ਭੁਨਵੇਸ਼ਵਰ/ਓਡੀਸ਼ਾ: ਭਾਰਤ FIH ਪੁਰਸ਼ ਹਾਕੀ ਵਿਸ਼ਵ ਕਪ ਦਾ ਆਪਣਾ ਆਖਰੀ ਅਤੇ ਸਭ ਤੋਂ ਅਹਿਮ ਪੂਲ ਡੀ ਮੈਚ ਵੀਰਵਾਰ ਨੂੰ ਇੱਥੇ ਕਲਿੰਗਾ ਸਟੇਡੀਅਮ ਵਿੱਚ ਵੇਲਸ ਖਿਲਾਫ ਖੇਡੇਗਾ। ਮਹਾਨ ਹਾਕੀ ਖਿਡਾਰੀਆਂ ਦੇ ਸਿੱਖ ਯੂਨੀਅਨ ਕੱਲਬ (10 ਮੈਂਬਰੀ) ਦੇ ਮੈਂਬਰ ਅਵਤਾਰ ਸਿੰਘ ਸੋਹਲ ਵੀ ਇਸ ਮੌਕੇ ਓਡੀਸ਼ਾ ਪਹੁੰਚੇ। ਇਸ ਮੌਕੇ ਕੀਨੀਆ ਤੋਂ ਭਾਰਤ ਪਹੁੰਚੇ ਅਵਤਾਰ ਸਿੰਘ ਸੋਹਲ ਨੇ ਭਾਰਤੀ ਹਾਕੀ ਟੀਮ ਦੀ ਜੰਮ ਕੇ ਤਾਰੀਫ ਕੀਤੀ।
ਓਡੀਸ਼ਾ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪ੍ਰਬੰਧਾਂ ਦੀ ਕੀਤੀ ਸ਼ਲਾਘਾ: ਸਿੱਖ ਯੂਨੀਅਨ ਕਲੱਬ ਹਾਕੀ ਮੈਚ ਵੇਖਣ ਲਈ ਓਡੀਸ਼ਾ ਪਹੁੰਚਿਆ। ਉਨ੍ਹਾਂ ਨੇ ਜਿੱਥੇ, ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਸ਼ਲਾਘਾ, ਉੱਥੇ ਹੀ ਭਾਰਤੀ ਹਾਕੀ ਟੀਮ ਦੀਆਂ ਤਰੀਫ਼ਾ ਦੇ ਵੀ ਪੁੱਲ੍ਹ ਬੰਨੇ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਪੁਰਸ਼ ਹਾਕੀ ਵਿਸ਼ਵ ਕੱਪ ਵੱਲੋਂ ਕੀਤੇ ਸਾਰੇ ਪ੍ਰਬੰਧ ਉਨ੍ਹਾਂ ਨੂੰ ਕਾਫੀ ਪਸੰਦ ਆਏ ਹਨ।
ਅਵਤਾਰ ਸਿੰਘ ਸੋਹਲ ਇੱਕ ਕੀਨੀਆ ਫੀਲਡ ਹਾਕੀ ਖਿਡਾਰੀ ਹਨ। ਉਨ੍ਹਾਂ ਨੇ 1960, 1964, 1968 ਅਤੇ 1972 ਦੇ ਸਮਰ ਓਲਪਿੰਕ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਦੀ ਸਿੱਖ ਯੂਨੀਅਨ ਕੱਲਬ ਕੀਨੀਆ ਵਿੱਚ ਹੈ ਜਿਸ ਨੇ 28 ਉਲਪਿੰਕ ਖਿਡਾਰੀ ਬਣਾਏ ਹਨ, ਜਿਨ੍ਹਾਂ ਨੇ 1956 ਤੋਂ 1998 ਤੱਕ ਖੇਡੇ ਹਨ। 27 ਖਿਡਾਰੀ ਚੀਨ ਹਾਕੀ ਵਰਲਡ ਕੱਪ ਵਿੱਚ ਖੇਡੇ।
