ਮਦੁਰਾਈ/ਤਾਮਿਲਨਾਡੂ:ਮਦਰਾਸ ਹਾਈ ਕੋਰਟ ਦੀ ਮਦੁਰਾਈ ਬੈਂਚ ਨੇ ਗੈਂਗਰੇਪ ਮਾਮਲੇ 'ਚ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ। ਹੇਠਲੀ ਅਦਾਲਤ ਨੇ ਦਿੱਲੀ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ 4 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਦੋਸ਼ੀਆਂ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਮਦੁਰਾਈ ਹਾਈ ਕੋਰਟ ਦੀ ਬੈਂਚ 'ਚ ਚੁਣੌਤੀ ਦਿੱਤੀ ਸੀ।
ਮਾਮੂਲੀ ਬਹਿਸ ਤੋਂ ਬਾਅਦ ਆਟੋ ਵਾਲੇ ਨੇ ਲੜਕੀ ਨੂੰ ਆਟੋ ਚੋਂ ਉਤਾਰਿਆ: ਦੱਸ ਦੇਈਏ ਕਿ ਸਾਲ 2018 'ਚ ਦਿੱਲੀ ਤੋਂ ਕੁੰਭਕੋਨਮ ਆਈ ਮਹਿਲਾ ਬੈਂਕ ਕਰਮਚਾਰੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਘਟਨਾ ਮੁਤਾਬਕ, ਦਿੱਲੀ ਦੀ ਰਹਿਣ ਵਾਲੀ 27 ਸਾਲਾ ਲੜਕੀ ਨੇ ਸਾਲ 2018 'ਚ ਕੁੰਭਕੋਨਮ ਬੈਂਕ 'ਚ ਨੌਕਰੀ ਲਈ ਜੁਆਇਨ ਕੀਤਾ। 2018 ਵਿੱਚ ਉਹ ਟ੍ਰੇਨ ਰਾਹੀਂ ਚੇਨਈ ਤੋਂ ਕੁੰਭਕੋਨਮ ਪਹੁੰਚੀ। ਅੱਧੀ ਰਾਤ ਹੋਣ ਕਰਕੇ ਹੋਟਲ ਜਾਣ ਲਈ ਉਸ ਨੇ ਆਟੋ ਬੁੱਕ ਕਰਵਾ ਲਿਆ। ਇਸ ਤੋਂ ਬਾਅਦ ਆਟੋ ਚਾਲਕ ਗੁਰੂਮੂਰਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਕਾਰਨ ਆਟੋ ਚਾਲਕ ਨੇ ਲੜਕੀ ਨੂੰ ਹੋਟਲ 'ਚ ਉਤਾਰਨ ਦੀ ਬਜਾਏ ਰਸਤੇ 'ਚ ਹੀ ਉਤਾਰ ਦਿੱਤਾ।
ਪੈਦਲ ਜਾ ਰਹੀ ਲੜਕੀ ਨੂੰ ਅਗਵਾ ਕਰ ਕੀਤਾ ਜਬਰ ਜਨਾਹ :ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੜਕ 'ਤੇ ਪੈਦਲ ਜਾ ਰਹੀ ਲੜਕੀ ਨੂੰ ਵਸੰਤ ਕੁਮਾਰ ਅਤੇ ਦਿਨੇਸ਼ ਕੁਮਾਰ ਨੇ ਦੋਪਹੀਆ ਵਾਹਨ ਉੱਤੇ ਅਗਵਾ ਕਰ ਲਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਦੋਹਾਂ ਨੇ ਆਪਣੇ ਦੋਸਤਾਂ ਪੁਰਸ਼ੋਤਮਨ ਅਤੇ ਅੰਬਾਰਾਸੂ ਨੂੰ ਬੁਲਾਇਆ ਅਤੇ ਵਾਰੀ-ਵਾਰੀ ਲੜਕੀ ਨਾਲ ਬਲਾਤਕਾਰ ਕੀਤਾ।