ਮੁੰਬਈ: ਮਹਾਂਰਾਸ਼ਟਰ ਤੋਂ ਇੱਕ ਵੀਡੀਓ (Video) ਸਾਹਮਣੇ ਆਈ ਹੈ। ਜਿਸ ਵਿਚ ਪਾਇਲਟ (Pilot)ਇਕ ਬਜ਼ੁਰਗ ਨੂੰ ਬਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਕਲਿਆਣ ਇਲਾਕੇ ਦੀ ਹੈ। ਏਐਨਆਈ ਦੀ ਰਿਪੋਰਟ ਅਨੁਸਾਰ ਇਹ ਬਜ਼ੁਰਗ ਵਿਅਕਤੀ ਰੇਲਵੇ ਟ੍ਰੈੈਕ ਨੂੰ ਪਾਰ ਕਰ ਰਿਹਾ ਸੀ। ਉਸ ਵਕਤ ਸਾਹਣੇ ਤੋਂ ਲੋਕੋਮੋਟਿਵ ਟ੍ਰੇਨ ਆ ਗਈ ਪਰ ਪਾਇਲਟ ਨੇ ਵਿਅਕਤੀ ਦੀ ਜਾਨ ਬਚਾਈ। ਪਾਈਲਟ ਨੇ ਜਿਵੇਂ ਹੀ ਬਜ਼ੁਰਗ ਨੂੰ ਵੇਖਿਆ ਤਾਂ ਉਸਨੇ ਬ੍ਰੇਕ ਲਗਾ ਦਿੱਤੀ।
ਮੁੰਬਈ ’ਚ ਰੇਲਵੇ ਟ੍ਰੈਕ ਨੂੰ ਪਾਰ ਕਰ ਰਹੇ ਬਜ਼ੁਰਗ ਦੀ ਪਾਇਲਟ ਨੇ ਬਚਾਈ ਜਾਨ - ਰੇਲਵੇ ਟ੍ਰੈੈਕ
ਮੁੰਬਈ ਦੇ ਮਹਾਂਰਾਸ਼ਟਰ ਤੋਂ ਇਕ ਵੀਡੀਓ (Video) ਵਾਇਰਲ ਹੋ ਰਹੀ ਹੈ।ਜਿਸ ਵਿਚ ਇੱਕ ਬਜ਼ੁਰਗ ਇਕ ਰੇਲ (Train) ਦੇ ਅੱਗੇ ਆ ਜਾਂਦਾ ਹੈ ਅਤੇ ਪਾਇਲਟ ਸਮਝਦਾਰੀ ਨਾਲ ਉਸ ਬਜ਼ੁਰਗ ਦੀ ਜਾਨ ਬਚਾ ਲੈਂਦਾ ਹੈ।

ਮੁੰਬਈ ਵਿਚ ਰੇਲਵੇ ਟ੍ਰੈਕ ਨੂੰ ਪਾਰ ਕਰ ਰਹੇ ਬਜ਼ੁਰਗ ਦੀ ਲੋਕੋ ਪਾਇਲਟ ਨੇ ਬਚਾਈ ਜਾਨ
ਇਸ ਸਾਰੀ ਘਟਨਾ ਵੀਡੀਓ ਵਿਚ ਕੈਦ ਹੋ ਗਈ ਹੈ। ਇਹ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਵਿਖਾਈ ਦੇ ਰਿਹਾ ਹੈ ਕਿ ਕਿਵੇ ਪਾਇਲਟ ਨੇ ਇਸ ਬਜ਼ੁਰਗ ਦੀ ਜਾਨ ਬਚਾਈ ਹੈ।