾਜਵਿਆਪੀ ਕਰਫਿਊ ਹੋਵੇਗਾ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨੂੰ ਛੋਟ ਮਿਲੇਗੀ।

ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ 'ਚ ਆਕਸੀਜਨ ਦੀ ਸਖ਼ਤ ਜ਼ਰੂਰਤ ਹੈ। ਅਸੀਂ ਕੇਂਦਰ ਸਰਕਾਰ ਤੋਂ ਵਧੇਰੇ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ। ਟੀਕਾਕਰਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨਾ ਹੋਵੇਗਾ।

ਸੀਐਮ ਠਾਕਰੇ ਨੇ ਕਿਹਾ ਕਿ ਨਵੀਂ ਪਾਬੰਦੀਆਂ ਮਹਾਰਾਸ਼ਟਰ 'ਚ ਅੱਜ ਰਾਤ 8 ਵਜੇ ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ। ਅੱਜ ਤੋਂ ਪੂਰੇ ਮਹਾਰਾਸ਼ਟਰ 'ਚ ਆਉਣ ਜਾਣ ‘ਤੇ ਪਾਬੰਦੀ ਹੋਵੇਗੀ। ਅੱਜ ਰਾਤ 8 ਵਜੇ ਤੋਂ ਬਰੇਕ ਚੇਨ ਮੁਹਿੰਮ ਦੀ ਸ਼ੁਰੂਆਤ ਹੋਵੇਗੀ ਅਤੇ ਅਗਲੇ 15 ਦਿਨਾਂ ਤੱਕ ਪੂਰੇ ਮਹਾਰਾਸ਼ਟਰ ਵਿੱਚ ਕਰਫਿਊ ਰਹੇਗਾ। ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਦਫਤਰ ਬੰਦ ਰਹਿਣਗੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਜ਼ਰੂਰੀ ਕੰਮ ਨਹੀਂ ਹੋਇਆ ਤਾਂ ਘਰ ਤੋਂ ਬਾਹਰ ਨਾ ਨਿਕਲਣ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸੂਬੇ 'ਚ ਸਿਹਤ ਸਹੂਲਤਾਂ ਨੂੰ ਲਗਾਤਾਰ ਅਪਗ੍ਰੇਡ ਕਰ ਰਹੇ ਹਾਂ। ਸਾਡੇ ਕੋਲ ਮੈਡੀਕਲ ਆਕਸੀਜਨ ਅਤੇ ਬੈਡ ਦੀ ਘਾਟ ਹੈ ਅਤੇ ਰੇਮੇਡਿਸਵਿਰ ਦੀ ਮੰਗ ਵੀ ਵਧੀ ਗਈ ਹੈ।

ਇਹ ਵੀ ਪੜ੍ਹੋ:ਹਰਸਿਮਰਤ ਬਾਦਲ ਕੋਰੋਨਾ ਸੰਕਟ 'ਤੇ ਨਾ ਕਰੇ ਸੌੜੀ ਸਿਆਸਤ: ਕੈਪਟਨ

ABOUT THE AUTHOR

...view details