ਨਵੀਂ ਦਿੱਲੀ: ਨਵੰਬਰ ਮਹੀਨੇ ਦੀ ਸ਼ੁਰੂਆਤ ਕਾਫੀ ਰਾਹਤ ਦੇਣ ਵਾਲੀ ਖਬਰ ਲੈ ਕੇ ਆਈ ਹੈ। ਨਵੇਂ ਮਹੀਨੇ ਦੇ ਪਹਿਲੇ ਦਿਨ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਕੁਦਰਤੀ ਗੈਸ ਦੀਆਂ ਕੀਮਤਾਂ ਲਗਾਤਾਰ ਅਸਮਾਨ ਨੂੰ ਛੂਹ ਰਹੀਆਂ ਸਨ, ਇਸ ਸਭ ਦੇ ਬਾਵਜੂਦ ਗੈਸ ਸਿਲੰਡਰ ਦੇ ਰੇਟ ਘਟਾਏ ਗਏ ਹਨ। ਜਾਣਕਾਰੀ ਮੁਤਾਬਕ ਇਹ ਕਟੌਤੀ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਰੇਟ ਵਿੱਚ ਹੋਈ ਹੈ।
ਇਹ ਵੀ ਪੜੋ:ਸੁਪਨਿਆਂ ਨੂੰ ਖੰਭ ਦੇਣ ਦੀ ਉਮਰੇ ਪਾਲ ਰਹੀ ਪਰਿਵਾਰ, ਰਾਸ਼ੀ ਦਾ ਸੰਗੀਤ ਕੀਲ ਲਵੇਗਾ ਤੁਹਾਡਾ ਵੀ ਦਿਲ
ਰਾਸ਼ਟਰੀ ਰਾਜਧਾਨੀ 'ਚ ਅੱਜ ਤੋਂ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 115.50 ਰੁਪਏ ਸਸਤਾ ਹੋ ਗਿਆ ਹੈ। ਇਸ ਤੋਂ ਇਲਾਵਾ ਕਈ ਸ਼ਹਿਰਾਂ 'ਚ ਕੀਮਤਾਂ 'ਚ ਵੀ ਕਮੀ ਆਈ ਹੈ। ਵਪਾਰਕ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੀ ਪਿਛਲੇ ਮਹੀਨੇ ਦੀ ਪਹਿਲੀ ਕਟੌਤੀ ਕੀਤੀ ਗਈ ਸੀ। ਅੱਜ ਤੋਂ ਐਲਪੀਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਗਏ ਹਨ।
ਮਹਾਨਗਰਾਂ ਵਿੱਚ ਵਪਾਰਕ ਸਿਲੰਡਰਾਂ ਦੇ ਨਵੇਂ ਰੇਟ ਕੀ ਹਨ?
ਦਿੱਲੀ ਵਿੱਚ 19 ਕਿਲੋਗ੍ਰਾਮ ਦੇ ਇੰਡੇਨ ਐਲਪੀਜੀ ਸਿਲੰਡਰ ਦੀ ਨਵੀਂ ਕੀਮਤ ਹੁਣ 1744 ਰੁਪਏ ਹੋ ਗਈ ਹੈ, ਜੋ ਪਹਿਲਾਂ 1859.5 ਰੁਪਏ ਸੀ।