ਇਸਲਾਮਾਬਾਦ: ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਵਿਧਾਨ ਸਭਾ (Punjab Assembly) 'ਚ ਸ਼ਨੀਵਾਰ ਨੂੰ ਕਾਫੀ ਹੰਗਾਮਾ ਹੋਇਆ। ਡਿਪਟੀ ਸਪੀਕਰ ਦੋਸਤ ਮੁਹੰਮਦ ਮਜ਼ਾਰੀ 'ਤੇ ਲੋਟੇ ਸੁੱਟੇ (Lotas thrown at Deputy Speaker Punjab Assembly Dost Muhammad Mazari) ਗਏ। ਪੀਟੀਆਈ ਮੈਂਬਰਾਂ ਨੇ ਉਨ੍ਹਾਂ ਨੂੰ ਥੱਪੜ ਵੀ ਮਾਰਿਆ। ਸੁਰੱਖਿਆ ਕਰਮੀਆਂ ਨੇ ਕਿਸੇ ਤਰ੍ਹਾਂ ਉਸ ਨੂੰ ਬਚਾਇਆ। ਪਾਕਿਸਤਾਨ ਦੇ ਖ਼ਬਰਾਂ ਦੇ ਚੈਨਲ ਮੁਤਾਬਿਕ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ।
ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ ਡਾਨ ਮੁਤਾਬਿਕ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਅਤੇ ਪੀਐੱਮਐੱਲ-ਐੱਨ ਦੇ ਸੰਸਦ ਮੈਂਬਰਾਂ ਦੀ ਆਮਦ ਕਾਰਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੰਗਾਮੇ 'ਚ ਬਦਲ ਗਿਆ।
ਨਵੇਂ ਮੁੱਖ ਮੰਤਰੀ ਦੀ ਚੋਣ ਲਈ ਸੈਸ਼ਨ ਦੁਪਹਿਰ ਕਰੀਬ 11.30 ਵਜੇ ਸ਼ੁਰੂ ਹੋਣਾ ਸੀ ਪਰ ਹੰਗਾਮੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਦੋਵੇਂ ਧਿਰਾਂ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੀਆਂ ਸਨ, ਜਿਸ ਮਗਰੋਂ ਪੀਟੀਆਈ ਮੈਂਬਰਾਂ ਨੇ ਵਿਰੋਧੀ ਧਿਰ ਦੇ ਬੈਂਚ ’ਤੇ ਲੋਟਾ ਸੁੱਟਿਆ (Lotas thrown)।