ਪੰਜਾਬ

punjab

ETV Bharat / bharat

LIVE UPDATE: ਸਿਨੇਮਾ ਖੇਤਰ ਦੇ ਇੱਕ 'ਯੁੱਗ' ਦਾ ਅੰਤ

ਸਿਨੇਮਾ ਖੇਤਰ ਦੇ ਇੱਕ ਯੁੱਗ ਦਾ ਅੰਤ
ਸਿਨੇਮਾ ਖੇਤਰ ਦੇ ਇੱਕ ਯੁੱਗ ਦਾ ਅੰਤ

By

Published : Jul 7, 2021, 9:12 AM IST

Updated : Jul 7, 2021, 11:53 AM IST

10:32 July 07

ਦਲੀਪ ਕੁਮਾਰ ਦੀ ਮਸ਼ਹੂਰ ਫਿਲਮਾਂ ਦੇ ਮਸ਼ਹੂਰ dialogue 'ਤੇ ਮਾਰੋ ਝਾਤ

ਦਲੀਪ ਕੁਮਾਰ ਦੀ ਮਸ਼ਹੂਰ ਫਿਲਮਾਂ ਦੇ ਮਸ਼ਹੂਰ dialogue: 

1. “ਜਬ ਅਮੀਰ ਕਾ ਦਿਲ ਖਰਾਬ ਹੋਤਾ ਹੈ ਨਾ…

ਤੋਹ ਗਰੀਬ ਕਾ ਦਿਮਾਗ ਖਰਾਬ ਹੋਤਾ ਹੈ…”

2.  ਜਬ ਜ਼ਿੰਦਗੀ ਦੌੜਤੀ ਹੈ… ਤੋ ਰਗੋ ਮੇ ਬਹਤਾ ਹੂਆ ਖੂਨ ਭੀ ਦੌੜਤਾ ਹੈ

3.  ਕੌਣ ਕਮਬਖ਼ਤ ਹੈ ਜੋ ਬਰਦਾਸ਼ਤ ਕਰਨੇ ਕੇ ਲਈ ਪੀਤਾ ਹੈ… ਮੈਂ ਤੋਂ ਪੀਤਾ ਹੂੰ ਕੇ ਸਾਸ ਲੈ ਸਕੂ ...…

4 ਮੁਹੱਬਤ ਜੋ ਡਰਤੀ ਹੋ.... ਵੋ ਮੁਹੱਬਤ ਨਹੀਂ, ਅਸ਼ੀ ਮੇ ਹੈ… ਗੁਣਹ ਹੈ…

5 ਪੈਦਾ ਹੋਏ ਬੱਚੇ ਪਰ ਜਾਇਜ-ਨਾਜਾਇਜ ਕੀ ਛਾਪ ਨਹੀਂ ਹੋਤੀ, ਔਲਾਦ ਸਿਰਫ ਔਲਾਦ ਹੋਤੀ ਹੈ  

6 ਹਾਲਾਤ, ਕਿਸਮਤੇ, ਇੰਨਸਾਨ, ਜਿੰਦਗੀ ਵਕਤ ਕੇ ਸਾਥ ਸਭ ਬਦਲ ਜਾਤਾ ਹੈ  

7 ਜੋ ਖੂਨ ਕੇ ਰਿਸ਼ਤੇ ਹੈ, ਇਨਸਾਨ ਇਸੇ ਨਾ ਬਣਾਤਾ ਹੈ, ਨਾ ਹੀ ਤੋੜ ਸਕਤਾ ਹੈ  

8 ਹੱਕ ਹਮੇਸ਼ਾ ਸਰ ਝੁਕਾ ਕੇ ਨਹੀਂ,ਸਰ ਓਠਾ ਕੇ ਮਾਗਾ ਜਾਤਾ ਹੈ  

9 ਕੁਲਹਾੜੀ ਮੇਂ ਲਕੜੀ ਕਾ ਦਸ਼ਤਾ ਨਾ ਹੋਤਾ, ਤੋ ਲਕੜੀ ਕੇ ਕਾਟਨੇ ਕਾ ਰਸਤਾ ਨਾ ਹੋਤਾ।

10 ਬੜਾ ਆਦਮੀ ਅਗਰ ਬਣਨਾ ਹੋ ਤੋਂ ਛੋਟੀ ਹਰਕਤੇ ਮਤ ਕਰੋ।

10:07 July 07

ਦਲੀਪ ਕੁਮਾਰ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਤੋਂ ਐਬੂਲੈਂਸ ਰਾਹੀਂ ਲੈ ਜਾਇਆ ਜਾ ਰਿਹਾ ਹੈ।

