ਪੰਜਾਬ

punjab

ETV Bharat / bharat

ਸਿਸੋਦੀਆ ਦੀ ਨਿਆਂਇਕ ਹਿਰਾਸਤ 'ਚ 14 ਦਿਨ ਵਾਧਾ, 17 ਅਪ੍ਰੈਲ ਤੱਕ ਰਹਿਣਾ ਪਵੇਗਾ ਜੇਲ੍ਹ - ਪ੍ਰਾਈਵੇਟ ਵੈਂਡਰਾਂ ਨੂੰ ਸ਼ਰਾਬ ਦੀ ਵਿਕਰੀ ਇਜਾਜ਼ਤ

ਦਿੱਲੀ ਦੀ ਰਾਊਜ ਐਵੇਨਿਊ ਅਦਾਲਤ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਨੂੰ 17 ਅਪ੍ਰੈਲ ਤੱਕ ਵਧਾਇਆ ਹੈ। ਸੋਮਵਾਰ ਨੂੰ ਸੀ.ਬੀ.ਆਈ. ਕੇਸ ਵਿਚ ਉਨ੍ਹਾਂ ਦੇ ਨਿਆਂਇਕ ਰਿਹਾਸਤ ਦੀ ਮਿਆਦ ਖਤਮ ਹੋ ਰਹੀ ਸੀ।

ਸਿਸੋਦੀਆ ਦੀ ਨਿਆਂਇਕ ਹਿਰਾਸਤ 'ਚ 14 ਦਿਨ ਵਾਧਾ, 17 ਅਪ੍ਰੈਲ ਤੱਕ ਰਹਿਣਾ ਪਵੇਗਾ ਜੇਲ੍ਹ
ਸਿਸੋਦੀਆ ਦੀ ਨਿਆਂਇਕ ਹਿਰਾਸਤ 'ਚ 14 ਦਿਨ ਵਾਧਾ, 17 ਅਪ੍ਰੈਲ ਤੱਕ ਰਹਿਣਾ ਪਵੇਗਾ ਜੇਲ੍ਹ

By

Published : Apr 3, 2023, 6:38 PM IST

ਨਵੀਂ ਦਿੱਲੀ:ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂੲਕ ਹਿਰਾਸਤ 17 ਅਪ੍ਰੈਲ ਤੱਕ ਦੇ ਲਈ ਵਧਾ ਦਿੱਤਾ ਹੈ। ਰਾਊਜ ਐਵੇਨਿਊ ਕੋਰਟ ਨੇ ਸੀਬੀਆਈ ਦੁਆਰਾ ਦਰਜ ਕੇਸ ਵਿੱਚ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ। ਸੋਮਵਾਰ ਨੂੰ ਸਿਸੋਦੀਆ ਦੀ ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋ ਰਹੀ ਸੀ। ਸਿਸੋਦੀਆ ਈਡੀ ਕੇਸ ਵਿੱਚ 5 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਬੰਦ ਹਨ।

ਨਿਆਂਇਕ ਹਿਰਾਸਤ 'ਚ ਤੀਜੀ ਵਾਰ ਹੋਇਆ ਵਾਧਾ:ਵਿਸ਼ੇਸ਼ ਸੀਬੀਆਈ ਜੱਜ ਐਮਕੇ ਨਾਗਪਾਲ ਦੀ ਅਦਾਲਤ ਨੇ ਸੀਬੀਆਈ ਦੁਆਰਾ ਸ਼ਰਾਬ ਘੁਟਾਲੇ ਕੇਸ ਵਿੱਚ ਦਰਜ ਕੇਸ ਵਿੱਚ ਸਿਸੋਦਿਆ ਦੀ ਨਿਆਂ ਹਿਰਾਸਤ ਤੀਸਰੀ ਵਾਰ ਵਾਧਾ ਕੀਤਾ ਹੈ। ਇਸ ਤਹਿਤ 7 ਅਪ੍ਰੈਲ ਤੱਕ ਸਿਸੋਦਿਆ ਨੂੰ ਜੇਲ੍ਹ ਰਹਿਣਾ ਪਵੇਗਾ । ਸੀਬੀਆਈ ਦੁਆਰਾ ਦਰਜ ਕੇਸ ਵਿੱਚ ਅਦਾਲਤ ਨੇ 31 ਮਾਰਚ ਨੂੰ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਦਿੱਲੀ ਸ਼ਰਾਬ ਘੁਟਾਲੇ ਕੇਸ ਵਿੱਚ ਸਿਸੋਦੀਆ ਨੂੰ 26 ਫਰਵਰੀ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ।

