ਪੰਜਾਬ

punjab

ETV Bharat / bharat

LIVE UPDATE: ਰਾਜਾ ਵੜਿੰਗ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਦਾ ਕੀਤਾ ਧੰਨਵਾਦ - india

Breaking news
Breaking news

By

Published : Nov 12, 2021, 6:35 AM IST

Updated : Nov 12, 2021, 12:32 PM IST

12:31 November 12

ਬੇਦਅਦਬੀ ਮਾਮਲੇ ਵਿੱਚ ਰਾਮ ਰਹੀਮ ਪ੍ਰੋਡਕਸ਼ਨ ਵਾਰੰਟ ਦਾ ਮਾਮਲਾ: ਪੰਜਾਬ ਸਰਕਾਰ ਨੇ ਜਵਾਬ ਦੇਣ ਲਈ ਮੰਗਿਆ 4 ਹਫਤੇ ਦਾ ਸਮਾਂ

ਬੇਦਅਦਬੀ ਮਾਮਲੇ ਵਿੱਚ ਰਾਮ ਰਹੀਮ ਪ੍ਰੋਡਕਸ਼ਨ ਵਾਰੰਟ ਦਾ ਮਾਮਲਾ

ਪੰਜਾਬ ਸਰਕਾਰ ਨੇ ਜਵਾਬ ਦੇਣ ਲਈ ਮੰਗਿਆ 4 ਹਫਤੇ ਦਾ ਸਮਾਂ।

ਅੱਜ ਰਿਪੋਰਟ ਪੇਸ਼ ਨਹੀਂ ਕੀਤੀ ।

ਅਦਾਲਤ ਵਿਚ ਸਰਕਾਰ ਨੇ ਕਿਹਾ, ਐਸਆਈਟੀ ਰਾਮ ਰਹੀਮ ਤੋਂ ਫਿਰ ਪੁੱਛਣਾ ਚਾਹੁੰਦੀ ਹੈ ।

ਅਦਾਲਤ ਨੇ ਕਿਹਾ ਤੁਸੀਂ ਦੇਖੋ।

11:58 November 12

ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ

ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਮੁੱਖ ਮੰਤਰੀ ਚੰਨੀ ਨੇ ਟਵੀਟਰ 'ਤੇ ਲਿਖੀਆ, ਪੰਜਾਬ ਵਿੱਚ ਪਹਿਲੀ ਤੋਂ 10ਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕਰ ਦਿੱਤਾ ਹੈ। ਕਿਸੇ ਵੀ ਸਕੂਲ ਵੱਲੋਂ ਇਸਦੀ ਪਾਲਣਾ ਨਾ ਕੀਤੇ ਜਾਣ ‘ਤੇ 2 ਲੱਖ ਰੁਪਏ ਤੱਕ ਦਾ ਜੁਰਮਾਨਾ ਲੱਗੇਗਾ। ਪੰਜਾਬੀ ਭਾਸ਼ਾ, ਦਫ਼ਤਰਾਂ ਵਿੱਚ ਵੀ ਲਾਜ਼ਮੀ ਕਰ ਦਿੱਤੀ ਗਈ ਹੈ ਅਤੇ ਸੂਬੇ ਅੰਦਰ ਹਰ ਬੋਰਡ ‘ਤੇ ਪੰਜਾਬੀ ਭਾਸ਼ਾ ਸਭ ਤੋਂ ਸਿਖ਼ਰ ’ਤੇ ਲਿਖੀ ਜਾਵੇਗੀ।

11:08 November 12

ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਅੱਜ ਫਰੀਦਕੋਟ ਅਦਾਲਤ 'ਚ ਹੋਵੇਗੀ ਸੁਣਵਾਈ

ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਅੱਜ ਫਰੀਦਕੋਟ ਅਦਾਲਤ ਵਿਚ  ਹੋਵੇਗੀ ਸੁਣਵਾਈ,

ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਹਾਲੇ ਤੱਕ ਨਾਮਜਦ ਕਥਿਤ ਦੋਸ਼ੀਆਂ ਦੇ ਖਿਲਾਫ ਅਦਾਲਤ ਵਿਚ ਦੋਸ਼ ਤੈਅ ਕਰਨ ਨੂੰ ਲੈ ਕੇ  ਕੋਈ ਵੀ ਫੈਸਲਾ ਨਹੀਂ ਹੋਇਆ। ਉਮੀਦ ਕੀਤੀ ਜਾ ਸਕਦੀ ਹੈ ਕਿ  ਅੱਜ ਇਸ ਨੂੰ ਲੈ ਕੇ ਅਦਾਲਤ ਵਿਚ ਕਾਰਵਾਈ ਹੋ ਸਕਦੀ ਹੈ, ਇਸ ਦੇ ਨਾਲ ਹੀ ਇਸ ਮਾਮਲੇ ਵਿਚ ਨਾਮਜਦ ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ SSP ਚਰਨਜੀਤ ਸ਼ਰਮਾਂ ਅਤੇ SP ਬਿਜਰਮਜੀਤ ਸਿੰਘ ਸਮੇਤ ਸਾਰੇ ਅਦਾਲਤ ਵਿਚ ਪੇਸ਼ ਹੋ ਸਕਦੇ ਹਨ। 