ਵੇਖੋ ਵੀਡੀਓ

ਦਲੀਪ ਕੁਮਾਰ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਤੋਂ ਐਬੂਲੈਂਸ ਰਾਹੀਂ ਲੈ ਜਾਇਆ ਜਾ ਰਿਹਾ ਹੈ। 

09:46 July 07

ਦਲੀਪ ਕੁਮਾਰ ਦੇ ਦੇਹਾਂਤ ਨਾਲ ਬਾਲੀਵੁੱਡ ਦੇ ਇੱਕ ਚੈਪਟਰ ਦੀ ਸਮਾਪਤੀ ਹੋਈ: ਕੇਜਰੀਵਾਲ

ਫ਼ੋਟੋ

ਅਰਵਿੰਦ ਕੇਜਰੀਵਾਲ ਨੇ ਦਲੀਪ ਕੁਮਾਰ ਦੇ ਦੇਹਾਂਤ ਉੱਤੇ ਦੁੱਖ ਜਤਾਇਆ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਹਿੰਦੀ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ ਦਲੀਪ ਕੁਮਾਰ ਦੇ ਦੇਹਾਂਤ ਨਾਲ ਬਾਲੀਵੁੱਡ ਦੇ ਇਕ ਚੈਪਟਰ ਦੀ ਸਮਾਪਤੀ ਹੋ ਗਈ ਹੈ। ਯੂਸਫ਼ ਸਹਿਬ ਦੀ ਸ਼ਾਨਦਾਰ ਅਦਾਕਾਰੀ ਕਲਾ ਦੀ ਦੁਨੀਆ ਦੇ ਇਕ ਯੂਨੀਵਰਸਿਟੀ ਵਰਗੇ ਸੀ। ਉਹ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਵਸਦੇ ਰਹਿਣਗੇ। ਪ੍ਰਮਾਤਮਾ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

09:26 July 07

ਰਾਮ ਨਾਥ ਕੋਵਿੰਦ ਨੇ ਦਲੀਪ ਕੁਮਾਰ ਦੇ ਦੇਹਾਂਤ ਉੱਤੇ ਦੁੱਖ ਜਤਾਇਆ

ਦੇਸ਼ ਦੇ ਰਾਸ਼ਟਰ ਪਤੀ ਰਾਮ ਨਾਥ ਕੋਵਿੰਦ ਨੇ ਦਲੀਪ ਕੁਮਾਰ ਦੇ ਦੇਹਾਂਤ ਉੱਤੇ ਦੁੱਖ ਜਤਾਇਆ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਦਲੀਪ ਕੁਮਾਰ ਨੇ ਆਪਣੇ ਆਪ ਵਿੱਚ ਉੱਭਰਦੇ ਭਾਰਤ ਦੇ ਇਤਿਹਾਸ ਨੂੰ ਸੰਖੇਪ ਵਿੱਚ ਪੇਸ਼ ਕੀਤਾ ਹੈ। 

09:20 July 07

ਅਦਾਕਾਰ ਅਜੇ ਦੇਵਗਨ ਨੇ ਦਲੀਪ ਕੁਮਾਰ ਦੇ ਦੇਹਾਂਤ 'ਤੇ ਜਤਾਇਆ ਦੁੱਖ

ਅਦਾਕਾਰ ਅਜੇ ਦੇਵਗਨ ਨੇ ਦਲੀਪ ਕੁਮਾਰ ਦੇ ਦੇਹਾਂਤ ਉੱਤੇ ਦੁੱਖ ਜਤਾਉਂਦੇ ਹੋਏ ਟਵੀਟ ਕੀਤਾ। ਉਸ ਵਿੱਚ ਉਨ੍ਹਾਂ ਨੇ ਦਲੀਪ ਕੁਮਾਰ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ। ਇਸ ਵਿੱਚ ਉਹ ਦਲੀਪ ਕੁਮਾਰ ਨਾਲ ਖੜੇ ਹਨ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਲੀਜੈਂਡ ਦੇ ਨਾਲ ਕਈ ਪਲ ਸਾਝਾ ਕੀਤੇ, ਕੁਝ ਬੇਹੱਦ ਨਿਜੀ, ਕੁਝ ਮੰਚ 'ਤੇ। 

