ਮੁੰਬਈ: ਮਹਾਰਾਸ਼ਟਰ ਦੇ ਮੁੱਖਮੰਤਰੀ ਉਧਵ ਠਾਕਰੇ ਰਾਜ ’ਚ ਕੋਰੋਨਾ ਦੀ ਮੌਜੂਦਾ ਸਥਿਤੀ ’ਤੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਮਹਾਰਾਸ਼ਟਰ ’ਚ ਹਾਲਾਤ ਬਹੁਤ ਹੀ ਖਤਰਨਾਕ ਹਨ। ਜਿਸ ਕਾਰਨ ਮਹਾਰਾਸ਼ਟਰ ਦੇ ਹਸਪਤਾਲਾਂ ’ਤੇ ਭਾਰੀ ਦਬਾਅ ਬਣਿਆ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ’ਚ ਪੂਰੀ ਤਰ੍ਹਾਂ ਲੋਕਡਾਊਨ ਨਹੀਂ ਲੱਗੇਗਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਬੁੱਧਵਾਰ ਤੋਂ ਮਹਾਰਾਸ਼ਟਰ ਚ ਸਖਤ ਪਾਬੰਦੀਆਂ ਲਗਾ ਰਹੇ ਹਨ ਜੋ ਰਾਤ ਅੱਠ ਵਜੇ ਤੋਂ ਲਾਗੂ ਹੋਵੇਗਾ। ਕੱਲ੍ਹ ਤੋਂ ਪੂਰੇ ਰਾਜ ਚ ਧਾਰਾ 144 ਲਾਗੂ ਰਹੇਗੀ। ਉੱਦਵ ਠਾਕਰੇ ਨੇ ਕਿਹਾ ਕਿ ਉਹ ਇਸਨੂੰ ਲੌਕਡਾਊਨ ਨਹੀਂ ਕਹਿਣਗੇ ਪਰ 14 ਅਪ੍ਰੈਲ ਤੋਂ ਅਗਲੇ 15 ਦਿਨਾਂ ਤੱਕ ਪੂਰੇ ਸੂਬੇ ਚ ਕਰਫਿਊ ਰਹੇਗਾ। ਇਸ ਦੌਰਾਨ ਸਿਰਫ ਜਰੂਰੀ ਸੇਵਾਵਾਂ ਦੀ ਛੋਟ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਚ ਆਕਸੀਜਨ ਦੀ ਸਖਤ ਜਰੂਰਤ ਹੈ। ਕੇਂਦਰ ਸਰਕਾਰ ਕੋਲੋਂ ਉਨ੍ਹਾਂ ਨੇ ਹੋਰ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ। ਟੀਕਾਕਰਨ ਦੀ ਪ੍ਰਕ੍ਰਿਆ ਨੂੰ ਹੋਰ ਵੀ ਤੇਜ਼ ਕਰਨਾ ਹੋਵੇਗਾ।