ਕਰਨਾਟਕ: ਨਾਰਿਅਲ ਦੇ ਦਰੱਖਤਾਂ 'ਤੇ ਆਸਾਨੀ ਨਾਲ ਚੜ੍ਹਣ ਵਾਲੇ ਇਨ੍ਹਾਂ ਦੋ ਵਿਅਕਤੀਆਂ ਦਾ ਨਾਂਅ ਵਿੱਟਲ ਗੌੜਾ ਅਤੇ ਅਨੁਸ਼ ਹੈ। ਇਨ੍ਹਾਂ ਦੋਨਾਂ ਨੇ ਸਾਬਿਤ ਕੀਤਾ ਹੈ ਕਿ ਖੇਤੀਬਾੜੀ ਕਾਰਜਾਂ ਤੋਂ ਵੀ ਅਸੀਂ ਤਰੱਕੀ ਕਰ ਸਕਦੇ ਹੈ ਅਤੇ ਆਈ.ਟੀ ਖੇਤਰ ਦੀਆਂ ਕੰਪਨੀਆਂ ਦੇ ਵੱਡੇ ਕਰਮਚਾਰੀਆਂ ਵਾਂਗ ਪੈਸਾ ਕਮਾ ਸਕਦੇ ਹਾਂ। ਕੋਕੋਨਟ ਪਲੈਕਿੰਗ ਨਾਲ ਇਹ ਦੋ ਵਿਅਕਤੀ ਪ੍ਰਤੀ ਮਹੀਨਾ ਲਗਭਗ 60 ਤੋਂ 80 ਹਜ਼ਾਰ ਰੁਪਏ ਕਮਾਉਂਦੇ ਹਨ।
ਵਿੱਟਲ ਗੌੜਾ ਸੁਲੀਆ ਤਾਲੁਕ ਦੇ ਮੁਰਲਿਆਦਾ ਕਦੀਰਾ (Murulyada Kadeera) ਪਿੰਡ ਅਤੇ ਅਨੁਸ਼ ਮੰਗਲੁਰੂ ਨੂੰ ਸੁਰਤਕਲ ਦਾ ਵਾਸੀ ਹੈ। ਇਹ ਦੋਨੋ ਵਿਅਕਤੀ ਇੱਕ ਸਾਧਨ ਦੀ ਮਦਦ ਨਾਲ ਨਾਰਿਅਲ ਦੇ ਦਰੱਖਤ 'ਤੇ ਚੜ੍ਹ ਜਾਂਦੇ ਹਨ ਅਤੇ ਆਸਾਨੀ ਨਾਲ ਨਾਰੀਅਲ ਨੂੰ ਤੋੜਦੇ ਹੈ। ਇਹ ਹਰ ਰੋਜ਼ 60 ਤੋਂ 80 ਰੁੱਖ ਉੱਤੇ ਚੜ੍ਹ ਕੇ ਨਾਰੀਅਲ ਤੋੜਦੇ ਹਨ।
ਖੇਤੀਬਾੜੀ ਵਿਗਿਆਨ ਕੇਂਦਰ ਵੱਲੋਂ ਆਯੋਜਿਤ ਇੱਕ ਸਿਖਲਾਈ ਪ੍ਰੋਗਰਾਮ 'ਟੈਂਗੀਨਾ ਮਾਰਾ ਸਨੇਹੀ' (Tengina Mara Snehi, ਜਿਸਦਾ ਅਰਥ ਹੈ 'ਫਰੈਡਲੀ ਕੋਕੋਨਟ ਟ੍ਰੀ, ਨਾਰੀਅਲ ਅਤੇ ਉਸ ਦੇ ਰੁੱਖਾਂ ਤੋਂ ਹੋਰ ਲਾਭ ਦੀ ਜਾਣਕਾਰੀ') ਨੇ ਵਿੱਟਲ ਅਤੇ ਅਨੁਸ਼ ਦੀ ਜੀਵਨ ਸ਼ੈਲੀ ਨੂੰ ਬਦਲ ਦਿੱਤਾ ਹੈ। ਇਸ ਸਿਖਲਾਈ ਵਿੱਚ ਵਿਭਾਗ ਨੇ ਨਾਰਿਅਲ ਦੇ ਦਰੱਖਤਾਂ ਉੱਤੇ ਚੜ੍ਹਨ ਅਤੇ ਪਲੈਕਿੰਗ ਕਰਨ ਦੇ ਲਈ ਉਪਕਰਣਾਂ ਦਾ ਪ੍ਰਬੰਧ ਕਰਨ ਸਿਖਾਇਆ ਹੈ। ਇਹ ਦੋ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਨਾਰਿਅਲ ਦੀ ਪਲੈਕਿੰਗ ਦੇ ਬਾਰੇ ਵਿੱਚ ਗਿਆਨ ਹੈ, ਸਿਖਲਾਈ ਪ੍ਰਾਪਤ ਕਰਨ ਦੇ ਬਾਅਦ ਬਹੁਤ ਗਿਆਨਵਾਨ ਹੋ ਗਏ ਹਨ।