09:16 July 07

ਦੁਨੀਆ ਲਈ ਬਹੁਤ ਸਾਰੇ ਹੋਰ ਵੀਰ ਵੀ ਹੋ ਸਕਦੈ, ਸਾਡੇ ਅਦਾਕਾਰਾਂ ਲਈ, ਉਹ ਹੀਰੋ ਸੀ: ਅਕਸ਼ੇ ਕੁਮਾਰ

ਦਲੀਪ ਦੇ ਦੇਹਾਂਤ ਉੱਤੇ ਅਦਾਕਾਰ ਅਕਸ਼ੇ ਕੁਮਾਰ ਟਵੀਟ ਕਰ ਦੁੱਖ ਪ੍ਰਗਟਾਇਆ ਤੇ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਦੁਨੀਆ ਲਈ ਬਹੁਤ ਸਾਰੇ ਹੋਰ ਵੀਰ ਵੀ ਹੋ ਸਕਦੇ ਹਨ ਸਾਡੇ ਅਦਾਕਾਰਾਂ ਲਈ, ਉਹ ਹੀਰੋ ਸੀ। ਦਲੀਪ ਕੁਮਾਰ ਸਰ ਨੇ ਭਾਰਤੀ ਸਿਨੇਮਾ ਦਾ ਪੂਰਾ ਯੁੱਗ ਆਪਣੇ ਨਾਲ ਲੈ ਲਿਆ ਹੈ। ਮੇਰੀ ਪ੍ਰਾਰਥਨਾ ਉਨ੍ਹਾਂ ਦੇ ਪਰਿਵਾਰ ਨਾਲ ਹਨ। 

09:07 July 07

ਮਹਾਪੁਰਸ਼ ਕਿਤੇ ਨਹੀਂ ਜਾਂਦੇ, ਉਹ ਸਿਰਫ ਮੰਚ ਬਦਲਦੇ ਨੇ: ਸੋਨੂੰ ਸੂਦ

ਬਾਲੀਵੁ਼ੱਡ ਅਦਾਕਾਰ ਸੋਨੂੰ ਸੂਦ ਨੇ ਟਵੀਟ ਕਰ ਦਲੀਪ ਕੁਮਾਰ ਦੇ ਦੇਹਾਂਤ ਉੱਤੇ ਦੁਖ ਪ੍ਰਗਟ ਕੀਤਾ। ਉਨ੍ਹਾਂ ਲਿਖਿਆ ਕਿ ਮਹਾਪੁਰਸ਼ ਕੀਤੇ ਨਹੀਂ ਜਾਂਦੇ ਉਹ ਸਿਰਫ ਮੰਚ ਬਦਲਦੇ ਹਨ। 

09:04 July 07

ਭਾਰਤੀ ਸਿਨੇਮਾ 'ਚ ਦਲੀਪ ਕੁਮਾਰ ਦੇ ਯੋਗਦਾਨ ਨੂੰ ਆਉਣ ਵਾਲੀਆਂ ਪੀੜੀਆਂ ਕਰਨਗੀਆਂ ਯਾਦ: ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਦਲੀਪ ਕੁਮਾਰ ਦੇ ਦੇਹਾਂਤ ਉੱਤੇ ਪ੍ਰਗਟਾਇਆ ਦੁਖ। ਉਨ੍ਹਾਂ ਨੇ ਲਿਖਿਆ ਕਿ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਆਉਣ ਵਾਲੀ ਪੀੜੀਆਂ ਦੇ ਲਈ ਯਾਦ ਕੀਤਾ ਜਾਵੇਗਾ। 

09:01 July 07

ਦਲੀਪ ਕੁਮਾਰ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ

ਅਦਾਕਾਰ ਦਲੀਪ ਕੁਮਾਰ ਦੇ ਦੇਹਾਂਤ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਖ ਪ੍ਰਗਟਾਇਆ। ਉਨ੍ਹਾਂ ਟਵੀਟ ਕਰ ਲਿਖਿਆ ਕਿ ਦਲੀਪ ਕੁਮਾਰ ਦਾ ਜਾਣਾ ਸਾਡੇ ਸਭਿਆਚਾਰ ਨੂੰ ਨੁਕਸਾਨ ਹੈ। ਉਨ੍ਹਾਂ ਨੂੰ ਸਿਨੇਮਾ ਦੇ ਲੀਜੈਂਡ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। 

