ਮੁੰਬਈ: ਯੂਟਿਬ ਚੈਨਲ ਅਤੇ ਔਰਤਾਂ ਦੀ ਲਾਈਵ ਨਿਲਾਮੀ ਪ੍ਰਸਾਰਿਤ ਕਰਨ ਵਾਲੀ ਇੱਕ ਐਪ ਦੇ ਖਿਲਾਫ਼ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕਰਕੇ ਆਈ ਟੀ ਮੰਤਰੀ ਨੂੰ ਚਿੱਠੀ ਲਿਖੀ ਹੈ।
YouTube 'ਤੇ ਔਰਤਾਂ ਦੀ Live ਨਿਲਾਮੀ - ਸੋਸ਼ਲ ਮੀਡੀਆ ਹੈਂਡਲਸ
ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਯੂਟਿਊਬ ਚੈਨਲ ਅਤੇ ਔਰਤਾਂ ਦੀ ਲਾਈਵ ਨਿਲਾਮੀ ਪ੍ਰਸਾਰਿਤ ਕਰਨ ਵਾਲੀ ਇੱਕ ਐਪ ਦੇ ਖਿਲਾਫ਼ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਸੂਚਨਾ ਅਤੇ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਚਿੱਠੀ ਲਿਖੀ ਹੈ, 'ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਯੂਟਿਊਬ 'ਤੇ ਔਰਤਾਂ ਦੀ ਲਾਈਵ ਨਿਲਾਮੀ, ਪ੍ਰਿਯੰਕਾ ਨੇ IT ਮੰਤਰੀ ਨੂੰ ਲਿਖਿਆ ਪੱਤਰ
ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਕਿਹਾ ਹੈ, ਕਿ ਇਹ ਯੂਟਿਬ ਚੈਨਲ ਇੱਕ ਖਾਸ ਭਾਈਚਾਰੇ ਦੀ ਔਰਤ ਦੀ ਨਿਲਾਮੀ ਦਾ ਸਿੱਧਾ ਪ੍ਰਸਾਰਣ ਕਰਦਾ ਹੈ। ਉਨ੍ਹਾਂ ਕਿਹਾ ਕਿ ਐਪ 'ਤੇ ਬਹੁਤ ਸਾਰੀਆਂ ਔਰਤਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ, ਜੋ ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲਸ ਤੋਂ ਲਈਆਂ ਗਈਆਂ ਹਨ।
ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਆਪਣੇ ਟਵੀਟ ਰਾਹੀ ਲਿਖਿਆ ਹੈ, ਕਿ ਜਿਸ ਤਰ੍ਹਾਂ 'ਸੂਲੀ ਡੀਲਜ਼' ਰਾਹੀਂ ਇੱਕ ਧਰਮ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਬਹੁਤ ਹੀ ਨਿੰਦਣਯੋਗ ਘਟਨਾ ਹੈ, ਇਸ ਮੁੱਦੇ ਸਬੰਧੀ ਆਈ.ਟੀ ਮੰਤਰੀ ਨੂੰ ਮੇਰਾ ਪੱਤਰ ਹੈ।