ਕੀ ਹੈ ਦਿੱਲੀ ਸ਼ਰਾਬ ਘੁਟਾਲਾ: 2021 ਵਿੱਚ ਕੇਜਰੀਵਾਲ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਲਾਗੂ ਕੀਤਾ ਸੀ। ਇਸਦੇ ਤਹਿਤ ਪ੍ਰਾਈਵੇਟ ਵੈਂਡਰਾਂ ਨੂੰ ਸ਼ਰਾਬ ਦੀ ਵਿਕਰੀ ਦੀ ਇਜਾਜ਼ਤ ਦਿੱਤੀ ਗਈ। ਸਰਕਾਰੀ ਦੁਕਾਨਾਂ ਸਭ ਨੇ ਬੰਦ ਕਰ ਦਿੱਤੀਆਂ। ਉਹੀ ਪ੍ਰਾਈਵੇਟ ਦੁਕਾਨਾਂ ਉਨ੍ਹਾਂ ਇਲਾਕਾਂ ਵਿੱਚ ਵੀ ਖੁੱਲ੍ਹੀਆਂ, ਜਿੱਥੇ ਖਾਸੀ ਆਬਾਦੀ ਸੀ। ਜਦੋਂ ਆਬਕਾਰੀ ਨੀਤੀ ਅਤੇ ਸ਼ਰਾਬ ਦੀ ਦੁਕਾਨ ਖੋਲ੍ਹਣ ਵਿੱਚ ਜਾਰੀ ਲਾਇਸੰਸ ਵਿੱਚ ਘੁਟਾਲੇ ਦੇ ਮਾਮਲੇ ਸਾਹਮਣੇ ਆਏ ਤਾਂ ਇਸ ਦੀ ਸ਼ਿਕਾਇਤ ਕੀਤੀ। ਉਪ ਰਾਜਪਾਲ ਨੇ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ । ਜਿਸ ਤੋਂ ਬਾਅਦ 17 ਅਗਸਤ ਨੂੰ ਸੀਬੀਆਈ ਨੇ ਦਿੱਲੀ ਦੇ ਸ਼ਰਾਬ ਘੁਟਾਲੇ ਵਿੱਚ ਮੁਕੱਦਮਾ ਦਰਜ ਕੀਤਾ ਅਤੇ 19 ਅਗਸਤ ਨੂੰ ਸਿਸੋਦਿਆ ਦੇ ਘਰ ਛਾਪਾ ਮਾਰਿਆ। ਕਾਬਲੇਜ਼ਿਕਰ ਹੈ ਕਿ ਹੁਣ ਤੱਲ ਇਸ ਮਾਮਲੇ ਵਿੱਚ ਕੱੁਲ 10 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।

'ਆਪ' ਦਾ ਹੰਗਾਮਾ: ਕਾਬਲੇਜ਼ਿਕਰ ਹੈ ਕਿ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕਾਫ਼ੀ ਹੰਗਾਮਾ ਵੀ ਕੀਤਾ ਗਿਆ ਸੀ। ਮਨੀਸ਼ ਸਿਸੋਦਿਆ ਦੇ ਹੱਕ 'ਚ ਆਵਾਜ਼ ਬੁਲ਼ੰਦ ਕੀਤੀ ਗਈ ਸੀ ਅਤੇ ਕੇਂਦਰ ਸਰਕਾਰ ਖਿਲਾਫ਼ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤੇ ਸਨ। ਇਸ ਸਭ ਦੌਰਾਨ ਮਨੀਸ਼ ਸਿਸੋਦਿਆ ਨੇ ਵੀ ਆਖਿਆ ਸੀ ਉਨ੍ਹਾਂ ਨੂੰ ਦੇਸ਼ ਦੇ ਕਾਨੂੰਨ 'ਤੇ ਪੂਰਾ ਭਰੋਸਾ ਹੈ ਅਤੇ ਉਹਨ੍ਹਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਹੁਣ ਵੇਖਣਾ ਹੋਵੇਗਾ ਸਿਸੋਦਿਆ ਨੂੰ ਰਾਹਤ ਕਦੋਂ ਮਿਲੇਗੀ।

ਇਹ ਵੀ ਪੜ੍ਹੋ:CBI Diamond Jubilee : ਸੀਬੀਆਈ ਦੀ ਡਾਇਮੰਡ ਜੁਬਲੀ ਸਮਾਗਮ ਦੇ ਉਦਘਾਟਨ ਮੌਕੇ ਬੋਲੇ ਪੀਐੱਮ ਮੋਦੀ, "ਜਨਤਾ ਨੂੰ ਸੀਬੀਆਈ 'ਤੇ ਪੂਰਾ ਭਰੋਸਾ"

ABOUT THE AUTHOR

...view details