11:02 November 12

ਰਾਮ ਰਹੀਮ ਦੇ ਪ੍ਰੋਡਕਸ਼ਨ ਵਾਰੰਟ ਦੇ ਮਾਮਲੇ ਦੀ ਸੁਣਵਾਈ ਅੱਜ

ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਰਾਮ ਰਹੀਮ ਕੋਲੋਂ ਪੁੱਛਗਿੱਛ ਕਰਨ ਲਈ ਉਸ ਨੂੰ ਸੁਨਾਰੀਆ (ਰੋਹਤਕ) ਜੇਲ੍ਹ (Sunaria Jail) ’ਚੋਂ ਫਰੀਦਕੋਟ ਲਿਆਉਣ ਦੀ ਮੰਗ ਨੂੰ ਲੈ ਕੇ ਫਰੀਦਕੋਟ ਅਦਾਲਤ (Faridkot Court) ਵਿੱਚ ਅਰਜੀ ਦਾਖ਼ਲ ਕੀਤੀ ਸੀ ਤੇ ਪ੍ਰੋਡਕਸ਼ਨ ਵਾਰੰਟ ਹਾਸਲ ਕੀਤੇ ਸੀ। ਇਸੇ ਵਾਰੰਟ ਨੂੰ ਰਾਮ ਰਹੀਮ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ ਤੇ ਹਾਈਕੋਰਟ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਰਾਮ ਰਹੀਮ ਕੋਲੋਂ ਸੁਨਾਰੀਆ ਜੇਲ੍ਹ ਵਿੱਚ ਵੀ ਜਾ ਕੇ ਪੁੱਛਗਿੱਛ ਕਰ ਸਕਦੀ ਹੈ।

09:57 November 12

ਰਾਜਾ ਵੜਿੰਗ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਦਾ ਕੀਤਾ ਧੰਨਵਾਦ

ਕੈਬਨਿਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਦਾ ਧੰਨਵਾਦ ਕੀਤਾ, ਰਾਜਾ ਵੜਿੰਗ ਨੇ ਟਵੀਟ ਕਰਕੇ ਲਿਖਿਆ, ਸੱਤਾ ਦੀ ਅਦਲਾ-ਬਦਲੀ ਲਈ ਅਤੇ ਪੰਜਾਬ ਨੂੰ ਇਸਦੀ ਸੀਮਾ ਤੱਕ ਲੁੱਟਣ ਅਤੇ ਸਵਾਰਥੀ ਹਿੱਤਾਂ ਵਿਰੁੱਧ ਬਗਾਵਤ ਕਰਨ ਵਿੱਚ ਮਦਦ ਕਰਨ ਲਈ ਦੋਵਾਂ ਦਾ ਧੰਨਵਾਦ। ਆਮ ਆਦਮੀ ਨੂੰ ਆਪਣੇ ਹੱਥਾਂ ਵਿੱਚ ਸ਼ਾਸਨ ਦੇਣ ਦਾ ਮੌਕਾ ਦੇਣ ਲਈ ਧੰਨਵਾਦ।

08:53 November 12

ਸੋਨੀਆ ਮਾਨ ਹੋਵੇਗੀ ਅਕਾਲੀ ਦਲ 'ਚ ਸ਼ਾਮਿਲ

ਪੰਜਾਬੀ ਅਦਾਕਾਰ ਸੋਨੀਆ ਮਾਨ ਅਕਾਲੀ ਦਲ ਦਾ ਪੱਲ਼੍ਹਾ ਫੜਨ ਜਾ ਰਹੀ ਹੈ ਇਸਤੋਂ ਪਹਿਲਾਂ ਸੋਨੀਆ ਮਾਨ ਲਗਾਤਾਰ ਕਿਸਾਨੀ ਅੰਦੋਲਨ ਦੀ ਹਿਮਾਇਤ ਦੇ ਨਾਲ-ਨਾਲ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਦੇ ਧਰਨੇ ਚ ਸਮੂਲੀਅਤ ਕੲ ਰਹੇ ਸਨ। ਕਿਸਾਨਾਂ ਵੱਲੋਂ ਜੋ ਵੀ ਪ੍ਰਗਰਾਮ ਉਲੀਕੇ ਜਾਂਦੇ ਸਨ ਉਹਨਾਂ ਵਿੱਚ ਅੱਗੇ ਹੋਕੇ ਅਹਿਮ ਰੋਲ ਅਦਾ ਕਰਦੇ ਰਹੇ ਹਨ। ਜਦੋਂ ਵੀ ਸੋਨੀਆਂ ਮਾਨ ਕੋਲੋ ਰਾਜਨੀਤੀ ਚ ਆਉਣ ਬਾਰੇ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਜਾਂਦਾ ਸੀ ਤਾਂ ਸੋਨੀਆ ਦਾ ਜਵਾਬ ਸਪੱਸ਼ਟ ਹੁੰਦਾ ਸੀ ਕਿ ਮੈਂ ਰਾਜਨੀਤੀ ਚ ਜਾਣ ਬਾਰੇ ਸੋਚੀਆ ਨਹੀਂ। 

