ਨਵੀਂ ਦਿੱਲੀ: ਗੈਸ ਕੰਪਨੀਆਂ ਨੇ ਅਪ੍ਰੈਲ ਦੇ ਨਵੇਂ ਮਹੀਨੇ ਦੇ ਪਹਿਲੇ ਦਿਨ ਵੱਡੀ ਰਾਹਤ ਦਿੱਤੀ ਹੈ। ਗੈਸ ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਅੱਜ ਸਵੇਰੇ ਵੱਡਾ ਐਲਾਨ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਾਰੀਆਂ ਗੈਸ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਸਿਲੰਡਰ ਦੀ ਕੀਮਤ ਤੈਅ ਕਰਦੀਆਂ ਹਨ। ਗੈਸ ਕੰਪਨੀਆਂ ਨੇ ਕਮਰਸ਼ੀਅਲ ਸਲੰਡਰ ਦੇ ਰੇਟ ਘਟਾਏ ਹਨ। ਸ਼ਨੀਵਾਰ ਸਵੇਰੇ ਸਰਕਾਰੀ ਗੈਸ ਕੰਪਨੀਆਂ ਨੇ ਐਲਪੀਜੀ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਇਹ ਕਟੌਤੀ ਵਪਾਰਕ ਗੈਸ ਸਿਲੰਡਰਾਂ 'ਤੇ ਕੀਤੀ ਗਈ ਹੈ। 19 ਕਿੱਲੋਗ੍ਰਾਮ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 92 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀ ਦੇਸ਼ ਦੇ ਮਹਾਨਗਰਾਂ ਵਿੱਚ ਕੀਤੀ ਗਈ ਹੈ।
ਇਹ ਹਨ ਨਵੀਆਂ ਦਰਾਂ
ਦਿੱਲੀ - 2028.00
ਕੋਲਕਾਤਾ - 2132.00
ਮੁੰਬਈ - 1980.00
ਚੇਨਈ - 2192.50
ਪੁਰਾਣੇ ਰੇਟ ਜਾਣੋ
ਦਿੱਲੀ 2119.50
ਮੁੰਬਈ 2071.50
ਕੋਲਕਾਤਾ 2221.50
ਚੇਨਈ 2268.00
ਇੰਨੇ ਰੁਪਏ ਦੀ ਕਟੌਤੀ: ਸ਼ਨੀਵਾਰ ਤੋਂ ਰਾਜਧਾਨੀ ਦਿੱਲੀ ਵਿੱਚ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 91.50 ਰੁਪਏ ਸਸਤਾ ਹੋ ਗਈ ਹੈ। ਨਵੀਂ ਕੀਮਤ 2028 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ 'ਚ 89.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਨਵਾਂ ਸਲੰਡਰ 2132 ਰੁਪਏ ਵਿੱਚ ਮਿਲੇਗਾ। ਇਸ ਦੇ ਨਾਲ ਹੀ ਮਾਇਆਨਗਰੀ ਮੁੰਬਈ 'ਚ ਕੀਮਤ 91.50 ਰੁਪਏ ਘਟਾਈ ਗਈ ਹੈ। ਨਵੀਂ ਕੀਮਤ 1980 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਚੇਨਈ 'ਚ 75.50 ਦੀ ਕਮੀ ਆਈ ਹੈ। ਨਵੀਂ ਕੀਮਤ 2192.50 ਰੁਪਏ ਹੋ ਗਈ ਹੈ।
ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ : ਗੈਸ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਰਾਜਧਾਨੀ ਨਵੀਂ ਦਿੱਲੀ ਵਿੱਚ ਐਲਪੀਜੀ ਗੈਸ ਦੀ ਕੀਮਤ 1103 ਰੁਪਏ ਪ੍ਰਤੀ ਸਿਲੰਡਰ ਹੈ। ਪਿਛਲੇ ਮਹੀਨੇ ਕੰਪਨੀਆਂ ਨੇ ਇਸ ਦੀ ਕੀਮਤ 50 ਰੁਪਏ ਵਧਾ ਦਿੱਤੀ ਸੀ। ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਦੀ ਕੀਮਤ 'ਚ 350 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੱਸ ਦਈਏ ਇਸ ਤੋਂ ਪਹਿਲਾਂ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਆਮ ਲੋਕਾਂ ਅਤੇ ਸਿਆਸੀ ਗਲੀਆਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ ਕਿਉਂਕਿ ਪਿਛਲੇ ਸਮੇਂ ਦੌਰਾਨ ਲਗਾਤਾਰ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਇਜ਼ਾਫਾ ਹੋਇਆ ਸੀ। ਇਸ ਇਜ਼ਾਫੇ ਕਾਰਣ ਦੇਸ਼ ਵਿੱਚ ਭਾਜਪਾ ਦੀ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਵੀ ਸੀ,ਪਰ ਹੁਣ ਮਹੀਨੇ ਦੇ ਪਹਿਲੇ ਦਿਨ ਕੀਮਤਾਂ ਘਟਾ ਕੇ ਸਰਕਾਰ ਨੇ ਮਹਾਂਨਗਰਾਂ ਦੇ ਵਸਨੀਕਾਂ ਨੂੰ ਵੱਡੀ ਰਾਹ ਦਿੱਤੀ ਹੈ।
ਇਹ ਵੀ ਪੜ੍ਹੋ:Story Of Guna Mahto: 35 ਸਾਲਾਂ ਬਾਅਦ ਕਤਲ ਦੇ ਦੋਸ਼ਾਂ ਤੋਂ ਹੋਇਆ ਬਰੀ