ਕੇਵੀਕੇ ਖੇਤੀ ਵਿਗਿਆਨਕ ਟੀ.ਜੇ ਰਮੇਸ਼ ਨੇ ਕਿਹਾ ਕਿ ਇਸ ਕੇਂਦਰ ਵਿੱਚ ਨਾਰਿਅਲ ਦੇ ਦਰੱਖਤਾਂ 'ਤੇ ਚੜ੍ਹਨ ਦੇ ਲਈ 200 ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਸੀ। ਦੱਖਣ ਵਿੱਚ ਨਾਰਿਅਲ ਪਲਕਰ ਦੀ ਘਾਟ ਦਾ ਸਾਹਮਣਾ ਕਰਨ ਤੋਂ ਬਾਅਦ, ਅਸੀਂ ਨੌਜਵਾਨਾਂ ਨੂੰ ਨਾਰਿਅਲ ਨੂੰ ਆਸਾਨੀ ਨਾਲ ਤੋੜਨ ਲਈ ਸਿਖਲਾਈ ਦੇਣ ਦੀ ਪ੍ਰਬੰਧ ਕੀਤੀ। ਇਸ ਨਾਲ ਨੌਜਵਾਨ ਜੋ ਬੇਰੁਜ਼ਗਾਰੀ ਦੀ ਸਮਸਿਆ ਦਾ ਸਾਹਮਣਾ ਕਰ ਰਹੇ ਸੀ ਉਹ ਹੁਣ ਨਾਰੀਅਲ ਦੇ ਦਰਖ਼ਤ ਖੁਦ ਨੂੰ ਰੁਜ਼ਗਾਰ ਦੇ ਰਹੇ ਹਨ।
ਕੇਵੀਕੇ ਕੇਂਦਰ ਵਿੱਚ ਜਿਨ੍ਹਾਂ ਨੇ ਸਿਖਲਾਈ ਪ੍ਰਪਾਤ ਕੀਤੀ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਹੀ 40-50 ਦਰਖਤ ਉੱਤੇ ਚੜ੍ਹਣਾ ਸ਼ੁਰੂ ਕਰ ਦਿੱਤਾ। ਕੁਝ ਮਹੀਨਿਆਂ ਦੇ ਬਾਅਦ ਉਨ੍ਹਾਂ ਨੇ ਇਕ ਦਿਨ ਵਿੱਚ ਲਗਭਗ 80 ਰੁੱਖਾਂ ਉੱਤੇ ਚੜ੍ਹਣਾ ਸ਼ੁਰੂ ਕਰ ਦਿੱਤਾ। ਵਿੱਟਲ ਅਤੇ ਅਨੁਸ਼ ਇੱਕ ਨਾਰੀਅਲ ਦੇ ਰੁੱਖ ਉੱਤੇ ਚੜ੍ਹਣ ਦੇ ਲਈ 35 ਰੁਪਏ ਲੈਂਦੇ ਹਨ। ਵਿੱਟਲ ਕਹਿੰਦੇ ਹਨ ਜੋ ਲੋਕ ਬੇਰੁਜ਼ਗਾਰੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉਹ ਪੈਸੇ ਕਮਾਉਣ ਦੇ ਲਈ ਇਸ ਕੰਮ ਵਿੱਚ ਸ਼ਾਮਲ ਹੋ ਕੇ ਆਪਣਾ ਜੀਵਨ ਬੇਹਤਰ ਬਣਾ ਸਕਦੇ ਹਨ।