ਪੰਜਾਬ

punjab

ETV Bharat / bharat

Gaya Love Story: ਆਨਲਾਈਨ ਲੂਡੋ ਖੇਡਦੇ-ਖੇਡਦੇ ਹੋਇਆ ਪਿਆਰ, ਮੰਦਰ 'ਚ ਕਰਵਾਇਆ ਵਿਆਹ - ਯੂਪੀ ਦੇ ਕੁਸ਼ੀਨਗਰ

ਬਿਹਾਰ ਦੇ ਗਯਾ 'ਚ ਆਨਲਾਈਨ ਲੂਡੋ ਖੇਡਦੇ ਹੋਏ ਟਿਕਾਰੀ ਦੇ ਰਹਿਣ ਵਾਲੇ ਇਕ ਲੜਕੇ ਨੂੰ ਯੂਪੀ ਦੇ ਕੁਸ਼ੀਨਗਰ ਦੀ ਰਹਿਣ ਵਾਲੀ ਲੜਕੀ ਨਾਲ ਪਿਆਰ ਹੋ ਗਿਆ ਅਤੇ ਦੋਹਾਂ ਨੇ ਵਿਆਹ ਕਰਵਾ ਲਿਆ। ਯੂਪੀ ਦੀ ਰਹਿਣ ਵਾਲੀ ਲੜਕੀ ਘਰੋਂ ਨਿਕਲ ਕੇ ਗਯਾ ਦੇ ਟਿਕਾਰੀ ਪਹੁੰਚ ਗਈ।

Gaya Love Story
Gaya Love Story

By

Published : Apr 25, 2023, 9:36 AM IST

ਗਯਾ:ਪ੍ਰੇਮਿਕਾ ਯੂਪੀ ਦੀ ਰਹਿਣ ਵਾਲੀ ਹੈ ਅਤੇ ਉਸਦਾ ਬੁਆਏਫਰੈਂਡ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਟਿਕਾਰੀ ਦਾ ਰਹਿਣ ਵਾਲਾ ਹੈ। ਦੋਵੇਂ ਆਨਲਾਈਨ ਰਿਕਵੇਸਟ ਭੇਜ ਕੇ ਲੂਡੋ ਖੇਡਦੇ ਸੀ। ਦੋਵੇ ਲੂਡੋ ਖੇਡ ਵਿੱਚ ਜਿੱਤਦੇ-ਹਾਰਦੇ ਇੱਕ ਦਿਨ ਆਪਣਾ ਦਿਲ ਹੀ ਦੇ ਬੈਠੇ। ਆਨਲਾਈਨ ਲੂਡੋ ਖੇਡਦੇ ਹੋਏ ਦੋਨਾਂ ਵਿੱਚ ਦੋਸਤੀ ਹੋਈ ਅਤੇ ਫ਼ਿਰ ਪਿਆਰ ਹੋ ਗਿਆ।

ਦੋਵੇਂ ਵਿਆਹ ਲਈ ਹੋਏ ਰਾਜ਼ੀ:ਦੋਵੇਂ ਇਕ ਦੂਜੇ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਏ। ਯੂਪੀ ਦੇ ਕੁਸ਼ੀਨਗਰ ਦੀ ਰਹਿਣ ਵਾਲੀ ਇੱਕ ਲੜਕੀ ਆਪਣੇ ਪਿਆਰ ਦੇ ਸਾਹਮਣੇ ਸਮਾਜ ਅਤੇ ਜਾਤੀ ਦੇ ਬੰਧਨਾਂ ਨੂੰ ਪਿੱਛੇ ਛੱਡ ਕੇ ਆਪਣੇ ਪ੍ਰੇਮੀ ਕੋਲ ਟਿਕਾਰੀ ਪਹੁੰਚ ਗਈ। ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਮਾਮਲੇ ਦਾ ਪਤਾ ਲੱਗਾ। ਆਖ਼ਰਕਾਰ ਦੋਵਾਂ ਪਰਿਵਾਰਾਂ ਨੇ ਉਨ੍ਹਾਂ ਦੇ ਪਿਆਰ ਅੱਗੇ ਝੁਕ ਕੇ ਆਪਣੀ ਮੌਜ਼ੂਦਗੀ ਵਿੱਚ ਦੋਨਾਂ ਦਾ ਵਿਆਹ ਕਰਵਾ ਦਿੱਤਾ।

