ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੇ ਦਿਨ ਹੀ 27 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਮੱਦੇਨਜ਼ਰ ਦਿੱਲੀ ਸਰਕਾਰ ਵਲੋਂ ਲੌਕ ਡਾਉਨ ਵਿੱਚ ਇੱਕ ਹਫ਼ਤੇ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਵਲੋਂ ਟਵੀਟ ਕਰ ਜਾਣਕਾਰੀ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ 19 ਅਪ੍ਰੈਲ ਤੋਂ ਦਿੱਲੀ ਵਿੱਚ ਲੌਕ ਡਾਉਨ ਲੱਗਿਆ ਹੋਇਆ ਹੈ।
19 ਅਪ੍ਰੈਲ ਤੋਂ ਲਾਗੂ ਹੈ ਲੌਕ ਡਾਊਨ
19 ਅਪ੍ਰੈਲ ਦੀ ਰਾਤ 10 ਵਜੇ ਤੋਂ 26 ਅਪ੍ਰੈਲ ਸਵੇਰੇ 5 ਵਜੇ ਤੱਕ ਲਈ ਦਿੱਲੀ 'ਚ ਇਸ ਸਾਲ ਦਾ ਪਹਿਲਾ ਲੌਕ ਡਾਉਨ ਲਗਾਇਆ ਗਿਆ ਸੀ। ਕੋਰੋਨਾ ਦੇ ਮਾਮਲੇ ਹਰ ਦਿਨ ਰਿਕਾਰਡ ਤੋੜ ਰਹੇ ਸਨ। ਕੋਰੋਨਾ ਦੇ ਵੱਧਦੇ ਕੇਸਾਂ ਦੀ ਚੇਨ ਨੂੰ ਤੋੜਨ ਲਈ, ਦਿੱਲੀ ਸਰਕਾਰ ਵਲੋਂ ਰਾਤ ਦੇ ਕਰਫਿਊ ਤੋਂ ਬਾਅਦ ਲੌਕ ਡਾਉਨ ਦਾ ਫੈਸਲਾ ਲਿਆ ਗਿਆ ਸੀ। ਪਰ ਇਸ ਲੋਕ ਡਾਊਨ ਤੋਂ ਬਾਅਦ ਵੀ ਸਥਿਤੀ ਕਾਬੂ 'ਚ ਆਉਂਦੀ ਪ੍ਰਤੀਤ ਨਹੀਂ ਹੋਈ, ਜਿਸ ਕਾਰਨ ਲੌਕ ਡਾਉਨ 'ਚ 3 ਮਈ ਸਵੇਰੇ 5 ਵਜੇ ਤੱਕ ਵਾਧਾ ਕਰ ਦਿੱਤਾ ਗਿਆ ਸੀ। ਇਸ ਦੇ ਤਹਿਤ ਮੁੱਖ ਮੰਤਰੀ ਦਿੱਲੀ ਵਲੋਂ ਇੱਕ ਹਫ਼ਤੇ ਲਈ ਲੌਕ ਡਾਉਨ ਨੂੰ ਹੋਰ ਵਧਾ ਦਿੱਤਾ ਗਿਆ ਹੈ।