ਕਰਨਾਟਕ: ਲੌਕਡਾਊਨ ਦੇ ਦੌਰਾਨ ਕਰਨਾਟਕ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਰਾਹੀਂ ਸਬਸਿਡੀ ਵਾਲੇ ਅਨਾਜ ਦੀ ਵੰਡ ਕਰਕੇ ਬੀਪੀਐਲ ਅਤੇ ਏਪੀਐਲ ਦੋਵਾਂ ਪਰਿਵਾਰਾਂ ਦੀ ਸੁਰੱਖਿਆ ਲਈ ਕਦਮ ਚੁੱਕੇ ਹਨ। ਪਰ ਜਾਨਵਰਾਂ ਬਾਰੇ ਕੀ? ਜਾਨਵਰਾਂ ਦੀ ਕਿਸਮਤ ਨੂੰ ਸ਼ਬਦਾਂ ਵਿੱਚ ਨਹੀਂ ਸਮਝਾਇਆ ਜਾ ਸਕਦਾ। ਲੌਕਡਾਊਨ ਦੇ ਸਮੇਂ ਵਿੱਚ ਵਪਾਰਕ ਅਦਾਰਿਆਂ ਅਤੇ ਰੈਸਟੋਰੈਂਟਾਂ ਦੇ ਬੰਦ ਹੋਣ ਕਾਰਨ ਜਾਨਵਰਾਂ ਨੂੰ ਖਾਣਾ ਨਹੀਂ ਮਿਲ ਰਿਹਾ ਹੈ। ਪੁਤੂਰ ਸੀ.ਐੱਮ.ਸੀ. ਦੇ ਸਾਬਕਾ ਪ੍ਰਧਾਨ ਨੇ ਅਵਾਰਾ ਕੁੱਤਿਆਂ ਨੂੰ ਨਿਯਮਤ ਰੂਪ ਵਿੱਚ ਖਾਣਾ ਖੁਆਉਣ ਦੀ ਪਹਿਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਹ 15 ਸਾਲਾ ਤੋਂ ਪੁਤੂਰਸ਼ਹਿਰ ਦੇ ਅਵਾਰਾ ਕੁੱਤਿਆਂ ਨੂੰ ਖਾਣਾ ਖੁਆ ਰਿਹਾ ਹਾਂ। ਅਵਾਰਾ ਕੁੱਤਿਆਂ ਨੂੰ ਖਾਣਾ ਖਵਾਉਣ ਦੇ ਲਈ ਲੌਕਡਾਊਨ ਆੜੇ ਨਹੀਂ ਆਇਆ ਹੈ। ਅਸੀਂ ਰਾਤ ਨੂੰ ਕਰੀਬ 150 ਅਵਾਰਾ ਕੁੱਤਿਆਂ ਨੂੰ ਬਿਰਆਨੀ (biryani) ਪਰੋਸ ਰਹੇ ਹਾਂ ਲੌਕਡਾਊਨ ਦੇ ਦੌਰਾਨ ਅਸੀਂ ਸ਼ਾਮ ਤੱਕ ਹੀ ਕੁੱਤਿਆਂ ਨੂੰ ਖਾਣਾ ਦੇ ਰਹੇ ਹਾਂ।
ਰਾਜੇਸ਼ ਬਨੂਰ ਨਿਯਮਿਤ ਰੂਪ ਤੋਂ ਕਰੀਬ 150 ਕੁੱਤਿਆਂ ਨੂੰ ਖਾਣਾ ਖੁਆ ਰਹੇ ਹਨ। ਉਹ ਘਰ ਵਿੱਚ ਹੀ ਤਿਆਰ ਕਰਦੇ ਹਨ ਅਤੇ ਆਪਣੇ ਦੋ ਪਹੀਆ ਵਾਹਨ ਨਾਲ ਘੁੰਮ-ਘੁੰਮ ਕੇ ਪੁਤੂਰ ਸ਼ਹਿਰ ਦੇ ਅਵਾਰਾ ਕੁੱਤਿਆਂ ਨੂੰ ਖਾਣਾ ਖਵਾਉਂਦੇ ਹਨ। ਰੋਮਾਂਚਕ ਗੱਲ ਇਹ ਹੈ ਕਿ ਉਹ ਕੁੱਤਿਆ ਨੂੰ ਨਾਨਵੈਜ ਖ਼ਾਸਕਰ ਬਿਰਆਨੀ ਖਵਾ ਰਹੇ ਹਨ।