Gaya Love Story

ਲੜਕੀ ਨੇ ਖੁਦ ਲੜਕੇ ਦੇ ਮਾਤਾ-ਪਿਤਾ ਨਾਲ ਕੀਤੀ ਗੱਲ:ਦਰਅਸਲ ਗਯਾ ਅਧੀਨ ਪੈਂਦੇ ਟਿਕਾਰੀ ਬਾਜ਼ਾਰ ਦੇ ਰਹਿਣ ਵਾਲੇ ਚੰਦਰਸ਼ੇਖਰ ਚੌਧਰੀ ਦੇ ਬੇਟੇ ਪੰਕਜ ਚੌਧਰੀ ਦਾ ਕੁਸ਼ੀਨਗਰ, ਯੂਪੀ ਦੇ ਤਿਲਕਨਗਰ ਇਲਾਕੇ ਦੇ ਨੰਦਲਾਲ ਦੀ ਬੇਟੀ ਨੇਹਾ ਨਾਲ ਸੰਪਰਕ ਹੋਇਆ ਸੀ। ਦੋਵੇਂ ਇਕੱਠੇ ਆਨਲਾਈਨ ਲੂਡੋ ਗੇਮ ਖੇਡਦੇ ਸਨ। ਉਦੋਂ ਹੀ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਦੋਨਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਅਤੇ ਇਸ ਪਿਆਰ ਨੂੰ ਅੰਤ ਤੱਕ ਪਹੁੰਚਾਉਣ ਲਈ ਦੋਵੇਂ ਇਕੱਠੇ ਟਿਕਾਰੀ ਸਥਿਤ ਘਰ ਗਏ। ਲੜਕੀ ਨੇ ਖੁਦ ਲੜਕੇ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਅਤੇ ਕਿਹਾ ਕਿ ਅਸੀਂ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਹਾਂ।

ਸੂਚਨਾ ਮਿਲਦੇ ਹੀ ਯੂਪੀ ਪੁਲਿਸ ਵੀ ਟਿਕਾਰੀ ਪਹੁੰਚ ਗਈ ਸੀ:ਰਿਸ਼ਤੇਦਾਰਾਂ ਨੂੰ ਦੱਸਿਆ ਕਿ ਅਸੀਂ ਦੋਵੇਂ ਇੱਕ ਦੂਜੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੇ ਹਾਂ। ਦੂਜੇ ਪਾਸੇ ਲੜਕੀ ਨੇਹਾ ਦੇ ਪਰਿਵਾਰਕ ਮੈਂਬਰਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਸੂਚਨਾ ਮਿਲਦੇ ਹੀ ਯੂਪੀ ਪੁਲਿਸ ਵੀ ਟਿਕਾਰੀ ਪਹੁੰਚ ਗਈ। ਜਦਕਿ ਇੱਥੇ ਪਹੁੰਚਣ 'ਤੇ ਪਤਾ ਲੱਗਾ ਕਿ ਦੋਵੇਂ ਬਾਲਗ ਹਨ। ਦੋਵਾਂ ਵਿਚਾਲੇ ਵਿਆਹ ਦੀ ਗੱਲ ਵੀ ਚੱਲ ਰਹੀ ਹੈ। ਫਿਰ ਯੂਪੀ ਪੁਲਿਸ ਉਥੋਂ ਰਵਾਨਾ ਹੋ ਗਈ।

Gaya Love Story

ਦੋਨਾਂ ਨੇ ਪਰਿਵਾਰ ਦੀ ਮੌਜ਼ੂਦਗੀ 'ਚ ਕਰਵਾਇਆ ਵਿਆਹ: ਯੂਪੀ ਤੋਂ ਗਯਾ ਪਹੁੰਚੀ ਪ੍ਰੇਮਿਕਾ ਅਤੇ ਟਿਕਾਰੀ ਦੇ ਪ੍ਰੇਮੀ ਨੇ ਆਪਸ 'ਚ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਦੋਵੇਂ ਬਹੁਤ ਖੁਸ਼ ਹਨ। ਦੋਵਾਂ ਦੇ ਪਰਿਵਾਰਕ ਮੈਂਬਰ ਵੀ ਵਿਆਹ ਤੋਂ ਬਾਅਦ ਖੁਸ਼ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਅਤੇ ਮੁਟਿਆਰ ਦੋਵਾਂ ਦਾ ਵਿਆਹ ਟਿਕਾਰੀ ਵਿੱਚ ਇੱਕ ਸਥਾਨਕ ਨੋਟਰੀ ਰਾਹੀਂ ਹੋਇਆ ਸੀ। ਫਿਰ ਦੋਹਾਂ ਨੇ ਟਿਕਾਰੀ ਮੰਦਰ 'ਚ ਵਿਆਹ ਕਰਵਾ ਲਿਆ। ਇਨ੍ਹਾਂ ਦੋਹਾਂ ਦੇ ਵਿਆਹ ਤੋਂ ਬਾਅਦ ਇਲਾਕੇ 'ਚ ਇਸ ਅਨੋਖੇ ਵਿਆਹ ਦੀ ਕਾਫੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ:RUSSIAN AMERICAN MISSILE SYSTEMS: ਨੇਵੀ ਲਈ ਰੂਸੀ ਅਤੇ ਅਮਰੀਕੀ ਮਿਜ਼ਾਈਲ ਸਿਸਟਮ ਖਰੀਦੇਗਾ ਭਾਰਤ

ABOUT THE AUTHOR

...view details