08:54 July 07

ਉੱਘੇ ਅਦਾਕਾਰ ਦਲੀਪ ਕੁਮਾਰ ਦਾ ਦੇਹਾਂਤ

ਮੁੰਬਈ: ਬਾਲੀਵੁੱਡ ਦੇ ਉੱਘੇ ਅਦਾਕਾਰਾ ਦਲੀਪ ਕੁਮਾਰ ਦਾ ਅੱਜ ਮੁੰਬਈ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੁੰਬਈ ਸਥਿਤ ਹਿੰਦੂਜਾ ਹਸਪਤਾਲ ਵਿੱਚ ਕਰੀਬ ਸਵੇਰੇ 7.30 ਵਜੇ ਆਖਰੀ ਸਾਹ ਲਏ। ਹਸਪਤਾਲ ਦੇ ਪਲਮਨੋਲੋਜਿਸਟ ਡਾ. ਜਲੀਲ ਪਾਰਕਰ ਨੇ ਇਸ ਦੀ ਪੁਸ਼ਟੀ ਕੀਤੀ।  

ਦੱਸ ਦੇਈਏ ਕਿ ਬੀਤੇ ਕੁਝ ਦਿਨਾਂ ਤੋਂ ਅਦਾਕਾਰ ਦਲੀਪ ਕੁਮਾਰ ਨੂੰ ਸਾਹ ਲੈਣ ਵਿੱਚ ਕੁਝ ਦਿੱਕਤ ਆ ਰਹੀ ਸੀ ਇਸ ਦੇ ਚਲਦੇ ਉਨ੍ਹਾਂ ਨੂੰ 29 ਜੂਨ ਨੂੰ ਮੁੰਬਈ ਦੇ ਖਾਰ ਵਿੱਚ ਸਥਿਤ ਹਿੰਦੂਜਾ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਸੀ।  

ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਬ੍ਰਿਟਿਸ਼ ਇੰਡੀਆ ਦੇ ਪੇਸ਼ਾਵਰ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ. ਦਲੀਪ ਕੁਮਰਾ ਦਾ ਅਸਲੀ ਨਾਂਅ ਮੁਹੰਮਦ ਯੂਸਫ਼ ਖਾਨ ਸੀ। ਯੂਸਫ਼ ਖਾਨ ਨੇ ਆਪਣੀ ਪੜਾਈ ਨਾਸਿਕ ਵਿੱਚ ਕੀਤੀ ਸੀ, ਰਾਜ ਕਪੂਰ ਉਨ੍ਹਾਂ ਦੇ ਬਚਪਨ ਵਿੱਚ ਹੀ ਦੋਸਤ ਬਣ ਗਏ ਸੀ। ਮੰਨੋ ਉਥੋਂ ਦੀ ਹੀ ਦਲੀਪ ਕੁਮਾਰ ਦੀ ਬਾਲੀਵੁੱਡ ਸਫਰ ਸ਼ੁਰੂ ਹੋਇਆ। ਕਰੀਬ 22 ਸਾਲ ਦੀ ਉਮਰ ਵਿੱਚ ਹੀ ਦਲੀਪ ਕੁਮਾਰ ਨੂੰ ਪਹਿਲੀ ਫਿਲਮ ਮਿਲ ਗਈ ਸੀ। 1944 ਵਿੱਚ ਉਨ੍ਹਾਂ ਨੇ ਫਿਲਮ ਜਵਾਰ ਭਾਟਾ ਵਿੱਚ ਕੰਮ ਕੀਤਾ ਸੀ।  

ਜਵਾਰ ਭਾਟਾ ਤੋਂ ਸ਼ੁਰੂਆਤ ਕਰਨ ਵਾਲੇ ਦਲੀਪ ਕੁਮਾਰ ਦੀ ਯਾਦਗਾਰ ਫਿਲਮਾਂ ਵਿੱਚ ਸ਼ਹੀਦ, ਮੇਲਾ, ਨਦੀਆਂ ਦੇ ਪਾਰ, ਬਾਬੁਲ, ਫੁਟਪਾਥ, ਦੇਵਦਾਸ, ਨਵਾਂ ਦੌਰ, ਮੁਗਲ-ਏ-ਆਜਮ, ਗੰਗਾ-ਜਮੁਨਾ ਰਾਮ ਅਤੇ ਸ਼ਾਮ, ਕਰਮਾ ਰਹੀ। ਦਲੀਪ ਕੁਮਾਰ ਦੀ ਆਖਰੀ ਫਿਲਮ ਕਿਲਾ ਸੀ ਜੋ ਕਿ 1998 ਵਿੱਚ ਆਈ ਸੀ।  

Last Updated : Jul 7, 2021, 11:53 AM IST

ABOUT THE AUTHOR

...view details