ਅੰਮ੍ਰਿਤਸਰ: ਕਰਨਾਟਕ ਹਿਜਾਬ ਮਾਮਲੇ ਤੋਂ ਬਾਅਦ ਹੁਣ ਮੱਧਿਆ ਪ੍ਰਦੇਸ਼ ਵਿਚ ਇੱਕ ਯੂਨੀਵਰਸਿਟੀ ਵਿੱਚ ਇੱਕ ਮੁਸਲਮਾਨ ਲੜਕੀ ਵੱਲੋਂ ਹਿਜਾਬ ਪਹਿਨ ਕਲਾਸਰੂਮ ਚ ਨਮਾਜ਼ ਪੜ੍ਹਨ ਦਾ ਮਾਮਲਾ ( student in hijab offers namaz in classroom) ਸਾਹਮਣੇ ਆਇਆ ਹੈ। ਨਮਾਜ਼ ਅਦਾ ਕਰਨ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਹੀ ਇਹ ਮਾਮਲਾ ਤੂਲ ਫੜਦਾ ਹੋਇਆ ਦਿਖਾਈ ਦੇ ਰਿਹਾ ਹੈ।
ਇਸ ਮਾਮਲੇ ’ਤੇ ਅੰਮ੍ਰਿਤਸਰ ਵਕਫ ਬੋਰਡ ਦੇ ਪੰਜਾਬ ਮੈਂਬਰ ਅਤੇ ਕਾਂਗਰਸੀ ਆਗੂ ਅੱਬਾਸ ਰਾਜਾ ਨੇ ਕਿਹਾ ਕਿ ਜੇ ਕੋਈ ਲੜਕੀ ਨਮਾਜ਼ ਦੇ ਟਾਈਮ ਸਕੂਲ ਤੋਂ ਬਾਹਰ ਆ ਕੇ ਕਿਸੇ ਸੈਪਰੇਟ ਰੂਮ ਦੇ ਵਿਚ ਨਮਾਜ਼ ਪੜ੍ਹਦੀ ਹੈ ਤੇ ਇਸ ਨਾਲ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਨ੍ਹਾਂ ਕਿਹਾ ਕਿ ਭਾਜਪਾ ਸਿਰਫ ਇਸ ਮਾਮਲੇ ਨੂੰ ਤੂਲ ਦੇ ਰਹੀ ਹੈ ਅਤੇ 2024 ਦੀਆਂ ਵੋਟਾਂ ਲਈ ਬੀਜੇਪੀ ਤਿਆਰੀ ਕਰ ਰਹੀ ਹੈ ਜਿਸਦੇ ਲਈ ਉਨ੍ਹਾਂ ਵੱਲੋਂ ਗਰਾਊਂਡ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਜੋ ਕਿ ਲੋਕਾਂ ਦੇ ਮਨਾਂ ’ਚ ਜ਼ਹਿਰ ਭਰ ਜਾਵੇ। ਵਕਫ ਬੋਰਡ ਦੇ ਇਸ ਮੈਂਬਰ ਨੇ ਕਿਹਾ ਕਿ ਭਾਜਪਾ ਹਿੰਦੂ ਅਤੇ ਮੁਸਲਮਾਨਾਂ ਉੱਤੇ ਸਿਆਸੀ ਰੋਟੀਆਂ ਸੇਕਦੀ ਹੈ।