ਅਸਮ: ਕਿਸੇ ਵੀ ਬੱਚੇ ਲਈ ਆਪਣੀ ਮਾਂ ਤੋਂ ਬਿਨਾਂ ਜੀਉਣਾ ਮੁਸ਼ਕਲ ਹੁੰਦਾ ਹੈ। ਚਾਹੇ ਉਹ ਇਨਸਾਨ ਹੋਵੇ ਜਾਂ ਜਾਨਵਰ। ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਚਾਰ ਚੀਤਿਆਂ ਦੇ ਬਚਿਆਂ ਦੀ ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ 2014-15 ਵਿੱਚ ਬਚਾਇਆ ਸੀ ਅਤੇ ਜੰਗਲੀ ਜੀਵਣ ਮੁੜ ਵਸੇਬਾ ਅਤੇ ਸੰਭਾਲ ਕੇਂਦਰ (CWRC) ਦੇ ਹਵਾਲੇ ਕਰ ਦਿੱਤਾ ਸੀ। ਇਨ੍ਹਾਂ ਚਾਰਾਂ ਚੀਤਿਆਂ ਨੂੰ ਸਥਾਨਕ ਲੋਕਾਂ ਨੇ ਅਸਾਮ ਦੇ ਜੋਰਹਾਟ ਜ਼ਿਲ੍ਹੇ ਦੇ ਮਾਰੀਆਣੀ ਨੇੜੇ ਜੰਗਲ ਤੋਂ ਬਚਾਇਆ ਅਤੇ CWRC ਦੇ ਹਵਾਲੇ ਕਰ ਦਿੱਤਾ। ਉਹ ਉਦੋਂ ਤੋਂ ਹੀ CWRC ਦੀ ਨਿਗਰਾਨੀ ਹੇਠ ਹਨ।
ਮਾਂ ਦੀ ਦੇਖਭਾਲ ਤੋਂ ਵਾਂਝੇ
ਹਾਲਾਂਕਿ ਇਹ ਬੱਚੇ ਹੁਣ ਬਾਲਗ ਹਨ ਪਰ ਉਹ ਆਪਣੇ ਲਈ ਸ਼ਿਕਾਰ ਨਹੀਂ ਕਰ ਸਕਦੇ ਕਿਉਂਕਿ ਉਹ ਆਪਣੀ ਮਾਂ ਦੀ ਦੇਖਭਾਲ ਤੋਂ ਵਾਂਝੇ ਸਨ। ਉਨ੍ਹਾਂ ਕੋਲ ਆਪਣੇ ਰਹਿਣ ਦੀ ਮੁਢਲੀ ਕਲਾ ਅਰਥਾਤ ਸ਼ਿਕਾਰ ਕਰਨ ਦਾ ਗੁਣ ਨਹੀਂ ਹੈ। ਇਸ ਲਈ, ਉਨ੍ਹਾਂ ਨੂੰ ਜੰਗਲ ਵਿੱਚ ਨਹੀਂ ਛੱਡਿਆ ਜਾ ਸਕਦਾ। CWRC ਵੀ ਇਨ੍ਹਾਂ ਚੀਤਿਆਂ ਬਾਰੇ ਚਿੰਤਤ ਹੈ ਕਿਉਂਕਿ ਉਹ ਆਪਣਾ ਸ਼ਿਕਾਰ ਨਹੀਂ ਕਰ ਸਕਦੇ।