ਓਡੀਸ਼ਾ 'ਚ ਚੱਲ ਰਿਹਾ ਹਾਕੀ ਵਿਸ਼ਵ ਕੱਪ, ਅੱਜ ਭਾਰਤ ਤੇ ਵੇਲਸ ਵਿਚਾਲੇ ਮੁਕਾਬਲਾ:ਹਾਕੀ ਵਿਸ਼ਵ ਕੱਪ ਵਿੱਚ ਅੱਜ ਵੀਰਵਾਰ ਨੂੰ ਚਾਰ ਮੈਚ ਖੇਡੇ ਜਾਣਗੇ। ਪਹਿਲਾਂ ਮੈਚ ਮਲੇਸ਼ੀਆ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ, ਜਦਕਿ ਦੂਜਾ ਮੈਚ ਨੀਦਰਲੈਂਡ ਅਤੇ ਚਿੱਲੀ ਵਿਚਾਲੇ ਹੋਵੇਗਾ। ਦਿਨ ਦਾ ਤੀਜਾ ਮੈਚ ਸਪੇਨ ਅਤੇ ਇੰਗਲੈਂਡ ਵਿਚਾਲੀ ਹੋਵੇਗਾ। ਉੱਥੇ ਹੀ, ਦਿਨ ਦਾ ਆਖਰੀ ਮੈਚ ਭਾਰਤ ਅਤੇ ਵੇਲਸ ਵਿਚਾਲੇ ਸ਼ਾਮ ਨੂੰ ਸੱਤ ਵਜੇ ਹੋਵੇਗਾ।
ਹੇਡ ਟੂ ਹੇਡ :ਭਾਰਤ ਅਤੇ ਵੇਲਸ ਦੀ ਟੀਮ ਲਗਾਤਾਰ ਤਿੰਨ ਵਾਰ ਆਪਸ ਵਿੱਚ ਭਿੜੀ ਹੈ। ਇਨ੍ਹਾਂ ਤਿੰਨਾਂ ਮੁਕਾਬਲਿਆਂ ਵਿੱਚ ਭਾਰਤ ਨੇ ਜਿੱਤ ਆਪਣੇ ਨਾਂਅ ਦਰਜ ਕੀਤੀ ਹੈ। ਭਾਰਤ ਅਤੇ ਵੇਲਸ ਵਿਚਾਲੇ ਪਹਿਲਾ ਮੈਚ 25 ਜੁਲਾਈ, 2014 ਨੂੰ 20ਵੇਂ ਕਾਮਨਵੈਲਥ ਗੇਮਜ਼ ਵਿੱਚ ਖੇਡਿਆ ਗਿਆ ਸੀ ਜਿਸ ਵਿੱਚ ਭਾਰਤ ਨੇ 3-1 ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਨੇ ਦੂਜਾ ਮੁਕਾਬਲਾ ਅੱਠ ਅਪ੍ਰੈਲ 2018 ਵਿੱਚ ਖੇਡਿਆ ਜਿਸ ਵਿੱਚ ਭਾਰਤ ਨੇ 4-3 ਨਾਲ ਵੇਲਸ ਨੂੰ ਮਾਤ ਦਿੱਤੀ। ਇਹ ਮੁਕਾਬਲਾ 21ਵੇਂ ਕਾਮਨਵੈਲਥ ਗੇਮਜ਼ ਵਿੱਚ ਖੇਡਿਆ ਗਿਆ ਸੀ। ਤੀਜਾ ਮੁਕਾਬਲਾ ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਹੋਇਆ ਸੀ ਜਿਸ 'ਚ ਭਾਰਤ ਨੇ 4-1 ਨਾਲ ਜਿੱਤ ਦਰਜ ਕੀਤੀ ਸੀ। ਇਹ ਮੁਕਾਬਲਾ 4 ਅਗਸਤ 2022 ਨੂੰ ਖੇਡਿਆ ਗਿਆ।
ਭਾਰਤੀ ਟੀਮ-