ਪੰਜਾਬ

punjab

ਕੋਰੋਨਾ ਕਹਿਰ: ਮਹਾਰਾਸ਼ਟਰ 'ਚ 1 ਮਈ ਤੱਕ ਲੌਕਡਾਊਨ ਦਾ ਐਲਾਨ

By

Published : Apr 22, 2021, 9:06 AM IST

ਮਹਾਰਾਸ਼ਟਰ ਵਿੱਚ ਕੋਰੋਨਾ ਸੰਕਰਮਣ ਦੇ ਕਾਰਨ ਸਰਕਾਰ ਨੇ ਸਖ਼ਤੀ ਦਾ ਫੈਸਲਾ ਲਿਆ ਹੈ। ਸਰਕਾਰ ਨੇ ਕਿਹਾ ਹੈ ਕਿ ਲੰਘੀ ਰਾਤ 8 ਵਜੇ ਤੋਂ ਇੱਕ ਮਈ ਤੱਕ ਲੌਕਡਾਊਨ ਰਹੇਗਾ। ਸੂਬਾ ਸਰਕਾਰ ਨੇ ਲੌਕਡਾਊਨ ਨੂੰ ਲੈ ਕੇ ਐਸਓਪੀ ਵੀ ਜਾਰੀ ਕੀਤੀ ਹੈ। ਲੌਕਡਾਊਨ ਵੀਰਵਾਰ ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ।

ਫ਼ੋਟੋ
ਫ਼ੋਟੋ

ਮੁੰਬਈ: ਮਹਾਰਾਸ਼ਟਰ ਵਿੱਚ ਕੋਰੋਨਾ ਸੰਕਰਮਣ ਦੇ ਕਾਰਨ ਸਰਕਾਰ ਨੇ ਸਖ਼ਤੀ ਦਾ ਫੈਸਲਾ ਲਿਆ ਹੈ। ਸਰਕਾਰ ਨੇ ਕਿਹਾ ਹੈ ਕਿ ਲੰਘੀ ਰਾਤ 8 ਵਜੇ ਤੋਂ ਇੱਕ ਮਈ ਤੱਕ ਲੌਕਡਾਊਨ ਰਹੇਗਾ। ਸੂਬਾ ਸਰਕਾਰ ਨੇ ਲੌਕਡਾਊਨ ਨੂੰ ਲੈ ਕੇ ਐਸਓਪੀ ਵੀ ਜਾਰੀ ਕੀਤੀ ਹੈ। ਲੌਕਡਾਊਨ ਵੀਰਵਾਰ ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ।

ਫ਼ੋਟੋ

ਸੂਬੇ ਵਿੱਚ ਲੌਕਡਾਊਨ ਲਾਗੂ ਹੋਣ ਦੇ ਬਾਅਦ ਵਿਆਹ ਦੇ ਪ੍ਰੋਗਰਾਮਾਂ ਵਿੱਚ 25 ਲੋਕਾਂ ਦੇ ਸ਼ਾਮਲ ਹੋਣ ਦੀ ਇਜ਼ਾਜਤ ਦਿੱਤੀ ਜਾਵੇਗੀ। ਮਹਾਵਿਕਸ ਅਗਾਦੀ ਸਰਕਾਰ ਨੇ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਨੂੰ 15 ਫੀਸਦੀ ਕਰਮਚਾਰੀਆਂ ਦੇ ਨਾਲ ਕੰਮ ਕਰਨ ਦੀ ਇਜ਼ਾਜਤ ਦਿੱਤੀ ਹੈ।

ਫ਼ੋਟੋ

ਮਹਾਰਾਸ਼ਟਰ ਵਿੱਚ ਕੋਰੋਨਾ

ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 67,468 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 40,27,827 ਹੋ ਗਈ। ਇਸ ਤੋਂ ਇਲਾਵਾ 568 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ 18 ਅਪ੍ਰੈਲ ਨੂੰ ਇੱਕ ਦਿਨ ਵਿੱਚ ਕੋਰੋਨਾ ਸੰਕਰਮਣ ਦੇ ਸਭ ਤੋਂ ਵੱਧ 68,631 ਮਾਮਲੇ ਸਾਹਮਣੇ ਆਏ ਸੀ ਅਧਿਕਾਰੀ ਨੇ ਕਿਹਾ ਕਿ 568 ਅਤੇ ਮਰੀਜ਼ਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 61,911 ਹੋ ਗਈ ਹੈ।

ABOUT THE AUTHOR

...view details