ਪੁਤੂਰ ਸੀਐਮਸੀ ਦੇ ਸਾਬਕਾ ਪ੍ਰਧਾਨ ਰਾਜੇਸ਼ ਬਨੂਰ ਨੇ ਕਿਹਾ ਕਿ ਉਹ ਨਾ ਸਿਰਫ ਕਰੀਬ 150 ਅਵਾਰਾ ਕੁੱਤਿਆ ਨੂੰ ਖਾਣਾ ਖਵਾਇਆ ਹੈ ਬਲਕਿ ਕਾਂ, ਗਾਵਾਂ ਅਤੇ ਸਾਰਸ ਨੂੰ ਵੀ ਖਾਣਾ ਖਵਾਇਆ ਹੈ। ਅੱਜ ਤੱਕ ਅਵਾਰਾ ਕੁੱਤਿਆ ਅਤੇ ਹੋਰ ਜਾਨਵਰਾਂ ਨੂੰ ਖਵਾਉਣ ਦੇ ਲਈ ਖਾਣੇ ਦੀ ਘਾਟ ਨਹੀਂ ਹੋਈ।
ਰਾਜੇਸ਼ ਨੇ ਸਰਕਾਰ ਤੋਂ ਅਸਥਾਈ ਸ਼ੈੱਡ ਬਣਾ ਕੇ ਅਵਾਰਾ ਕੁੱਤਿਆ ਦੇ ਲਈ ਪਨਾਹਗਾਹ ਬਣਾਉਣ ਦੀ ਅਪੀਲ ਕੀਤੀ ਹੈ। ਜੇਕਰ ਸਰਕਾਰ ਇਸ ਉਦੇਸ਼ ਦੇ ਲਈ ਉਨ੍ਹਾਂ ਨੂੰ ਮੁਫ਼ਤ ਜ਼ਮੀਨ ਅਲਾਟ ਕਰਦੀ ਹੈ ਤਾਂ ਉਨ੍ਹਾਂ ਨੇ ਸ਼ੈੱਡ ਬਣਾਉਣ ਦੀ ਇੱਛਾ ਵਿਅਕਤ ਕੀਤੀ ਹੈ।
ਕਾਰਜਕਰਤਾ ਆਰ.ਸੀ ਨਾਰਾਇਣ ਨੇ ਕਿਹਾ ਕਿ ਆਮਤੌਰ ਉੱਤੇ ਲੋਕ ਘਰ ਵਿੱਚ ਕੁੱਤਿਆ ਅਤੇ ਬਿੱਲੀ ਵਰਗੇ ਪਾਲਤੂ ਜਾਨਵਰ ਪਾਲ ਰਹੇ ਹਨ। ਮੈ 15 ਸਾਲਾਂ ਤੋਂ ਕਿਸੇ ਵਿਅਕਤੀ ਨੂੰ ਅਵਾਰਾ ਕੁੱਤਿਆ ਅਤੇ ਗਲੀ ਦੇ ਜਾਨਵਰਾਂ ਨੂੰ ਖਾਣਾ ਖਵਾਉਂਦੇ ਨਹੀਂ ਦੇਖਿਆ। ਉਹ ਨਿਯਮਿਤ ਰੂਪ ਤੋਂ 150 ਤੋਂ ਵੱਧ ਕੁੱਤਿਆ ਨੂੰ ਖਾਣਾ ਪਰੋਸ ਰਹੇ ਹਨ। ਲੌਕਡਾਊਨ ਦੇ ਬਾਵਜੂਦ, ਅਵਾਰਾ ਕੁੱਤਿਆ ਨੂੰ ਖਾਣਾ ਖਵਾ ਰਹੇ ਹਨ। ਇਹ ਜਾਨਵਰਾਂ ਦੇ ਪ੍ਰਤੀ ਇੱਕ ਕਮਾਲ ਸਮਾਜ ਸੇਵਾ ਹੈ।
ਰਾਜੇਸ਼ ਦੀ ਮਦਦ ਦੇ ਲਈ ਕੁਝ ਲੋਕਾਂ ਨੇ ਹੱਥ ਵਧਾਇਆ ਹੈ। ਪੁਤੂਰ ਦੇ ਕੁਝ ਹੋਟਲਾਂ ਅਤੇ ਮੁਸਲਿਮ ਸਮਾਜ ਦੇ ਨੌਜਵਾਨਾਂ ਤੋਂ ਰਾਜੇਸ਼ ਨੂੰ ਮਦਦ ਮਿਲ ਰਹੀ ਹੈ। ਉਹ ਅਵਾਰਾ ਕੁੱਤਿਆ ਨੂੰ ਖਾਣਾ ਮੁਹੱਈਆ ਕਰਵਾ ਰਹੇ ਹਨ। ਅਵਾਰਾ ਕੁੱਤੇ ਬੀਮਾਰ ਪੈਂਦੇ ਹਨ ਤਾਂ ਰਾਜੇਸ਼ ਅਤੇ ਉਨ੍ਹਾਂ ਦੀ ਟੀਮ ਇੱਕ ਪੁਸ਼ੂ ਡਾਕਟਰ ਨੂੰ ਮੌਕੇ ਉੱਤੇ ਲੈ ਜਾਂਦੇ ਹਨ ਅਤੇ ਉਨ੍ਹਾਂ ਨੂੰ ਜ਼ਰੂਰੀ ਦਵਾ ਦਿੰਦੇ ਹਨ।