08:27 November 12

ਮਾਨਖੁਰਦ ਦੇ ਨਿਊ ਮੰਡਾਲਾ ਇਲਾਕੇ 'ਚ ਗੋਦਾਮਾਂ ਨੂੰ ਲੱਗੀ ਅੱਗ

ਮੁੰਬਈ: ਮਾਨਖੁਰਦ ਦੇ ਨਿਊ ਮੰਡਾਲਾ ਇਲਾਕੇ 'ਚ ਗੋਦਾਮਾਂ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਮੁੰਬਈ ਦੇ ਚੀਫ ਫਾਇਰ ਅਫਸਰ ਹੇਮੰਤ ਪਰਬ ਨੇ ਕਿਹਾ, "12 ਫਾਇਰ ਇੰਜਣ ਅਤੇ 10 ਟੈਂਕਰ ਹਨ। ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ, 25-30 ਗੋਦਾਮਾਂ ਦੇ ਸੜਨ ਦੀ ਸੰਭਾਵਨਾ ਹੈ।"

07:12 November 12

ਸੁਖਪਾਲ ਖਹਿਰਾ ਦਾ ਮਿਲੀਆ ਇੱਕ ਦਿਨ ਦਾ ਰਿਮਾਂਡ, ਅੱਜ ਮੁੜ੍ਹ ਕੀਤਾ ਜਾਵੇਗਾ ਪੇਸ਼

ਪੰਜਾਬ ਦੇ ਸੀਨੀਅਰ ਲੀਡਰ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ ਬੀਤੇ ਦਿਨ ਦੇਰ ਸ਼ਾਮ 7 ਵਜੇ ਮੁਹਾਲੀ ਦੀ ਈਡੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਮਲੇ ਦੀ ਸੁਣਵਾਈ ਰਾਤ 11 ਵਜੇ ਤਕ ਚੱਲੀ ਆਖਿਰਕਾਰ ਰਾਤ 11 ਵਜੇ ਜੱਜ ਨੇ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ, ਜਦੋਂ ਕਿ ਈਡੀ ਨੇ ਸੁਖਪਾਲ ਖਹਿਰਾ (Sukhpal Singh Khaira) ਦਾ ਮਾਣਯੋਗ ਅਦਾਲਤ ਤੋਂ 14 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ।

07:05 November 12

ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

ਦਿੱਲੀ: ਕੜਕੜਡੂਮਾ ਮੈਟਰੋ ਸਟੇਸ਼ਨ ਨੇੜੇ ਰਿਸ਼ਭ ਟਾਵਰ ਦੀ 6ਵੀਂ ਮੰਜ਼ਿਲ 'ਤੇ ਅੱਗ ਲੱਗ ਗਈ। ਮੌਕੇ 'ਤੇ 14 ਫਾਇਰ ਬ੍ਰਿਗੇਡ ਮੌਜੂਦ ਸਨ। ਗਨੀਮਤ ਇਹ ਰਹੀ ਕਿ ਇਸ ਘਟਨਾ 'ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। 

06:22 November 12

LIVE UPDATE: ਆਸਟ੍ਰਰੇਲੀਆ ਨੇ ਪਾਕਿਸਤਾਨ ਨੂੰ ਹਰਾਕੇ ਫਾਈਨਲ 'ਚ ਬਣਾਈ ਜਗ੍ਹਾ

ਆਸਟ੍ਰਰੇਲੀਆ ਨੇ ਟਾਸ ਜਿੱਤਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ ਜਿਸਤੋਂ ਬਾਅਦ ਪਾਕਿਸਤਾਨ ਦੀ ਟੀਮ ਨੇ ਆਸਟ੍ਰਰੇਲੀਆਂ ਅੱਗੇ ਜਿੱਤ ਦੇ ਲਈ 177 ਦੌੜਾਂ ਦਾ ਟੀਚਾ ਰੱਖਿਆ ਸੀ।ਜੋ ਕਿ ਆਸਟ੍ਰਲੀਆਂ ਨੇ ਆਖਰੀ ਔਵਰ ਚ ਇਸ ਟੀਚੇ ਨੂੰ ਪਾਰ ਕਰਕੇ ਵੱਡੀ ਜਿੱਤ ਹਾਸਿਲ ਕਰ ਲਈ।

Last Updated : Nov 12, 2021, 12:32 PM IST

ABOUT THE AUTHOR

...view details