ਪੰਜਾਬ

punjab

ETV Bharat / bharat

ਕਸ਼ਮੀਰੀ ਬੱਚੀ ਨੇ ਪੁੱਛਿਆ, ਮੋਦੀ ਸਾਹਿਬ ਛੋਟੇ ਬੱਚਿਆ ਨੂੰ ਇੰਨਾ ਕੰਮ ਕਿਉਂ ਦਿੰਦੇ ਹੋ - ਮਾਈਕ੍ਰੋ ਬਲਾਗਿੰਗ ਵੇਬਸਾਈਟ

ਜੰਮੂ ਕਸ਼ਮੀਰ ਦੀ ਇੱਕ ਛੋਟੀ ਪਿਆਰੀ ਜਿਹੀ ਬੱਚੀ ਦਾ ਵੀਡੀਓ ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ਵਿੱਚ 6 ਸਾਲ ਦੀ ਬੱਚੀ ਆਪਣੇ ਉੱਤੇ ਪੜਾਈ ਦਾ ਬੋਝ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਕਾਇਤ ਕਰ ਰਹੀ ਹੈ।

ਫ਼ੋਟੋ
ਫ਼ੋਟੋ

By

Published : Jun 1, 2021, 10:03 AM IST

ਸ੍ਰੀਨਗਰ: ਜੰਮੂ ਕਸ਼ਮੀਰ ਦੀ ਇੱਕ ਛੋਟੀ ਪਿਆਰੀ ਜਿਹੀ ਬੱਚੀ ਦਾ ਵੀਡੀਓ ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ਵਿੱਚ 6 ਸਾਲ ਦੀ ਬੱਚੀ ਆਪਣੇ ਉੱਤੇ ਪੈ ਰਹੇ ਪੜਾਈ ਦੇ ਬੋਝ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਕਾਇਤ ਕਰ ਰਹੀ ਹੈ। ਬੱਚੀ ਦਾ ਕਹਿਣਾ ਹੈ ਕਿ ਉਸ ਨੂੰ ਸਵੇਰੇ ਉੱਠ ਕੇ ਪੜਾਈ ਕਰਨੀ ਪੈਦੀ ਹੈ। ਪਿਆਰੀ ਜਿਹੀ ਬੱਚੀ ਦਾ ਇਹ cute ਵੀਡੀਓ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਅਤੇ ਕਮੈਂਟ ਕਰ ਰਹੇ ਹਨ।

ਵੇਖੋ ਵੀਡੀਓ

ਵੀਡੀਓ ਵਿੱਚ ਬੱਚੀ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਉਸ ਦੀ ਆਨਲਾਈਨ ਕਲਾਸ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 2 ਵਜੇ ਤੱਕ ਚਲਦੀ ਹੈ। ਬੱਚੀ ਨੇ ਕਿਹਾ ਕਿ ਅਧਿਆਪਕ ਛੋਟੇ ਬੱਚਿਆਂ ਨੂੰ ਇੰਨ੍ਹਾਂ ਹੋਮਵਰਕ ਕਿਉਂ ਦਿੰਦੇ ਹਨ ਮੋਦੀ ਸਾਹਿਬ?

ਬੱਚੀ ਨੇ ਕਿਹਾ ਕਿ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਉਸ ਦੀ ਕਲਾਸ ਚਲਦੀ ਹੈ। ਇਸ ਦੌਰਾਨ ਉਸ ਨੂੰ ਗਣਿਤ, ਅੰਗੇਰਜੀ, ਕੰਪਉਟਰ, ਉਰਦੂ ਅਤੇ EVS ਦੀ ਪੜਾਈ ਕਰਨੀ ਪੈਂਦੀ ਹੈ।

ਜ਼ਿਕਰਯੋਗ ਹੈ ਕਿ ਰਾਜਪਾਲ ਨੇ ਇਸ ਵੀਡੀਓ ਨੂੰ ਦੇਖ ਕੇ ਸਕੂਲ ਸਿਖਿਆ ਵਿਭਾਗ ਨੂੰ ਬੱਚਿਆਂ ਨੂੰ ਘੱਟ ਹੋਮਵਰਕ ਅਤੇ ਪੜਾਈ ਦਾ ਬੋਝ ਘਟ ਕਰਨ ਲਈ 48 ਘੰਟਿਆਂ 'ਚ ਇੱਕ ਨੀਤੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।

ਐਲਜੀ ਮਨੋਜ ਸਿਨਹਾ ਨੇ ਟਵੀਟ ਸਾਂਝਾ ਕਰਦੇ ਹੋਏ ਕਿਹਾ ਕਿ ਬਹੁਤ ਹੀ ਮਨਮੋਹਕ ਸ਼ਿਕਾਇਤ। ਬਚਪਨ ਦੀ ਮਾਸੂਮੀਅਤ ਈਸ਼ਵਰ ਦਾ ਤੋਹਫਾ ਹੈ ਅਤੇ ਉਨ੍ਹਾਂ ਦੇ ਦਿਨ ਜੀਵਨ ਅਤੇ ਅਨੰਦ ਨਾਲ ਭਰੇ ਹੋਣੇ ਚਾਹੀਦੇ ਹਨ।

ਮਾਈਕ੍ਰੋ ਬਲਾਗਿੰਗ ਵੇਬਸਾਈਟ ਟਵਿੱਟਰ ਉੱਤੇ ਸ਼ੇਅਰ ਕੀਤੀ ਇਸ ਬੱਚੀ ਦੀ ਵੀਡੀਓ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸਿਨਹਾ ਨੇ ਕਿਹਾ ਕਿ ਬੱਚੀ ਨੇ ਬੇਹੱਦ ਮਾਸੂਮ ਤਰੀਕੇ ਨਾਲ ਸ਼ਿਕਾਇਤ ਦਰਜ ਕਰਵਾਈ ਹੈ। ਮੈ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਕ ਨੂੰ ਬੱਚਿਆ ਦੇ ਹੋਮਵਰਕ ਨੂੰ ਘੱਟ ਕਰਨ ਦਾ ਨਿਰਦੇਸ਼ ਦਿੱਤਾ ਹੈ। ਸਕੂਲੀ ਬੱਚਿਆ ਉੱਤੇ ਹੋਮਵਰਕ ਦਾ ਬੋਝ ਘੱਟ ਕਰਨ ਦੇ ਲਈ ਸਕੂਲ ਸਿੱਖਿਆ ਵਿਭਾਗ ਨੂੰ 48 ਘੰਟਿਆਂ ਦੇ ਅੰਦਰ ਨੀਤੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਬਚਪਨ ਦੀ ਮਾਸੂਮੀਅਤ ਰਬ ਦਾ ਤੋਹਫਾ ਹੈ ਅਤੇ ਉਨ੍ਹਾਂ ਦੇ ਦਿਨ ਜੀਵਨ ਅਤੇ ਅਨੰਦ ਨਾਲ ਭਰੇ ਹੋਣੇ ਚਾਹੀਦੇ ਹਨ।

ABOUT THE AUTHOR

...view details