ਨਵੀਂ ਦਿੱਲੀ: ਕਪਿਲ ਸ਼ਰਮਾ ਦਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਇੱਕ ਵਾਰ ਫਿਰ ਸ਼ੁਰੂ ਹੋ ਗਿਆ ਹੈ। ਹਾਲ ਹੀ ਵਿੱਚ ਬਾਲੀਵੁੱਡ ਦੇ ਖਿਡਾਰੀ ਕਹੇ ਜਾਣ ਵਾਲੇ ਅਦਾਕਾਰ ਅਕਸ਼ੇ ਕੁਮਾਰ ਸ਼ੋਅ ਵਿੱਚ ਪਹੁੰਚੇ। ਇਸ ਦੌਰਾਨ ਸ਼ੋਅ 'ਚ ਕਾਫ਼ੀ ਮਸਤੀ ਦੇਖਣ ਨੂੰ ਮਿਲੀ। ਇਸ ਦੌਰਾਨ ਸ਼ੋਅ ਦੇਖਣ ਆਈ ਦਰਸ਼ਕਾਂ ਵਿੱਚੋਂ ਇੱਕ ਔਰਤ ਨੇ ਅਦਾਕਾਰ ਤੋਂ ਅਜਿਹੀ ਮੰਗ ਕੀਤੀ, ਜਿਸ ਤੋਂ ਬਾਅਦ ਅਕਸ਼ੈ ਕੁਮਾਰ ਆਪਣੀ ਮੰਗ ਪੂਰੀ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੇ। ਹਾਲਾਂਕਿ, ਦੁੱਖ ਦੀ ਗੱਲ ਇਹ ਹੈ ਕਿ ਔਰਤ ਦੀ ਮੰਗ ਪੂਰੀ ਨਹੀਂ ਹੋ ਸਕੀ।
ਦਰਅਸਲ ਜਦੋਂ ਅਕਸ਼ੈ ਕੁਮਾਰ ਕਪਿਲ ਸ਼ਰਮਾ ਦੇ ਸੈੱਟ ‘ਤੇ ਪਹੁੰਚੇ ਸਨ, ਤਾਂ ਇੱਕ ਔਰਤ ਨੇ ਅਕਸ਼ੇ ਕੁਮਾਰ ਨੂੰ ਬੇਨਤੀ ਕੀਤੀ, ਕਿ ਉਹ ਉਸ ਦੀ ਸ਼ਾਹਰੁਖ ਖਾਨ ਨਾਲ ਗੱਲ ਕਰਾਉਣ। ਉਹ ਸ਼ਾਹਰੁਖ ਖਾਨ ਦੀ ਬਹੁਤ ਵੱਡੀ ਫੈਨ ਹੈ। ਅਤੇ ਉਹ ਸ਼ਾਹਰੁਖ ਖਾਨ ਨਾਲ ਗੱਲ ਕਰਨਾ ਚਾਹੁੰਦੀ ਹੈ।
ਔਰਤ ਦੀ ਇਹ ਇੱਛਾ ਸੁਣਨ ਤੋਂ ਬਾਅਦ ਅਕਸ਼ੈ ਕੁਮਾਰ ਨੇ ਤੁਰੰਤ ਸ਼ਾਹਰੁਖ ਖਾਨ ਨੂੰ ਫੋਨ ਕੀਤਾ, ਪਰ ਦੁੱਖ ਦੀ ਗੱਲ ਇਹ ਸੀ, ਕਿ ਉਸ ਸਮੇਂ ਸ਼ਾਹਰੁਖ ਖਾਨ ਦਾ ਫੋਨ ਬੰਦ ਸੀ। ਇਹ ਦੇਖ ਕੇ ਔਰਤ ਨੇ ਅਕਸ਼ੈ ਕੁਮਾਰ ਨੂੰ ਕਿਹਾ, "ਸਰ, ਉਨ੍ਹਾਂ ਦੇ ਦੂਜੇ ਨੰਬਰ 'ਤੇ ਕਾਲ ਕਰੋ", ਜੋ ਕਪਿਲ ਸ਼ਰਮਾ ਕਹਿੰਦਾ ਹੈ, "ਸ਼ਾਹਰੁਖ ਖਾਨ ਪੀਸੀਓ ਵਿੱਚ ਕੰਮ ਕਰਦੇ ਹਨ"