ਨਵੀਂ ਦਿੱਲੀ : ਅੱਜ 1 ਜੁਲਾਈ ਨੂੰ ਸੱਬਸੀਡੀ ਵਾਲੇ ਘਰੇਲੂ ਐਲਪੀਜੀ ਸਿਲੰਡਰਾਂ ਦੇ ਰੇਟ ਮੁੜ ਵੱਧ ਗਏ ਹਨ। ਅੱਜ ਤੋਂ ਰਸੋਈ ਗੈਸ ਸਿਲੰਡਰ 'ਤੇ 25 .50 ਰੁਪਏ ਵੱਧ ਅਦਾ ਕਰਨੇ ਪੈਣਗੇ। ਉਥੇ ਹੀ 14.2 ਕਿੱਲੋ ਭਾਰ ਵਾਲੇ ਘਰੇਲੂ ਸਿਲੰਡਰ ਦੀ ਕੀਮਤ ਹੁਣ ਦਿੱਲੀ ਵਿੱਚ 834.50 ਰੁਪਏ ਹੋ ਗਈ ਹੈ।
ਦਿੱਲੀ ਵਿੱਚ 19 ਕਿੱਲੋ ਦੇ ਸਿਲੰਡਰ ਦੀ ਕੀਮਤ ਵਿੱਚ ਵੀ 76 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਇਸ ਦੀ ਕੀਮਤ 1 ਹਜ਼ਾਰ 550 ਰੁਪਏ ਹੋ ਗਈ ਹੈ।
ਦੱਸਣਯੋਗ ਹੈ ਕਿ 1 ਅਪ੍ਰੈਲ 2021 ਨੂੰ LPG ਸਿਲੰਡਰਾਂ ਦੀ ਕੀਮਤ 10 ਰੁਪਏ ਘਟਾ ਦਿੱਤੀ ਗਈ ਸੀ। ਇਸ ਦੀ ਜਾਣਕਾਰੀ ਆਲ ਇੰਡੀਅਨ ਆਈਲ ਕਾਰਪੋਰੇਸ਼ਨ ਨੇ ਦਿੱਤੀ ਸੀ। ਇੰਡਅਨ ਆਈਲ ਕਾਰਪੋਰੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ, ਸੱਬਸੀਡੀ ਤੇ ਬਜ਼ਾਰ ਦੀ ਕੀਮਤ ਵਾਲੇ 14.2 ਕਿੱਲੋ ਐਲਜਪੀਜੀ ਸਿਲੰਡਰ ਦੀ ਲਾਗਤ 1 ਅਪ੍ਰੈਲ ਤੋਂ 809 ਰੁਪਏ ਪਵੇਗੀ। ਫਿਲਹਾਲ ਇਹ 819 ਰੁਪਏ ਹੈ ਤੇ ਹੁਣ ਇਹ ਕੀਮਤ 834 .50 ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ : ਅਮੂਲ ਦੁੱਧ ਕੱਲ੍ਹ ਤੋਂ 2 ਰੁਪਏ ਪ੍ਰਤੀ ਲੀਟਰ ਮਹਿੰਗਾ